ਜ਼ਿਲ੍ਹਾ ਮੁਹਾਲੀ ਦੀਆਂ ਪਸ਼ੂ ਮੰਡੀਆਂ ਦੀ ਹਾਲਤ ਸੁਧਾਰੀ ਜਾਵੇ: ਭਾਗੋ ਮਾਜਰਾ

ਨਿਊਜ਼ ਡੈਸਕ, ਮੁਹਾਲੀ, 13 ਦਸੰਬਰ
ਪੈਰੀਫੈਰੀ ਮਿਲਕ ਯੂਨੀਅਨ ਚੰਡੀਗੜ੍ਹ-ਮੁਹਾਲੀ ਦੀ ਮੀਟਿੰਗ ਹੋਈ। ਜਿਸ ਵਿੱਚ ਪਸ਼ੂਅ ਮੰਡੀਆਂ ਦੀ ਬਦਤਰ ਹਾਲਤ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਮੰਡੀਆਂ ਦੀ ਤੁਰੰਤ ਹਾਲਤ ਸੁਧਾਰੀ ਜਾਵੇ। ਯੂਨੀਅਨ ਦੇ ਜਨਰਲ ਸਕੱਤਰ ਬਲਿਜੰਦਰ ਸਿੰਘ ਭਾਗੋ ਮਾਜਰਾ ਨੇ ਕਿਹਾ ਕਿ ਪਸ਼ੂ ਮਾਲਕਾਂ ਤੋਂ ਐਂਟਰੀ ਫੀਸ ਲੈ ਕੇ ਵੀ ਪਸ਼ੂਆਂ ਲਈ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਪੀਣ ਲਈ ਪਾਣੀ ਅਤੇ ਨਾ ਹੀ ਗੱਡੀਆਂ ’ਚੋਂ ਪਸ਼ੂ ਉਤਾਰਨ ਦਾ ਕੋਈ ਢੁਕਵਾਂ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੁਹਾਲੀ ਦੀਆਂ ਪਸ਼ੂ ਮੰਡੀਆਂ ਵਿੱਚ ਪ੍ਰਬੰਧ ਨਾ-ਕਾਫੀ ਹਨ। ਪਸ਼ੂ ਖਰੀਦਦਾਰ ਤੋਂ 2000 ਦੀ ਪਰਚੀ ਲਈ ਜਾਂਦੀ ਹੈ ਜੋ ਕਿ ਸਰਸਰ ਨਾ-ਇਨਸਾਫ਼ੀ ਹੈ।
ਸ੍ਰੀ ਭਾਗੋ ਮਾਜਰਾ ਨੇ ਕਿਹਾ ਖਲ ਫੀਡ ਵਿਕਰੇਤਾ ਵੀ ਪਸ਼ੂ ਮਾਲਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ, ਕਿਉਂਕਿ ਖਲ ਫੀਡ ਦੀ 49 ਕਿੱਲੋ ਭਰਤੀ ਤੇ ਪੰਜਾਹ ਕਿੱਲੋ ਦੇ ਪੈਸੇ ਲਏ ਜਾਂਦੇ ਹਨ ਜੋ ਕਿ ਸਰਾਸਰ ਧੱਕਾ ਹੈ ਤੇ ਪਸ਼ੂਆਂ ਦੇ ਇਲਾਜ ਲਈ ਵੀ ਡਾਕਟਰੀ ਸਹੂਲਤਾਂ ਨਾ ਮਾਤਰ ਹੀ ਹਨ ਨਾ ਦਵਾਈਆਂ ਦਾ ਪ੍ਰਬੰਧ ਤੇ ਲੋੜੀਂਦੇ ਸਟਾਫ਼ ਦੀ ਵੀ ਭਾਰੀ ਕਮੀ ਹੈ। ਜਿਸ ਕਾਰਨ ਪਸ਼ੂਆਂ ਦੇ ਇਲਾਜ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ ਹੈ। ਜਦੋਂ ਕਿ ਸਮੁੱਚੇ ਪੰਜਾਬ ਵਿੱਚ ਸਰਕਾਰ ਵੱਲੋਂ ਪਸ਼ੂ ਧਨ ਮੇਲੇ ਲਾ ਕੇ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਇਹਨਾਂ ਮੇਲਿਆਂ ਤੇ ਐਮਮੰਤਰੀਆਂ ਦੀਆਂ ਸਿਫਾਰਸ਼ਾਂ ਨਾਲ ਆਪਣੇ ਚਹੇਤਿਆਂ ਦੇ ਪਸ਼ੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ। ਜਦੋਂ ਕਿ ਅਸਲੀਅਤ ਨੂੰ ਅੱਖੋ-ਪਰੋਖੇ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਆਮ ਲੋਕ ਹੈਰਾਨ ਹੋ ਰਹੇ ਹਨ, ਜੋ ਹਰ ਦਿਨ ਬੈਂਕਾਂ ਤੇ ਲਾਇਨਾਂ ਵਿੱਚ ਖੜ੍ਹ ਕੇ ਆਪਣਾ ਸਮਾਂ ਜਾਇਆ ਕਰ ਰਿਹਾ ਹੈ। ਫਿਰ ਵੀ ਉਸ ਨੂੰ ਖਰਚੇ ਵਾਸਤੇ ਵੀ ਪੈਸੇ ਨਹੀਂ ਦਿੱਤੇ ਜਾਂਦੇ ਜਦੋਂ ਕਿ ਵੱਡੇ ਲੋਕ ਲਾਇਨਾਂ ਵਿੱਚ ਵੀ ਨਹੀਂ ਖੜ੍ਹਦੇ ਪਰ ਵੱਡੇ ਲੋਕਾਂ ਦਾ ਗੁਜਾਰਾ ਵਧੀਆ ਚੱਲ ਰਿਹਾ ਹੈ, ਪਰ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਮਨਾਣਾ, ਅਮਰਜੀਤ ਸਿੰਘ ਲਾਂਡਰਾਂ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਸੰਤ ਸਿੰਘ ਕੁਰੜੀ, ਮੇਹਰ ਸਿੰਘ ਪਲਹੇੜੀ, ਪਾਲ ਸਿੰਘ ਗੋਚਰ, ਬਰਖਾ ਰਾਮ ਪ੍ਰਧਾਨ ਡੇਰਾਬਸੀ, ਹਰਮੇਸ ਕੁਮਾਰ, ਸਤਪਾਲ ਸਿੰਘ ਸਵਾੜਾ, ਜਰਨੈਲ ਸਿੰਘ, ਮੇਜਰ ਸਿੰਘ, ਬਲਵੰਤ ਸਿੰਘ, ਸਵਰਨ ਸਿੰਘ, ਸੁਰਿੰਦਰ ਸਿੰਘ ਬਰਿਆਲੀ, ਜਗਤਾਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…