ਮਦਨਪੁਰ ਚੌਂਕ ਨੇੜੇ ਸੜਕ ਹਾਦਸੇ ਵਿੱਚ ਲੜਕੀ ਦੀ ਮੌਤ

ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚੇ ਦਾ ਕਰਕੇ ਚਾਰ ਛੋਟੇ ਭੈਣ ਭਰਾਵਾਂ ਦਾ ਪੇਟ ਪਾਲ ਰਹੀ ਸੀ ਮ੍ਰਿਤਕ ਲੜਕੀ ਰੀਨਾ

ਮੌਕੇ ’ਤੇ ਇਕੱਠੇ ਹੋਏ ਲੋਕਾਂ ਤੇ ਰਾਹਗੀਰਾਂ ਵੱਲੋਂ ਬੱਸ ਦੀ ਭੰਨ-ਤੋੜ, ਲੋਕਾਂ ਨੂੰ ਸ਼ਾਂਤ ਕਰਨ ਲਈ ਪੁਲੀਸ ਨੂੰ ਕਰਨਾ ਪਿਆ ਹਲਕਾ ਲਾਠੀਚਾਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਇੱਥੋਂ ਦੇ ਮਦਨਪੁਰਾ ਚੌਕ ਨੇੜੇ ਅੱਜ ਦੇਰ ਸ਼ਾਮ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਸੜਕ ’ਤੇ ਪੈਦਲ ਆਪਣੇ ਘਰ ਪਰਤ ਰਹੀ ਇੱਕ 15 ਸਾਲਾਂ ਲੜਕੀ ਰੀਨਾ ਨੂੰ ਕੂਚਲ ਦਿੱਤਾ। ਜਿਸ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਸ ਦਾ ਚਾਲਕ ਅਤੇ ਕਲੀਨਰ ਹਾਦਸਾ ਗ੍ਰਸਤ ਬੱਸ ਨੂੰ ਸੜਕ ਵਿਚਾਲੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਜਿਸ ਕਾਰਨ ਸੜਕ ’ਤੇ ਟਰੈਫ਼ਿਕ ਜਾਮ ਹੋ ਗਿਆ। ਦੇਰ ਤੱਕ ਵਾਹਨ ਚਾਲਕ ਜਾਮ ਵਿੱਚ ਫਸੇ ਰਹੇ।
ਸੂਚਨਾ ਮਿਲਦੇ ਹੀ ਮੁਹਾਲੀ ਦੇ ਡੀਐਸਪੀ ਆਲਮ ਵਿਜੇ ਸਿੰਘ ਅਤੇ ਉਦਯੋਗਿਕ ਏਰੀਆ ਪੁਲੀਸ ਚੌਕੀ ਦੇ ਐਸਐਚਓ ਰਾਮ ਦਰਸ਼ਨ ਅਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਅਤੇ ਪ੍ਰਤੱਖਦਰਸ਼ੀਆਂ ਨਾਲ ਗੱਲਬਾਤ ਕਰਕੇ ਘਟਨਾ ਦਾ ਜਾਇਜ਼ਾ। ਇਸ ਦੌਰਾਨ ਰੋਸ ਕਾਰਨ ਰਾਹਗੀਰਾਂ ਅਤੇ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਪਥਰਾਓ ਕਰਕੇ ਬੱਸ ਦੇ ਸ਼ੀਸ਼ੇ ਭੰਨ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਨੂੰ ਲੜਕੀ ਦੀ ਲਾਸ਼ ਚੁੱਕਣ ਨਹੀਂ ਦਿੱਤੀ ਅਤੇ ਬੱਸ ਮਾਲਕ ਨੂੰ ਮੌਕੇ ’ਤੇ ਬੁਲਾਉਣ ਦੀ ਜਿੱਦ ’ਤੇ ਅੜੇ ਰਹੇ। ਲੋਕਾਂ ਦੀ ਭੀੜ ਨੂੰ ਸ਼ਾਂਤ ਕਰਨ ਲਈ ਪੁਲੀਸ ਨੂੰ ਹਲਕਾ ਫੁਲਕਾ ਲਾਠੀਚਾਰਜ ਵੀ ਕਰਨਾ ਪਿਆ।
ਇਸ ਦੌਰਾਨ ਪੁਲੀਸ ਨੇ ਭੀੜ ਨੂੰ ਖਦੇੜ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ। ਪੁਲੀਸ ਅਨੁਸਾਰ ਭਲਕੇ ਵੀਰਵਾਰ ਨੂੰ ਮ੍ਰਿਤਕ ਲੜਕੀ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਉਦਯੋਗਿਕ ਏਰੀਆ ਪੁਲੀਸ ਚੌਕੀ ਦੇ ਐਸਐਚਓ ਰਾਮ ਦਰਸ਼ਨ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ਦੇ ਗਵਾਹਾਂ ਦੇ ਬਿਆਨ ਦਰਜ ਕਰਕੇ ਬੱਸ ਚਾਲਕ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰੀਨਾ ਦੇ ਮਾਤਾ-ਪਿਤਾ ਦੀ ਕਾਫੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਆਪਣੇ ਚਾਰ ਛੋਟੇ ਭੈਣ ਭਰਾਵਾਂ ਨਾਲ ਮਦਨਪੁਰ ਪਿੰਡ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਅਤੇ ਆਪਣੇ ਛੋਟੇ ਭੈਣ ਭਰਾਵਾਂ ਦੇ ਪਾਲਣ ਪੋਸ਼ਣ ਲਈ ਲੋਕਾਂ ਦੀਆਂ ਕੋਠੀਆਂ ਵਿੱਚ ਝਾੜੂ ਪੋਚੇ ਦਾ ਕੰਮ ਕਰਦੀ ਸੀ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…