ਵੱਖ-ਵੱਖ ਰਾਜਾਂ ਵਿੱਚ ਕੋਲਡ ਸਟੋਰੇਜ ਵਿੱਚ ਨਿਵੇਸ਼ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਆਪਣੇ ਕੋਲ ਰੱਖੀ ਅਮਾਨਤ ਦੀ ਰਕਮ ਮਿਲੀਭੁਗਤ ਨਾਲ ਚੋਰੀ ਕਰਵਾਈ, ਦੋ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 26 ਅਕਤੂਬਰ:
ਮੁਹਾਲੀ ਪੁਲੀਸ ਨੇ ਵੱਖ-ਵੱਖ ਰਾਜਾਂ ਵਿੱਚ ਕੋਲਡ ਸਟੋਰੇਜ ਵਿੱਚ ਨਿਵੇਸ਼ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੋਨਿਕ ਮਾਰੀਆ ਵਾਸੀ ਮਹਿਣੀ ਗੇਟ, ਫਗਵਾੜਾ ਵਜੋਂ ਹੋਈ ਹੈ। ਜਦੋਂਕਿ ਉਸ ਦਾ ਪਿਤਾ ਮਹੇਸ਼ ਮਾਰੀਆ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪਿਉ-ਪੁੱਤਾਂ ਖ਼ਿਲਾਫ਼ ਧਾਰਾ 406, 420 ਅਤੇ 120ਬੀ ਦੇ ਤਹਿਤ ਫੇਜ਼-11 ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਥਾਣਾ ਫੇਜ਼-11 ਦੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਤੇ ਉਸਦੇ ਪਿਤਾ ਮਹੇਸ਼ ਮਾਰੀਆ ਨੇ ਕਰੀਬ 20 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ। ਪੁਲੀਸ ਅਨੁਸਾਰ ਪਿਉ-ਪੁੱਤਾਂ ਖ਼ਿਲਾਫ਼ ਵੱਖੋ-ਵੱਖ ਸੂਬਿਆਂ ਵਿੱਚ ਕਰੀਬ 5 ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਪਿਤਾ ਮਹੇਸ਼ ਮਾਰੀਆ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਧਰ, ਦੂਜੇ ਮਾਮਲੇ ਵਿੱਚ ਮੁਹਾਲੀ ਪਲੀਸ ਨੇ ਸੈਕਟਰ-78 ਵਿੱਚ ਰਹਿਣ ਵਾਲੇ ਦੋ ਵਿਅਕਤੀਆਂ ਵੱਲੋਂ ਆਪਣੇ ਕੋਲ ਰੱਖੀ 12 ਲੱਖ ਰੁਪਏ ਦੀ ਰਕਮ ਨੂੰ ਮਿਲੀਭੁਗਤ ਨਾਲ ਚੋਰੀ ਕਰਨ ਦੇ ਮਾਮਲੇ ਵਿੱਚ ਸੁਖਜੀਤ ਸਿੰਘ ਵਾਸੀ ਮੱਲ੍ਹ ਸਿੰਘ, ਫਰੀਦਕੋਟ (ਹਾਲ ਵਾਸੀ ਨੇੜੇ ਟੋਲ ਟੈਕਸ ਬੈਰੀਅਰ ਭਾਗੋਮਾਜਰਾ)ਕਾਬੂ ਕੀਤਾ ਹੈ।
ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸਬੰਧੀ ਵੇਵ ਅਸਟੇਟ ਸੈਕਟਰ-85 ਦੇ ਵਸਨੀਕ ਬਿਕਰਮਜੀਤ ਸਿੰਘ ਨੇ ਹਰਸਿਮਰਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ ਕਿ ਬਿਕਰਮਜੀਤ ਸਿੰਘ ਦੇ ਭਰਾ ਕਿੰਦਰਵੀਰ ਸਿੰਘ ਦੀ ਫਰਮ ਦੇ 12 ਲੱਖ ਰੁਪਏ ਹਰਸਿਮਰਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਕੋਲ ਰੱਖੇ ਹੋਏ ਸਨ, ਜੋ ਇਨ੍ਹਾਂ ਨੇ ਮਿਲੀਭੁਗਤ ਨਾਲ ਆਪਣੇ ਅਣਪਛਾਤੇ ਸਾਥੀਆ ਰਾਹੀਂ ਚੋਰੀ ਕਰਵਾਏ ਗਏ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਬੀਐਨਐਸ ਦੀ ਧਾਰਾ 305,331(2) ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਥਾਣਾ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਵਾਲੀ ਟੀਮ ਵੱਲੋਂ ਪਹਿਲਾਂ ਹੀ ਹਰਸਿਮਰਨਪ੍ਰੀਤ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁੱਛਗਿੱਛ ਦੌਰਾਨ ਹਰਸਿਮਰਨਪ੍ਰੀਤ ਨੇ ਪੁਲੀਸ ਨੂੰ ਦੱਸਿਆ ਕਿ ਉਸਨੇ ਆਪਣੇ ਦਫ਼ਤਰ ਦੇ ਪੁਰਾਣੇ ਵਰਕਰ ਸੁਖਜੀਤ ਸਿੰਘ ਨਾਲ ਮਿਲ ਕੇ ਚੋਰੀ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸੁਖਜੀਤ ਸਿੰਘ ਤੋਂ ਚੋਰੀ ਕੀਤੀ ਹੋਈ ਰਕਮ ਵਿੱਚੋ 3 ਲੱਖ 40 ਹਜਾਰ ਰੁਪਏ, ਦੋ ਪਿਸਤੌਲ 32 ਬੋਰ (ਸਮੇਤ ਜਿੰਦਾ ਕਾਰਤੂਸ) ਬਰਾਮਦ ਕੀਤੇ ਗਏ ਹਨ। ਸੁਖਜੀਤ ਸਿੰਘ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…