ਮੁਹਾਲੀ ਵਿੱਚ ਸੁਖਬੀਰ ਬਾਦਲ ਦੇ ਰੂਟ ’ਤੇ ਪੁਲੀਸ ਨੂੰ ਮਿਲਿਆ ਵਿਦੇਸ਼ੀ ਨਕਲੀ ਪਿਸਤੌਲ
ਨਿਊਜ਼ ਡੈਸਕ, ਮੁਹਾਲੀ, 16 ਦਸੰਬਰ
ਪੰਜਾਬ ਦੇ ਉਪ ਮੁੰਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸਥਾਨਕ ਸੈਕਟਰ-69 ਵਿੱਚ ਆਬਕਾਰੀ ਤੇ ਕਰ ਵਿਭਾਗ ਦੇ ਦਫ਼ਤਰ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਤੋਂ ਐਨ ਪਹਿਲਾਂ ਮੁਹਾਲੀ ਪੁਲੀਸ ਨੂੰ ਸੈਕਟਰ-68 ਤੇ ਸੈਕਟਰ-69 ਦੀ ਡਿਵਾਈਡਰ ਸੜਕ ’ਤੇ ਇਟਲੀ ਦਾ ਬਣਿਆ ਨਕਲੀ ਪਿਸਤੌਲ ਮਿਲਣ ਕਾਰਨ ਪੁਲੀਸ ਮਹਿਕਮੇ ਦੀ ਨੀਂਦ ਉੱਡ ਗਈ। ਸ੍ਰੀ ਬਾਦਲ ਦੇ ਅੱਜ ਸ਼ਹਿਰ ਵਿੱਚ ਕਈ ਉਦਘਾਟਨ ਸਮਾਰੋਹ ਹੋਣ ਕਾਰਨ ਪੁਲੀਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ।
ਇਸ ਸਬੰਧੀ ਸੜਕ ਦੇ ਕਿਨਾਰੇ ਕੰਮ ਕਰ ਰਹੇ ਇੱਕ ਵਰਕਰ ਨੇ ਤੁਰੰਤ ਪੁਲੀਸ ਕੰਟਰੋਲ ਰੂਮ ’ਤੇ ਇਤਲਾਹ ਦਿੱਤੀ ਕਿ ਸੜਕ ਉੱਤੇ ਪਿਸਤੌਲ ਡਿੱਗਣ ਅਤੇ ਕਾਰ ਸੈਕਟਰ ਵਿੱਚ ਵੜ ਜਾਣ ਕਾਰਨ ਪੁਲੀਸ ਦੀਆਂ ਪੀਸੀਆਰ ਪਾਰਟੀਆਂ ਤੁਰੰਤ ਮੌਕੇ ਉਤੇ ਪਹੁੰਚ ਗਈਆਂ। ਪੁਲੀਸ ਕੰਟਰੋਲ ਰੂਮ ਦੇ ਐਡੀਸ਼ਨਲ ਇੰਚਾਰਜ ਅਜੇ ਪਾਠਕ ਨੇ ਪੁਲੀਸ ਕਰਮਚਾਰੀਆਂ ਸਮੇਤ ਮੌਕੇ ’ਤੇ ਪੁੱਜ ਕੇ ਪਿਸਤੌਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਮੌਕੇ ਉਤੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁਲੀਸ ਨੂੰ ਸੂਚਨਾ ਦੇਣ ਵਾਲੇ ਵਿਅਕਤੀ ਮੁੰਨਾ ਵਾਸੀ ਸੈਕਟਰ-80 ਨੇ ਦੱਸਿਆ ਕਿ ਚੰਡੀਗੜ੍ਹ ਵਾਲੇ ਪਾਸੇ ਤੋਂ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਆਈ। ਜਿਸ ਨੇ ਸੈਕਟਰ-68-69 ਦੀ ਡਿਵਾਈਡਿੰਗ ਸੜਕ ’ਤੇ ਸਥਿਤ ਸੈਕਟਰ-69 ਦੇ ਗੁਰਦੁਆਰਾ ਸਾਹਿਬ ਵਾਲੇ ਪਾਸੇ ਕਾਰ ਮੋੜ ਲਈ। ਇਸ ਦੌਰਾਨ ਅਚਾਨਕ ਕਾਰ ’ਚੋਂ ਪਿਸਤੌਲ ਸੜਕ ’ਤੇ ਡਿੱਗ ਪਿਆ ਅਤੇ ਕਾਰ ਸੈਕਟਰ ਦੇ ਅੰਦਰ ਵੜ ਗਈ। ਜਿਸ ਕਾਰਨ ਸੜਕ ਉੱਤੇ ਘੁੰਮ ਰਹੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਲੋਕਾਂ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਹੋ ਸਕਦਾ ਹੈ ਕੋਈ ਵਿਅਕਤੀ ਕਿਸੇ ਦਾ ਪਿਸਤੌਲ ਖੋਹ ਕੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਥਿਆਰ ਨੂੰ ਸੜਕ ’ਤੇ ਸੁੱਟ ਕੇ ਫਰਾਰ ਹੋ ਗਿਆ ਹੋਵੇ।
ਸੜਕ ਕਿਨਾਰੇ ਕੇਬਲ ਪਾਉਣ ਦਾ ਕੰਮ ਕਰ ਰਹੇ ਮੁੰਨਾ ਨਾਮ ਦੇ ਇੱਕ ਵਰਕਰ ਨੇ ਇਸ ਦੀ ਪੁਲੀਸ ਨੂੰ ਦਿੱਤੀ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪਿਸਤੌਲ ਕਬਜ਼ੇ ਵਿੱਚ ਲੈ ਲਿਆ। ਮੌਕੇ ’ਤੇ ਪੁੱਜੇ ਪੀਸੀਆਰ ਦੇ ਐਡੀਸ਼ਨਲ ਇੰਚਾਰਜ ਅਜੇ ਪਾਠਕ ਨੇ ਦੱਸਿਆ ਕਿ ਪਿਸਤੌਲ ਉਤੇ ਲੱਗੀ ਮੋਹਰ ਮੁਤਾਬਕ ਇਹ ਇਟਲੀ ਦਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਸਤੌਲ ਫੇਜ਼-8 ਥਾਣੇ ਵਿੱਚ ਪਹੁੰਚਾ ਦਿੱਤਾ ਹੈ। ਇਸ ਸਬੰਧੀ ਐਸ.ਐਚ.ਓ. ਫੇਜ਼-8 ਕੁਲਜੀਤ ਸਿੰਘ ਨੇ ਦੱਸਿਆ ਕਿ ਇਹ ਪਿਸਤੌਲ ਸ਼ਹਿਰ ਦੀ ਕਿਸੇ ਗੰਨ ਹਾਊਸ ਦੇ ਮਾਲਕ ਦਾ ਹੈ। ਜਿਸ ਨੇ ਪੁਲੀਸ ਨੂੰ ਦੱਸਿਆ ਹੈ ਕਿ ਇਹ ਡੰਮੀ ਪਿਸਤੌਲ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਉਕਤ ਗੰਨ ਹਾਊਸ ਦੇ ਮਾਲਕ ਨੂੰ ਪੁੱਛ-ਗਿੱਛ ਲਈ ਸਨਿੱਚਰਵਾਰ ਨੂੰ ਥਾਣੇ ਬੁਲਾਇਆ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…