ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਯੋਗਾ ਕਲਾਸਾਂ ਵੱਧ ਭਾਰ, ਪਿੱਠ ਦਰਦ ਤੇ ਡਿਪਰੈਸ਼ਨ ਦੀਆਂ ਸਮੱਸਿਆਵਾਂ ਤੋਂ ਮਿਲ ਰਹੀ ਹੈ ਰਾਹਤ

ਬੋਗਨਵਿਲੀਆ ਪਾਰਕ ਫੇਜ਼-4 ਵਿੱਚ ਭਾਗੀਦਾਰਾਂ ਨੂੰ ਰਮਨਜੀਤ ਕੌਰ ਦੇ ਰਹੀ ਹੈ ਯੋਗ ਸਿਖਲਾਈ

ਨਬਜ਼-ਏ-ਪੰਜਾਬ, ਮੁਹਾਲੀ, 26 ਅਕਤੂਬਰ:
ਸੀਐਮ ਦੀ ਯੋਗਸ਼ਾਲਾ ਦੇ ਤਹਿਤ ਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਵਿੱਚ ਬੋਗਨਵਿਲੀਆ ਪਾਰਕ ਫੇਜ਼-4 ਵਿੱਚ ਵੱਧ ਭਾਰ, ਡਿਪਰੈਸ਼ਨ ਅਤੇ ਕਮਰ ਦਰਦ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸੀਐਮ ਦੀ ਯੋਗਸ਼ਾਲਾ ਟੀ ਬੈਨਿਥ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੋਗਾ ਪ੍ਰੋਗਰਾਮ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਵਿੱਚ ਮਦਦ ਕੀਤੀ ਹੈ।

ਰਮਨਜੀਤ ਕੌਰ ਟਰੇਨਰ ਜੋ ਕਿ ਬੋਗਨਵਿਲੀਆ ਪਾਰਕ ਵਿੱਚ ਰੋਜ਼ਾਨਾ ਸਵੇਰੇ ਸ਼ਾਮ ਭਾਗੀਦਾਰਾਂ ਨੂੰ ਯੋਗਾ ਸਿਖਾ ਰਹੀ ਹੈ, ਨੇ ਕਿਹਾ ਕਿ ਜਿਨ੍ਹਾਂ ਭਾਗੀਦਾਰਾਂ ਦੀਆਂ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਯੋਗਾ ਕਰਨ ਨਾਲ਼ ਠੀਕ ਹੋਈਆਂ ਹਨ, ਉਨ੍ਹਾਂ ਭਾਗੀਦਾਰਾਂ ਦੁਆਰਾ ਦੂਜਿਆਂ ਨੂੰ ਦਿੱਤੀ ਗਈ ਫੀਡਬੈਕ ਗਰੁੱਪ ਵਿੱਚ ਨਵੇਂ ਦਾਖਲੇ ਲਿਆਉਂਦੀ ਹੈ, ਜਿਸ ਨਾਲ ਕਲਾਸ ਦੀ ਸਮਰੱਥਾ ਦੁੱਗਣੀ ਹੋ ਜਾਂਦੀ ਹੈ ਜੋ ਕਿ ਆਮ ਤੌਰ ‘ਤੇ 25 ‘ਤੇ ਰੱਖੀ ਜਾਂਦੀ ਹੈ। ਯੋਗਾ ਕਰ ਰਹੇ ਕਈ ਭਾਗੀਦਾਰ ਅਜਿਹੇ ਹਨ ਜਿਨ੍ਹਾਂ ਨੇ ਨਿਯਮਿਤ ਤੌਰ ’ਤੇ ਯੋਗਾ ਕਲਾਸਾਂ ਵਿੱਚ ਸ਼ਾਮਲ ਹੋ ਕੇ ਆਪਣਾ ਭਾਰ ਘਟਾਇਆ ਅਤੇ ਉਹ ਲੋਕ ਆਪਣੀ ਜੀਵਨ ਸ਼ੈਲੀ ਵਿੱਚ ਵੱਡੀ ਤਬਦੀਲੀ ਦਾ ਸਿਹਰਾ ਯੋਗਾ ਕਲਾਸਾਂ ਨੂੰ ਦਿੰਦੇ ਹਨ।
ਰਮਨਜੀਤ ਨੇ ਕਿਹਾ ਕਿ ਕਲਾਸਾਂ ਮੁਫ਼ਤ ਹਨ ਅਤੇ ਯੋਗਾ ਨੂੰ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਲਈ ਇਹਨਾਂ ਦਾ ਹਿੱਸਾ ਬਣਨ ਲਈ ਸਾਨੂੰ ਆਪਣੇ ਰੋਜ਼ਾਨਾ ਦੇ ਰੁਝੇਵੇਂ ਵਿੱਚੋਂ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਲਈ ਬਾਕਾਇਦਾ ਮਾਹਰ ਯੋਗਾ ਕੋਚ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕੇਵਲ ਇੱਕ ਫ਼ੋਨ ਕਾਲ ਰਾਹੀਂ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਫੋਨ ਨੰਬਰ 76694-00500 ’ਤੇ ਸੰਪਰਕ ਕਰਕੇ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ।

Load More Related Articles
Load More By Nabaz-e-Punjab
Load More In General News

Check Also

ਵੱਖ-ਵੱਖ ਰਾਜਾਂ ਵਿੱਚ ਕੋਲਡ ਸਟੋਰੇਜ ਵਿੱਚ ਨਿਵੇਸ਼ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਵੱਖ-ਵੱਖ ਰਾਜਾਂ ਵਿੱਚ ਕੋਲਡ ਸਟੋਰੇਜ ਵਿੱਚ ਨਿਵੇਸ਼ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਰੋਹ ਦਾ ਮੈਂਬਰ ਗ੍ਰਿਫ਼ਤਾਰ…