ਖਰੜ ਹਲਕਾ: ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਸਾਂਤਮਈ ਢੰਗ ਤੇ ਸਹੀ ਸੋਚ ਨਾਲ ਵੋਟ ਦੀ ਵਰਤੋਂ ਕਰਨ ’ਤੇ ਜ਼ੋਰ

ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 3 ਫਰਵਰੀ:
ਖਰੜ ਵਿਧਾਨ ਸਭਾ ਹਲਕਾ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਵੋਟਰਾਂ ਨੂੰ ਪੋਲਿੰਗ ਬੂਥਾਂ ’ਤੇ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਆਪਣੀ ਵੋਟ ਸੋਚ ਸਮਝ ਕੇ ਵਿਕਾਸ ਦੇ ਮੱਦੇਨਜ਼ਰ ਸਹੀ ਉਮੀਦਵਾਰ ਨੂੰ ਪਾਉਣ ਦੀ ਅਪੀਲ ਕੀਤੀ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੀ ਲੋਕ ਮਸਲਿਆਂ ਬਾਰੇ ਸੋਚ ਫੇਲ੍ਹ ਹੋ ਜਾਣ ਕਾਰਨ ਹੀ ਪੰਜਾਬ ਦੀ ਤਰੱਕੀ ਲਈ ਹੀ ‘ਆਪ’ ਦਾ ਜਨਮ ਹੋਇਆ ਹੈ। ਇਸ ਲਈ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਉਨ੍ਹਾਂ ਦਾ ਪੂਰਾ ਸਮਰਥਨ ਕਰਨਗੇ। ਕਿਉਂਕਿ ਪਿਛਲੇ 10 ਸਾਲਾਂ ਵਿੱਚ ਬਾਦਲ ਸਰਕਾਰ ਨੇ ਖਰੜ ਹਲਕੇ ਦੇ ਵਿਕਾਸ ਵੱਲ ਕੋਈ ਤਵੱਜੋਂ ਨਹੀਂ ਦਿੱਤੀ।
ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਵਿੱਚ ਪ੍ਰਚਾਰੀਆਂ ਸਰਕਾਰ ਦੀਆਂ ਦੀਆਂ ਪ੍ਰਾਪਤੀਆਂ ਸਦਕਾ ਵੋਟਰਾਂ ਦੀ ਸੋਚ ’ਤੇ ਪੂਰਾ ਵਿਸਵਾਸ਼ ਹੈ। ਕਾਂਗਰਸੀ ਉਮੀਦਵਾਰ ਜਗਮੋਹਨ ਸਿੰਘ ਕੰਗ ਅਨੁਸਾਰ ਇਸ ਹਲਕੇ ਵਿੱਚ ਆਪਣੇ ਸਮੇਂ ਦੌਰਾਨ ਕੀਤੇ ਵਿਕਾਸ ਕਾਰਨ ਲੋਕਾਂ ਦਾ ਉਨ੍ਹਾਂ ਪ੍ਰਤੀ ਬਣੇ ਅਧਾਰ ਤੇ ਵੋਟਰਾਂ ਉਨ੍ਹਾਂ ਦਾ ਮੁੱਲ ਜਰੂਰ ਮੋੜਨਗੇ। ਬਸਪਾ ਉਮੀਦਵਾਰ ਹਰਭਜਨ ਸਿੰਘ ਬਜਹੇੜੀ ਨੇ ਕਿਹਾ ਕਿ ਲੋਕ ਹੁਣ ਰਜਵਾੜਾਸ਼ਾਹੀ ਸਿਆਸਤ ਨੂੰ ਵਾਰ ਵਾਰ ਪਰਖ ਚੁੱਕੇ ਹਨ। ਇਸ ਲਈ ਉਹ ਕਿਰਤੀ ਪਾਰਟੀ ਨੂੰ ਆਪਣਾ ਸਹਾਇਕ ਸਮਝਦਿਆਂ ਜਰੂਰ ਉਨ੍ਹਾਂ ਦੇ ਹੱਕ ’ਚ ਭੁਗਤਣਗੇ। ਅਕਾਲੀ ਦਲ ਮਾਨ ਤੋਂ ਉਮੀਦਵਾਰ ਜਗਵਿੰਦਰ ਸਿੰਘ ਸੇਖ਼ਪੁਰਾ ਨੇ ਵੀ ਵੋਟਰਾਂ ਤੇ ਸਾਥ ਦੇਣ ਦਾ ਵਿਸਵਾਸ਼ ਪ੍ਰਗਟਾਉਦਿਆਂ ਕਿਹਾ ਕਿ ਪੰਜਾਬੀ ਧਰਮ ਨੂੰ ਮੁੱਖ ਰੱਖ ਕੇ ਚੱਲਦੇ ਹਨ। ਇਸ ਲਈ ਪਿਛਲੀਆਂ ਸਰਕਾਰਾਂ ਦੌਰਾਨ ਧਰਮੀਆਂ ਅਤੇ ਕਿਰਤੀਆਂ ਤੇ ਹੋਏ ਜੁਲਮਾਂ ਕਾਰਨ ਵੋਟਰ ਉਨ੍ਹਾਂ ਦੀ ਇੱਕੋ ਇੱਕ ਹੱਕ ਸੱਚ ਦੀ ਅਵਾਜ਼ ਉਠਾਉਣ ਵਾਲੀ ਪਾਰਟੀ ਦਾ ਸਾਥ ਦੇਕੇ ਹੀ ਪੰਜਾਬ ਦਾ ਭਵਿੱਖ ਸਵਾਰ ਸਕਦੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…