ਮੱਧ ਪ੍ਰਦੇਸ਼ ਵਿੱਚ ਫੜੇ ਗਏ ਆਈ.ਐਸ.ਆਈ.ਐਸ. ਦੇ ਚਾਰ ਜਾਸੂਸ, ਦਿੰਦੇ ਸੀ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਭੁਪਾਲ, 9 ਫਰਵਰੀ:
ਮੱਧ ਪ੍ਰਦੇਸ਼ ਵਿੱਚ 4 ਖੁਫੀਆ ਜਾਸੂਸਾਂ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਇਹ ਜਾਸੂਸ ਏ.ਟੀ.ਐਸ. ਪਾਕਿ ਖੁਫੀਆ ਏਜੰਸੀ ਆਈ.ਐਸ.ਆਈ. ਨੂੰ ਭਾਰਤੀ ਫੌਜ ਦੀ ਅੰਦਰੂਨੀ ਜਾਣਕਾਰੀ ਦਿੰਦੇ ਸੀ। ਇਹ ਫੋਨ ਦੇ ਰਾਹੀਂ ਪਾਕਿ ਨੂੰ ਭਾਰਤ ਦੀਆਂ ਸੂਚਨਾਵਾਂ ਦਿੰਦੇ ਸੀ। ਇਹ ਚਾਰੇ ਏਜੰਟ ਐਮ.ਪੀ. ਦੇ ਵੱਖ-ਵੱਖ ਸ਼ਹਿਰਾਂ ਤੋਂ ਗ੍ਰਿਫਤਾਰ ਕੀਤੇ ਗਏ ਹਨ। ਖਬਰ ਮੁਤਾਬਕ ਇਸ ਵਿੱਚ ਭਾਜਪਾ ਦੇ ਕਿਸੇ ਨੇਤਾ ਦਾ ਭਰਾ ਵੀ ਸ਼ਾਮਲ ਹੈ। ਉੱਥੇ ਹੀ ਇਨ੍ਹਾਂ ਸਾਰੇ ਦੋਸ਼ੀਆਂ ਦੇ ਖਿਲਾਫ ਇੰਡੀਅਨ ਟੈਲੀਗ੍ਰਾਫ ਐਕਟ ਦੇ ਤਹਿਤ ਦੇਸ਼ ਦੇ ਖਿਲਾਫ ਯੁੱਧ ਦੀ ਸਾਜ਼ਿਸ਼ ਰਚਣ ਦਾ ਕੇਸ ਚਲਾਇਆ ਜਾਵੇਗਾ। ਇਹ ਏਜੰਟ ਫੌਜ ਦੇ ਕਰਮਚਾਰੀਆਂ ਨੂੰ ਸੀਨੀਅਰ ਅਧਿਕਾਰੀ ਬਣ ਕੇ ਉਨ੍ਹਾਂ ਦੇ ਫੋਨ ਤੇ ਗੱਲ ਕਰਕੇ ਉਨ੍ਹਾਂ ਦੀਆਂ ਖੁਫੀਆਂ ਜਾਣਕਾਰੀਆਂ ਕੱਢਦੇ ਸੀ। ਇਨ੍ਹਾਂ ਦੇ ਕੋਲ ਕਈ ਫੋਨ ਅਤੇ ਸਿਮਾਂ ਮਿਲੀਆਂ ਹਨ। ਇਹ ਸਾਰੇ ਗੈਰ-ਕਾਨੂੰਨੀ ਰੂਪ ਨਾਲ ਟੈਲੀਕਾਮ ਐਕਸਚੇਂਜ ਕਰਦੇ ਸੀ। ਫੌਜ ਨਾਲ ਜੁੜੀਆਂ ਜਾਣਕਾਰੀਆਂ ਪਾਕਿਸਤਾਨ ਭੇਜਣ ਦਾ ਖੁਲਾਸਾ ਹੋਣ ਦੇ ਬਾਅਦ ਯੂ.ਪੀ. ਏ.ਟੀ.ਐਸ. ਨੇ ਜੰਮੂ-ਕਸ਼ਮੀਰ ਮਿਲਟਰੀ ਖੁਫੀਆ ਯੂਨਿਟ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਜਿਸ ਵਿੱਚ 24 ਤੋਂ ਵਧ ਫੌਜ ਦੇ ਕਰਮਚਾਰੀਆਂ ਨੂੰ ਇਸ ਤਰ੍ਹਾਂ ਦੇ ਫੋਨ ਆਉਣ ਦੀ ਗੱਲ ਸਾਹਮਣੇ ਆਈ। ਇਸ ਸਮੇਂ ਵਿੱਚ ਇਸ ਦਾ ਖੁਲਾਸਾ ਹੋਣ ਦੇ ਬਾਅਦ ਸਾਰੇ ਸਦਮੇ ਵਿੱਚ ਹਨ। ਪੁਲੀਸ ਨੂੰ ਇਨ੍ਹਾਂ ਤੇ ਕਾਫੀ ਦਿਨਾਂ ਤੋਂ ਸ਼ੱਕ ਸੀ ਅਤੇ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ, ਜਿਸ ਦੇ ਬਾਅਦ ਉਸ ਨੂੰ ਇਹ ਸਫਲਤਾ ਮਿਲੀ ਹੈ। ਪੁਲੀਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਦੇ ਬਾਅਦ ਇਸ ਤੇ ਅਤੇ ਹੋਰ ਲੋਕਾਂ ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…