ਅੰਮ੍ਰਿਤਧਾਰੀ ਸਿੱਖ ਜਥੇ ਨੇ ਜਿੱਤਿਆ ਸੰਗੀਤ ਦੀ ਦੁਨੀਆ ਦਾ ਸਭ ਤੋਂ ਵੱਡਾ ਐਵਾਰਡ

ਨਬਜ਼-ਏ-ਪੰਜਾਬ ਬਿਊਰੋ, ਲਾਸ ਏਂਜਲਸ, 14 ਫਰਵਰੀ:
ਸੰਗੀਤ ਦੀ ਦੁਨੀਆ ਦੇ ਸਭ ਤੋਂ ਵੱਡੇ ‘ਗ੍ਰੈਮੀ ਐਵਾਰਡ’ ਫੰਕਸ਼ਨ ਵਿੱਚ ਅੰਮ੍ਰਿਤਧਾਰੀ ਸਿੱਖ ਜਥੇ ਨੇ ਧਮਾਲ ਮਚਾ ਦਿੱਤੀ ਅਤੇ ‘ਨਿਊ ਏਜ ਐਲਬਮ’ ਵਰਗ ਵਿੱਚ ਐਵਾਰਡ ਹਾਸਲ ਕੀਤਾ। ਅਮਰੀਕਾ ਆਧਾਰਿਤ ਇਹ ਜਥਾ ‘ਵਾਈਟ ਸਨ’ ਗੁਰਬਾਣੀ ਦੇ ਸ਼ਬਦ ਅਤੇ ਧਾਰਮਿਕ ਗੀਤ ਗਾਉਂਦਾ ਹੈ। ਐਵਾਰਡ ਹਾਸਲ ਕਰਨ ਲਈ ਇਸ ਜਥੇ ਦੀ ਗਾਇਕਾ ਅਤੇ ਗੀਤਕਾਰ ਗੁਰੂਜਸ ਕੌਰ ਖਾਲਸਾ ਅਤੇ ਹਰੀਜੀਵਨ ਸਿੰਘ ਖਾਲਸਾ ਦਸਤਾਰ ਸਜਾ ਕੇ ਸਿੱਖ ਪਹਿਰਾਵੇ ਵਿਚ ਸਟੇਜ ਤੇ ਪਹੁੰਚੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਜਥੇ ਦੇ ਸਹਿ-ਸੰਸਥਾਪਕ ਐਡਮ ਬੈਰੀ ਵੀ ਮੌਜੂਦ ਸਨ।
ਗੁਰੂਜਸ ਕੌਰ ਖਾਲਸਾ ਨੇ ਆਪਣੀ ਐਲਬਮ ‘ਵਾਈਟ ਸਨ 2’ ਲਈ 59ਵੇਂ ਸਾਲਾਨਾ ਗ੍ਰੈਮੀ ਐਵਾਰਡ ਦੀ ਟਰਾਫੀ ਹਾਸਲ ਕੀਤੀ। ਇਹ ਐਲਬਮ ਸਾਲ 2016 ਵਿਚ ਬੇਹੱਦ ਸਫਲ ਰਹੀ ਸੀ। ਗੁਰੂਜਸ ਨੇ ਕਿਹਾ ਕਿ ਉਹ ਸਮਾਜ ਨੂੰ ਹੋਰ ਬਿਹਤਰ ਦੇਖਣਾ ਚਾਹੁੰਦੇ ਹਨ ਅਤੇ ਚਾਹੁੰਦੇ ਕਿ ਹਨ ਕਿ ਇਹ ਦੁਨੀਆ ਰਹਿਣ ਲਾਈਕ ਬਿਹਤਰੀਨ ਅਤੇ ਖੂਬਸੂਰਤ ਥਾਂ ਬਣੇ ਅਤੇ ਸਾਡੇ ਇਸ ਸੁਪਨੇ ਵਿਚ ਜਿਹੜਾ ਵੀ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਯੋਗਦਾਨ ਪਾ ਰਿਹਾ ਹੈ, ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਐਵਾਰਡ ਜੇਤੂ ਇਸ ਐਲਬਮ ਵਿਚ ਗੁਰਬਾਣੀ ਦੇ ਸ਼ਬਦ ਹਨ। ਇਸ ਐਲਬਮ ਵਿਚ ‘ਇਕ ਅਰਦਾਸ ਵਾਹਿਗੁਰੂ’, ‘ਧੰਨ-ਧੰਨ ਰਾਮ ਦਾਸ ਗੁਰ’, ‘ਆਪ ਸਹਾਏ ਹੋਯ ਹਰਿ-ਹਰਿ-ਹਰਿ’ ‘ਸਿਮਰੋ ਗੋਬਿੰਦ’, ਆਦਿ ਵਰਗੇ ਕਈ ਸ਼ਬਦ ਅਤੇ ਧਾਰਮਿਕ ਗੀਤ ਹਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…