ਕੈਸ਼ਲੈਸ ਲੈਣ-ਦੇਣ ਕਰਨਾ ਸਾਡੇ ਆਪਣੇ ਤੇ ਦੇਸ਼ ਦੇ ਹਿੱਤ ਵਿੱਚ: ਵੀ.ਪੀ ਸਿੰਘ

ਚੰਡੀਗੜ੍ਹ ਗਰੱੁਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਡਿਜ਼ੀਟਲ ਸੰਚਾਰ ਨੂੰ ਉਤਸ਼ਾਹਿਤ ਕਰਨ ਲਈ ਤੀਜੇ ਡਿਜ਼ੀਧਨ ਮੇਲੇ ਦਾ ਆਯੋਜਨ

ਡੈਬਿਟ ਕਾਰਡ ਅਤੇ ਈ-ਵਾਲਿਟ ਵਰਤ ਕੇ ਨਕਦੀ ਲੈਣ-ਦੇਣ ਕਰਨ ਦੀ ਸਿੱਖਿਅ ਦੇਣ ਲਈ ਲਗਾਏ ਸਟਾਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਪੰਜਾਬ ਅਤੇ ਦੇਸ਼ ਦੀ ਤਰੱਕੀ ਲਈ ਕੈਸ਼ਲੈਸ ਲੈਣ-ਦੇਣ ਕਰਨਾ ਹੀ ਸਹੀ ਰਸਤਾ ਹੈ। ਨਕਦੀ ਲੈਣ-ਦੇਣ ਜੋ ਪੁਰਾਣੇ ਸਮੇਂ ਤੋਂ ਪਰੰਪਰਾ ਚਲੀ ਆ ਰਹੀ ਹੈ ਨਾਲ ਇਹ ਪਤਾ ਨਹੀਂ ਚਲਦਾ ਕਿਸੇ ਨੇ ਕੈਸ਼ ਦਿੱਤਾ, ਕਿਸ ਨੇ ਪ੍ਰਾਪਤ ਕੀਤਾ ਅਤੇ ਕਿਸ ਕੰਮ ਲਈ ਵਰਤਿਆ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਵੀਜ਼ਨਲ ਕਮਿਸ਼ਨਰ ਰੂਪਨਗਰ ਵਿਸ਼ਵ ਪ੍ਰਤਾਪ ਸਿੰਘ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਵਿਖੇ ਪੰਜਾਬ ਨੈਸ਼ਨਲ ਲੀਡ ਬੈਂਕ ਵੱਲੋਂ ਕਰਵਾਏ ਗਏ ਡਿਜ਼ੀਧੰਨ ਮੇਲੇ ਦਾ ਸ਼ਮਾ ਰੋਸ਼ਨ ਕਰਕੇ ਰਸਮੀ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਸਿੰਘ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਜੋਕੀ ਪੜ੍ਹਾਈ ਕਰਨ ਕਰਕੇ ਵਿਦਿਆਰਥੀ ਵਰਗ ਡਿਜ਼ੀਟਲ ਲੈਣ-ਦੇਣ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਸ੍ਰੀ ਵੀ.ਪੀ. ਸਿੰਘ ਨੇ ਕਿਹਾ ਕਿ ਕੈਸ਼ਲੈਸ ਲੈਣ-ਦੇਣ ਕਰਨਾ ਜਿਥੇ ਦੇਸ਼ ਦੇ ਹਿੱਤ ਚ ਹੈ ਉਥੇ ਇਹ ਸਾਡੇ ਆਪਣੇ ਹਿੱਤ ਚ ਵੀ ਹੈ ਕਿਉਂਕਿ ਇਸ ਵਿਚ ਪੂਰੀ ਪਾਰਦਰਸ਼ਤਾ ਵਰਤੀ ਜਾਂਦੀ ਹੈ। ਨਕਦ ਲੈਣ ਦੇਣ ਕਰਨ ਨਾਲ ਅਸੀਂ ਜੋ ਵੀ ਖਰੀਦਦਾਰੀ ਕਰਦੇ ਹਾਂ ਉਸ ਦੇ ਮੁੱਲ ਨਾਲ ਟੈਕਸ ਵੀ ਅਦਾ ਕਰਦੇ ਹਾਂ ਪਰ ਉਹ ਪੂਰਾ ਟੈਕਸ ਦੇਸ਼ ਦੇ ਖਜ਼ਾਨੇ ਚ ਨਹੀਂ ਜਾਂਦਾ ਜਿਸ ਕਾਰਣ ਸਾਡੇ ਵੱਲੋਂ ਅਦਾ ਕੀਤਾ ਟੈਕਸ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਵਰਤ ਲੈਂਦੇ ਹਨ ਅਤੇ ਵਿਕਾਸ ਕਾਰਜਾਂ ਲਈ ਉਸ ਧੰਨ ਦੀ ਵਰਤੋਂ ਨਹੀਂ ਹੁੰਦੀ । ਡਿਜ਼ੀਟਲ ਲੈਣ-ਦੇਣ ਕਰਨ ਨਾਲ ਪੂਰੀ ਪਾਰਦਰਸ਼ਤਾ ਅਵੇਗੀ ਅਤੇ ਸਾਡੇ ਵੱਲੋਂ ਖਰਚ ਕੀਤੇ ਅਤੇ ਅਦਾ ਕੀਤੀ ਰਕਮ ਦਾ ਪੂਰਾ ਹਿਸਾਬ ਕਿਤਾਬ ਰਹੇਗਾ। ਉਨ੍ਹਾਂ ਦੱਸਿਆ ਕਿ ਕੈਸ਼ਲੈਸ ਮੈਥਡ ਪੂਰੀ ਦੁਨੀਆਂ ਵਿੱਚ ਭਾਰਤ ਚ ਸਭ ਤੋਂ ਵਧੀਆ ਅਤੇ ਸੁਰੱਖਿਅਤ ਮੈਥਡ ਹੈ। ਇਸ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਸ ਤੋਂ ਉਪਰੰਤ ਉਨ੍ਹਾਂ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇਂਦਿਆਂ ਕਿਹਾ ਕਿ ਕੈਸ਼ਲੈਸ ਮੈਥਡ ਅਪਣਾਉਣ ਨਾਲ ਧੰਨ ਦੀ ਚੋਰੀ ਹੋਣਾ ਦਾ ਖਤਰਾ ਨਹੀਂ ਰਹਿੰਦਾ।
ਪੱਤਰਕਾਰਾਂ ਵੱਲੋਂ ਡਿਜ਼ੀਟਲ ਪੇਂਮੈਂਟ ਕਰਨ ਨਾਲ ਉਸ ਤੇ ਲਗਦੇ ਕਰ ਬਾਰੇ ਪੁੱਛਣ ਤੇ ਸ੍ਰੀ ਵੀ.ਪੀ. ਸਿੰਘ ਨੇ ਕਿਹਾ ਕਿ ਡਿਜ਼ੀਟਲ ਪੇਮੈਂਟ ਤੇ ਕੋਈ ਵੱਖਰਾ ਟੈਕਸ ਨਹੀਂ ਲੱਗਦਾ ਕੇਵਲ ਡਿਜ਼ੀਟਲ ਵਰਤੋਂ ਦੇ ਚਾਰਜਸ ਲਗਦੇ ਹਨ ਜੋ ਨਕਦ ਲੈਣ ਦੇਣ ਤੇ ਵੀ ਦੇਣੇ ਪੈਂਦੇ ਹਨ ਪਰ ਆਮ ਵਿਅਕਤੀ ਨੂੰ ਉਨ੍ਹਾਂ ਚਾਰਜਸ ਦਾ ਪਤਾ ਨਹੀਂ ਚਲਦਾ। ਉਨ੍ਹਾਂ ਦੱਸਿਆ ਕਿ ਦੁਕਾਨ ਚ ਜਾਂ ਘਰ ਵਿੱਚ ਵੱਡੀ ਰਕਮ ਰੱਖਣ ਸਮੇਂ ਜਿਸ ਦੇ ਚੋਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਦੀ ਸੁਰੱਖਿਆ ਲਈ ਚੌਕੀਦਾਰ ਦੀ ਤਨਖਾਹ ਦਾ ਖਰਚਾ, ਨਕਦ ਰੂਪ ਚ ਰਕਮ ਦੀ ਅਦਾਇਗੀ ਕਰਨ ਲਈ ਆਉਣ ਜਾਣ ਦਾ ਖਰਚਾ ਆਦਿ ਕੈਸ਼ ਲੈਣ ਦੇਣ ਚ ਛੁੱਪੇ ਹੋਏ ਖਰਚੇ ਹੁੰਦੇ ਹਨ।
ਇਸ ਮੌਕੇ ਸ੍ਰੀ ਵੀ.ਪੀ ਸਿੰਘ ਨੇ ਬੈਂਕਾਂ ਵੱਲੋਂ ਲੋਕ ਕਰੈਡਿਟ ਕਾਰਡ, ਡੈਬਿਟ ਕਾਰਡ ਅਤੇ ਈ-ਵਾਲਟ ਵਰਤ ਕੇ ਨਕਦੀ ਲੈਣ-ਦੇਣ ਕਰਨ ਦੀ ਸਿੱਖਿਆ ਦੇਣ ਲਈ ਲਗਾਏ ਗਏ ਸਟਾਲਾਂ ਦਾ ਮੁਆਇਨਾ ਕੀਤਾ ਅਤੇ ਸਟਾਲਾਂ ਤੇ ਦਿੱਤੀ ਜਾ ਰਹੀਂ ਜਾਣਕਾਰੀ ਦੀ ਸਮੀਖਿਆ ਵੀ ਕੀਤੀ। ਇਸ ਮੌਕੇ ਡਾਇਰੈਟਰ ਨੀਤੀ ਆਯੋਗ ਸੁਖਗੀਤ ਕੌਰ ਆਈ.ਓ.ਐਫ.ਐਸ ਨੇ ਦੱਸਿਆ ਕਿ ਸਮਾਜ ਨੂੰ ਘੱਟ ਨਕਦ ਮੁਖੀ ਬਣਨ ਲਈ ਵਿੱਤ ਮੰਤਰਾਲੇ, ਸੂਚਨਾ ਤਕਨਾਲੋਜੀ ਮੰਤਰਾਲੇ ਭਾਰਤ ਸਰਕਾਰ ਵੱਲੋਂ ਡਿਜ਼ੀਟਲ ਸੰਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਜਿਸ ਲਈ ਲੱਕੀ ਗ੍ਰਾਹਕ ਯੋਜਨਾ ਅਤੇ ਡਿਜ਼ੀਧੰਨ ਵਪਾਰੀ ਯੋਜਨਾ ਸ਼ੁਰੂ ਕੀਤੀਆਂ ਗਈਆਂ ਹਨ। 50/-ਰੁਪਏ ਤੋਂ 3000 ਰੁਪਏ ਤੱਕ ਦੇ ਡਿਜ਼ੀਟਲ ਲੈਣ-ਦੇਣ ਕਰਨ ਤੇ ਇਹ ਯੋਜਨਾ ਲਾਗੂ ਹੈ ਅਤੇ 08 ਨਵੰਬਰ 2016 ਤੋਂ 13 ਅਪ੍ਰੈਲ 2017 ਤੱਕ ਲਾਗੂ ਰਹੇਗੀ।
ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਮੁੱਖੀ ਐਸ.ਈ.ਐਮ.ਟੀ ਸ੍ਰੀ ਰਾਜ਼ਨੀਸ ਮਲਹੋਤਰਾ ਨੇ ਦੱਸਿਆ ਕਿ ਲੱਕੀ ਗ੍ਰਹਾਕ ਯੋਜਨਾ ਤਹਿਤ 1 ਕਰੋੜ ਤੱਕ ਦੇ ਅਤੇ ਡਿਜ਼ੀਧੰਨ ਵਪਾਰੀ ਯੋਜਨਾ ਤਹਿਤ 50 ਲੱਖ ਤੱਕ ਦੇ ਮੈਗਾ ਇਨਾਮ ਜਿੱਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਡਿਜ਼ੀਧਨ ਤੀਜਾ ਮੇਲਾ ਹੈ ਇਸ ਤੋਂ ਪਹਿਲਾ ਲੁਧਿਆਣਾਂ ਅਤੇ ਅੰਮ੍ਰਿਤਸਰ ਵਿਖੇ ਵੀ ਇਹੋ ਜਿਹੇ ਮੇਲੇ ਕਰਵਾਏ ਗਏ। ਇਹ ਮੇਲੇ ਕਰਵਾਉਣ ਦਾ ਮੁੱਖ ਮੰਤਵ ਭਾਰਤ ਦੇ ਨਾਗਰਿਕਾਂ ਨੂੰ ਡਿਜ਼ੀਟਲ ਲੈਣ-ਦੇਣ ਕਰਨ ਦੇ ਲਈ ਜਾਗਰੁੂਕ ਕਰਨਾ ਅਤੇ ਇਨ੍ਹਾਂ ਮੇਲਿਆਂ ਵਿੱਚ ਆਮ ਲੋਕ ਆ ਕੇ ਬੈਕਾਂ ਵੱਲੋਂ ਲਗਾਏ ਸਟਾਲਾਂ ਤੇ ਆਪਣੇ ਖਾਤੇ ਖੋਲ੍ਹ ਸਕਦੇ ਹਨ, ਆਧਾਰ ਨਾਲ ਆਪਣੇ ਬੈਂਕ ਖਾਤੇ ਜੋੜ ਸਕਦੇ ਹਨ, ਯੂਨੀਫਾਈਡ ਭੁਗਤਾਣ ਇੰਟਰਫੇਸ(ਯੂਪੀਆਈ) ਅਤੇ ਈ-ਵਾਲਿਟ ਵਰਤਣ ਸਿੱਖ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਚੇਅਰਮੈਨ ਸੀਜੀਸੀ ਲਾਂਡਰਾ ਸ. ਸਤਨਾਮ ਸਿੰਘ ਸੰਧੂ, ਵਾਇਸ ਪ੍ਰਧਾਨ ਐਨਪੀਸੀਆਈ ਸ੍ਰੀ ਨਵਨੀਤ ਕੁਮਾਰ, ਪੰਜਾਬ ਦੇ ਮਸ਼ਹੂਰ ਲੋਕ ਗਾਇਕ ਸ੍ਰੀ ਪੰਮੀ ਬਾਈ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਜੀ.ਐਮ ਪੰਜਾਬ ਨੈਸ਼ਨਲ ਬੈਂਕ ਸ੍ਰੀ ਪੀ.ਐਸ ਚੌਹਾਨ, ਡਾਇਰੈਕਟਰ ਡੀ.ਓ.ਟੀ ਭਾਰਤ ਸਰਕਾਰ ਖੁਸ਼ਵੰਤ ਰਾਏ, ਐਸ.ਪੀ ਪੰਜਾਬ ਪੁਲੀਸ ਗੋਲਡ ਮੈਡਲਿਸਟ ਸੁਨੀਤਾ ਰਾਣੀ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਨਯਨ ਭੁੱਲਰ,ਚੀਫ ਐਲਡੀਐਮ ਪੀਐਨਬੀ ਸ੍ਰੀ ਆਰ.ਕੇ ਸੈਣੀ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਕਾਲਜ ਦੇ ਵਿਦਿਆਰਥੀ ਮੌਜੂਦ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…