ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 5 ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਐਕਟਿਵਾ ਸਕੂਟਰ ਅਤੇ ਲੋਕਾਂ ਤੋਂ ਖੋਹੇ 6 ਮੋਬਾਈਲ ਫੋਨ ਬਰਾਮਦ

ਨਬਜ਼-ਏ-ਪੰਜਾਬ, ਮੁਹਾਲੀ, 12 ਨਵੰਬਰ:
ਮੁਹਾਲੀ ਪੁਲੀਸ ਨੇ ਸ਼ਹਿਰ ਵਿੱਚ ਲੁੱਟਾਂ-ਖੋਹਾਂ ਅਤੇ ਸਨੈਨਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਮਿੱਤ ਕੁਮਾਰ ਵਾਸੀ ਬੜਮਾਜਰਾ, ਗੁਲਸ਼ਨ ਕੁਮਾਰ ਤੇ ਉੱਤਮ ਗੁਪਤਾ ਦੋਵੇਂ ਵਾਸੀ ਫੇਜ਼-1, ਹਰਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਦੋਵੇਂ ਵਾਸੀ ਬਹਿਲੋਲਪੁਰ (ਮੁਹਾਲੀ) ਵਜੋਂ ਹੈ। ਅੱਜ ਇੱਥੇ ਮੁਹਾਲੀ ਦੇ ਏਐਸਪੀ (ਸਿਟੀ) ਜੈਅੰਤ ਪੁਰੀ ਅਤੇ ਫੇਜ਼-1 ਥਾਣਾ ਦੇ ਐਸਐਚਓ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਮੁਹਾਲੀ ਅਤੇ ਬਲੌਂਗੀ ਖੇਤਰ ਵਿੱਚ ਮੋਬਾਈਲ ਫੋਨ ਖੋਹ ਕੇ ਅੱਗੇ ਵੇਚਣ ਵਾਲੇ ਮੁਲਜ਼ਮਾਂ ਨੂੰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਮਿਲਣ ’ਤੇ ਅਮਿੱਤ ਕੁਮਾਰ ਵਾਸੀ ਬੜਮਾਜਰਾ ਅਤੇ ਗੁਲਸ਼ਨ ਕੁਮਾਰ ਵਾਸੀ ਫੇਜ਼-1 ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ। ਅਮਿੱਤ ਤੋਂ ਇੱਕ ਰੀਅਲਮੀ ਕੰਪਨੀ ਦਾ ਮੋਬਾਈਲ ਵੀ ਬਰਾਮਦ ਕੀਤਾ ਹੈ, ਜੋ ਉਸ ਨੇ ਬੀਤੀ 2 ਨਵੰਬਰ ਨੂੰ ਉੱਤਮ ਗੁਪਤਾ ਨਾਲ ਮਿਲ ਕੇ ਸ਼ਿਵਾਲਿਕ ਸਕੂਲ ਫੇਜ਼-6 ਨੇੜਿਓਂ ਖੋਹਿਆ ਸੀ।

ਏਐਸਪੀ ਜੈਅੰਤ ਪੁਰੀ ਨੇ ਦੱਸਿਆ ਕਿ ਅਮਿੱਤ ਕੁਮਾਰ ਨੇ ਆਪਣੇ ਦੋਸਤ ਨਾਲ ਮਿਲ ਕੇ 4 ਮੋਬਾਈਲ ਖੋਹੇ ਸਨ। ਇਨ੍ਹਾਂ ’ਚੋਂ ਉਨ੍ਹਾਂ ਨੇ ਦੋ ਮੋਬਾਈਲ ਹਰਿੰਦਰ ਵਾਸੀ ਬਹਿਲੋਲਪੁਰ ਨੂੰ 1000-1000 ਰੁਪਏ ਵਿੱਚ ਵੇਚ ਦਿੱਤੇ ਸਨ ਅਤੇ ਦੋ ਮੋਬਾਈਲ ਫੋਨ ਭੁਪਿੰਦਰ ਵਾਸੀ ਬਹਿਲੋਲਪੁਰ ਨੂੰ 1000-1000 ਰੁਪਏ ਵੇਚੇ ਸਨ। ਇਨ੍ਹਾਂ ਦੋਵਾਂ ਨੂੰ ਵੀ ਪੁਲੀਸ ਨੇ ਚੋਰੀ ਦੇ ਮੋਬਾਈਲ ਫੋਨ ਖ਼ਰੀਦਣ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਪੁਲੀਸ ਨੇ ਉੱਤਮ ਗੁਪਤਾ ਕੋਲੋਂ ਇੱਕ ਹੋਰ ਮੋਬਾਈਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 6 ਮੋਬਾਈਲ ਫੋਨ, ਵਾਰਦਾਤ ਵਿੱਚ ਵਰਤਿਆ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…