ਪ੍ਰਧਾਨ ਮੰਤਰੀ ਉੱਜਵਲ ਯੋਜਨਾ: ਮੁਹਾਲੀ ਸਬ-ਡਿਵੀਜ਼ਨ ਵਿੱਚ 844 ਮੁਫ਼ਤ ਗੈਸ ਕੁਨੈਕਸ਼ਨ ਤੇ ਚੁੱਲੇ ਵੰਡੇ ਜਾਣਗੇ: ਐਸਡੀਐਮ ਥਿੰਦ

ਐਸਡੀਐਮ ਥਿੰਦ ਨੇ ਪਿੰਡ ਲਾਂਡਰਾਂ, ਲਖਨੌਰ ਅਤੇ ਨਾਨੋ ਮਾਜਰਾ ਵਿੱਚ ਗੈਸ ਕੁਨੈਕਸ਼ਨ ਤੇ ਚੁੱਲੇ ਵੰਡਣ ਦੀ ਸ਼ੁਰੂਆਤ

ਨਿਊਜ਼ ਡੈਸਕ, ਮੁਹਾਲੀ, 14 ਦਸੰਬਰ
ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਪਹਿਲੇ ਪੜਾਆ ਦੌਰਾਨ ਮੁਹਾਲੀ ਸਬ-ਡਿਵੀਜ਼ਨ ਵਿੱਚ 844 ਮੁਫ਼ਤ ਗੈਸ ਕੁਨੈਕਸ਼ਨ ਅਤੇ ਚੁੱਲੇ ਵੰਡੇ ਜਾਣਗੇ। ਇਹ ਜਾਣਕਾਰੀ ਐਸਡੀਐਮ ਗੁਰਪ੍ਰੀਤ ਸਿੰਘ ਥਿੰਦ ਨੇ ਦਿੱਤੀ। ਉਨ੍ਹਾਂ ਅੱਜ ਪਿੰਡ ਲਾਂਡਰਾਂ, ਲਖਨੌਰ ਅਤੇ ਨਾਨੋ ਮਾਜਰਾ ਤੋਂ ਇਸ ਯੋਜਨਾ ਤਹਿਤ ਮੁਫ਼ਤ ਗੈਸ ਕੁਨੈਕਸ਼ਨ ਅਤੇ ਚੁੱਲੇ ਵੰਡਣ ਦਾ ਆਗਾਜ਼ ਕਰਨ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਲਾਂਡਰਾਂ ਵਿਖੇ ਲਾਂਡਰਾਂ ਗੈਸ ਏਜੰਸੀ ਵੱਲੋਂ 125 ਅਤੇ ਟਰਾਈ ਸਿਟੀ ਗੈਸ ਏਜੰਸੀ ਲਖਨੌਰ ਵੱਲੋਂ ਲਖਨੌਰ ਵਿਖੇ 130 ਅਤੇ ਨਾਨੋ ਮਾਜਰਾ ਵਿਖੇ ਵੀ ਗੈਸ ਕੁਨੈਕਸ਼ਨ ਅਤੇ ਚੁੱਲੇ ਵੰਡੇ ਗਏ। ਉਨ੍ਹਾਂ ਦੱਸਿਆ ਕਿ ਇਸ ਸਬ-ਡਵੀਜ਼ਨ ਵਿਚ ਪ੍ਰਧਾਨ ਮੰਤਰੀ ਉਜਵਲ ਯੋਜਨਾ ਨੂੰ ਪੂਰੀ ਸਫਲਤਾ ਨਾਲ ਲਾਗੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਵਿੱਤੀ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਇਸ ਯੋਜਨਾ ਤਹਿਤ ਬਿਨ੍ਹਾਂ ਸਕਿਊਰਟੀ ਵਾਲਾ ਸਿਲੰਡਰ, ਰੈਗੂਲੇਟਰ ਅਤੇ ਸਰਕਾਰ ਵੱਲੋਂ ਮੁਫਤ ਗੈਸ ਚੁੱਲਾ ਮੁਹੱਈਆ ਕਰਵਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭ-ਪਾਤਰੀਆਂ ਦੀ ਚੋਣ ਇਕਨਾਮਿਕ ਕਾਸਟ ਸੈਸਿਜ਼ ਦੇ ਅਧਾਰ ਤੇ ਕੀਤੀ ਗਈ ਹੈ ਅਤੇ ਪਰਿਵਾਰ ਦੀ ਮਹਿਲਾ ਮੁਖੀ ਨੂੰ ਵੱਖ-ਵੱਖ ਗੈਸ ਏਜੰਸੀਆਂ ਰਾਹੀਂ ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਿਹੜੇ ਪਰਿਵਾਰਾਂ ਕੋਲ ਗੈਸ ਕੁਨੈਕਸ਼ਨ ਨਹੀਂ ਹਨ ਉਹ ਇਸ ਯੋਜਨਾ ਤਹਿਤ ਲਾਭ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਚੁੱਲੇ ਦੀ ਕੀਮਤ ਅਦਾ ਕਰਨੀ ਪੈਂਦੀ ਸੀ ਹੁਣ ਇਹ ਕੀਮਤ ਰਾਜ ਸਰਕਾਰ ਵੱਲੋਂ ਅਦਾ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀਮਤੀ ਹਰਵੀਨ ਕੌਰ ਨੇ ਦੱਿੋਸਆ ਕਿ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਪਹਿਲੇ ਪੜਾਅ ਦੌਰਾਨ ਜ਼ਿਲ੍ਹੇ ਵਿੱਚ 4 ਹਜ਼ਾਰ ਤੋਂ ਵੱਧ ਗੈਸ ਕੁਨੈਕਸ਼ਨ ਅਤੇ ਚੁੱਲੇ ਵੰਡੇ ਜਾ ਰਹੇ ਹਨ। ਇੰਡੀਅਨ ਆਇਲ ਦੀ ਫੀਲਡ ਅਫਸਰ ਭਾਰਤੀ ਮਿਸਰਾ ਨੇ ਇਸ ਸਬੰਧੀ ਖਪਤਕਾਰਾਂ ਨੂੰ ਗੈਸ ਦੀ ਸੁੱਚਜੀ ਵਰਤੋਂ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਸੀਡੀਪੀਓ ਅਰਵਿੰਦਰ ਕੌਰ, ਏਐਫਐਸਓ ਹੇਮ ਰਾਜ ਸ਼ਰਮਾ, ਇੰਸਪੈਕਟਰ ਫੂਡ ਸਪਲਾਈ ਮਨਜੀਤ ਕੌਰ, ਸੀਨੀਅਰ ਸਟੈਨੋ ਗੁਰਮੁੱਖ ਸਿੰਘ ਰੁੜਕਾ, ਰਿਸ਼ੀਪਾਲ, ਗਿਆਨ ਸਿੰਘ ਲਖਨੌਰ, ਦਰਸ਼ਨ ਸਿੰਘ, ਜਗਜੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…