ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਹੋਵੇਗਾ ਸੂਪੜਾ ਸਾਫ :ਲਾਲੂ ਪ੍ਰਸਾਦ ਯਾਦਵ

ਨਬਜ਼-ਏ-ਪੰਜਾਬ ਬਿਊਰੋ, ਪਟਨਾ, 12 ਫ਼ਰਵਰੀ (ਕੁਲਜੀਤ ਸਿੰਘ )
ਉੱਤਰ ਪ੍ਰਦੇਸ਼ ਦੇ ਚੋਣਾਂ ਬਾਰੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ, ਉੱਤਰ ਪ੍ਰਦੇਸ਼ ਦੇ ਪਹਿਲੇ ਚੋਣਾਂ ਦੇ ਗੇੜ ਵਿੱਚ ਭਾਜਪਾ ਬੁਰੀ ਤਰ੍ਹਾਂ ਪੱਛੜ ਗਈ ਹੈ ।ਉੱਥੇ ਹੀ ਸਮਾਜਵਾਦੀ ਕਾਂਗਰਸ ਗਠਬੰਧਨ ਦੇ ਪੱਖ ਵਿੱਚ ਭਾਰੀ ਗਿਣਤੀ ਵਿੱਚ ਵੋਟਾਂ ਪਈਆਂ ਹਨ।ਅੱਗੇ ਪੈਣ ਵਾਲੀਆਂ ਵੋਟਾਂ ਵਿੱਚ ਵੀ ਭਾਜਪਾ ਦਾ ਵਿਧਾਨ ਸਭਾ ਚੋਣਾਂ ਵਿੱਚ ਹਾਰਨਾ ਤੈਅ ਹੈ।ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਨੋਟਬੰਦੀ ਤੋਂ ਪ੍ਰੇਸ਼ਾਨ ਲੋਕ ਉੱਤਰਪ੍ਰਦੇਸ਼ ਵਿੱਚ ਪ੍ਰਧਾਨਮੰਤਰੀ ਤੋਂ ਬਦਲਾ ਲੈ ਰਹੇ ਹਨ।ਨੋਟਬੰਦੀ ਨੂੰ ਗਰੀਬਾਂ ਲਈ ਬਦਕਿਸਮਤੀ ਦਸਦੇ ਹੋਏ ਕਿਹਾ ਕਿ ਤਿੰਨਾਂ ਸਾਲਾਂ ਵਿੱਚ ਕੇਂਦਰ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰ ਰੱਖ ਦਿੱਤਾ ।ਇਸਦੇ ਕਾਰਣ ਸਾਡਾ ਦੇਸ਼ 20 ਸਾਲ ਪਿੱਛੇ ਚਲਾ ਗਿਆ ਹੈ।ਲਾਲੂ ਨੇ ਪ੍ਰਧਾਨਮੰਤਰੀ ਨੂੰ ਗਰੀਬਾਂ ਦਾ ਵਿਰੋਧੀ ਦੱਸਿਆ ਅਤੇ ਕਿਹਾ ਕਿ ਪੂੰਜੀਪਤੀਆਂ ਦਾ ਕਰਜ਼ਾ ਮਾਫ ਕਰ ਦਿੱਤਾ ਗਿਆ ਜਦਕਿ ਛੋਟੇ ਕਾਰੋਬਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹਾਂ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…