ਪਿੰਡ ਅੱਲਾਪੁਰ ਵਿੱਚ ਗਰੀਬ ਪਰਿਵਾਰ ਦਾ ਮਕਾਨ ਡਿੱਗਿਆ, ਵੱਡਾ ਹਾਦਸਾ ਟਲਿਆ

ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 16 ਫਰਵਰੀ:
ਕੁਰਾਲੀ ਨੇੜਲੇ ਪਿੰਡ ਅੱਲਾ ਦੇ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਨਾਲ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ, ਪਰ ਪਰਿਵਾਰ ਲਈ ਵੱਡੀ ਮੁਸੀਬਤ ਜਰੂਰ ਬਣ ਗਈ ਹੈ। ਇਸ ਸਬੰਧੀ ਸਰੂਪ ਸਿੰਘ ਪੁੱਤਰ ਚਰਨ ਨੇ ਦੱਸਿਆ ਕਿ ਬੀਤੇ ਦਿਨੀਂ ਉਸਦੇ ਘਰ ਦੀ ਪੁਰਾਣੀ ਤੇ ਕੱਚੀ ਛੱਤ ਡਿੱਗ ਪਈ। ਇਸ ਦੌਰਾਨ ਭਾਵੇਂ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਉਨ੍ਹਾਂ ਦੇ ਪਰਿਵਾਰ ਦਾ ਜਾਨੀ ਨੁਕਸਾਨ ਹੋਣੋਂ ਤਾਂ ਬਚਾਅ ਹੋ ਗਿਆ, ਪਰ ਉਨ੍ਹਾਂ ਕੋਲ ਆਮਦਨੀ ਦੇ ਸਾਧਨ ਨਾ ਹੋਣ ਕਾਰਨ ਘਰ ਦੀ ਦੁਬਾਰਾ ਮੁਰੰਮਤ ਕਰਨ ਲਈ ਵੱਡੀ ਸਮੱਸਿਆਂ ਬਣ ਗਈ ਹੈ। ਅਕਾਲੀ ਦਲ ਦਲਿਤ ਵਿੰਗ ਦੇ ਸਰਕਲ ਪ੍ਰਧਾਨ ਰਣਜੀਤ ਸਿੰਘ ਖੈਰਪੁਰ ਨੇ ਮੌਕਾ ਵੇਖਦਿਆਂ ਜਿਲ੍ਹਾ ਪ੍ਰਾਸਾਸ਼ਨ ਅਤੇ ਸਮਾਜਸੇਵੀ ਸੱਜਣਾਂ ਨੂੰ ਪਰਿਵਾਰ ਦੀ ਵਿੱਤੀ ਮਦਦ ਦੀ ਅਪੀਲ ਕੀਤੀ ਹੈ ਕਿ ਤਾਂ ਜੋ ਗਰੀਬ ਪਰਿਵਾਰ ਆਪਣੇ ਘਰ ਦੀ ਛੱਤ ਹੇਠ ਰਹਿਣ ਦੇ ਯੋਗ ਹੋ ਸਕੇ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…