ਮੁਹਾਲੀ ਤੇ ਖਰੜ ਕੌਮੀ ਮਾਰਗ ਉੱਤੇ ਓਵਰ ਬ੍ਰਿਜ਼ ਦੇ ਨਿਰਮਾਣ ਕਾਰਨ ਲੱਗਦੇ ਲੰਮੇ ਲੰਮੇ ਜਾਮ ਤੋਂ ਲੋਕ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਮੁਹਾਲੀ ਤੇ ਖਰੜ ਕੌਮੀ ਸ਼ਾਹ ਮਾਰਗ ਉੱਤੇ ਬਣਾਏ ਜਾ ਰਹੇ ਓਵਰ ਬ੍ਰਿਜ਼ ਦੇ ਨਿਰਮਾਣ ਕਾਰਜਾਂ ਦਾ ਕੰਮ ਜੰਗੀ ਪੱਧਰ ’ਤੇ ਚੱਲਣ ਕਾਰਨ ਇਸ ਸੜਕ ’ਤੇ ਲੱਗਦੇ ਲੰਮੇ ਲੰਮੇ ਜਾਮ ਤੋਂ ਇਲਾਕੇ ਦੇ ਲੋਕ ਅਤੇ ਵਾਹਨ ਚਾਲਕ ਅਤੇ ਹੋਰ ਲੋਕਾਂ ਨੂੰ ਰੋਜ਼ਾਨਾ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਰੜ ਸਥਿਤ ਬਾਂਸਾਂ ਵਾਲੀ ਚੁੰਗੀ ਨੇੜੇ ਚਲਦੇ ਓਵਰ ਬ੍ਰਿਜ਼ ਦੀ ਉਸਾਰੀ ਦੇ ਕੰਮ ਨਾਲ ਅੱਜ ਟੀ-ਪੁਆਇੰਟ ਤੇ ਵਾਹਨਾਂ ਦੇ ਲੰਘਣ ਕਾਰਨ ਪਾਣੀ ਦੀਆਂ ਪਾਈਪਾਂ ਥੱਲਿਓਂ ਫੱਟ ਗਈਆਂ। ਜਿਸ ਕਾਰਨ ਜ਼ਮੀਨ ਦਾ ਕਾਫੀ ਵੱਡਾ ਹਿੱਸਾ ਧਸ ਗਿਆ ਹੈ। ਜਿਸ ਕਾਰਨ ਕੌਮੀ ਮਾਰਗ ’ਤੇ ਟ੍ਰੈਫਿਕ ਪੁਲਿਸ ਨੂੰ ਭਾਰੇ ਵਾਹਨਾਂ ਦੀ ਆਵਾਜਾਈ ਇੱਧਰੋਂ ਬੰਦ ਕਰਨੀ ਪਈ। ਜਿਸ ਕਾਰਨ ਭਾਰੀ ਵਾਹਨਾਂ ਨੂੰ ਏਅਰਪੋਰਟ ਰੋਡ ਤੋਂ ਵਾਇਆ ਚੱਪੜਚਿੜੀ ਰਾਹੀਂ ਕੱਢਿਆ ਗਿਆ।
ਉਧਰ, ਭਾਵੇਂ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਸਨ ਪਰ ਫਿਰ ਵੀ ਕੇ.ਐਫ.ਸੀ. ਸੰਨੀ ਇੰਨਕਲੇਵ ਤੋਂ ਲੈ ਕੇ ਬਲੌਂਗੀ ਤੱਕ ਟ੍ਰੈਫਿਕ ਜਾਮ ਰਿਹਾ। ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਮਿੱਟੀ ਧੂੜ ਫਕਦੇ ਹੋਏ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਸਨ। ਸਵੇਰ ਤੋਂ ਲੈ ਕੇ ਸ਼ਾਮ ਤੱਕ ਟ੍ਰੈਫਿਕ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲਗੀਆਂ ਹੋਈਆਂ ਸਨ ਅਤੇ ਕਈ ਐਂਬੂਲੈਂਸਾਂ ਵੀ ਜਾਮ ਵਿੱਚ ਫਸੀਆਂ ਦੇਖੀਆਂ ਗਈਆਂ। ਟ੍ਰੈਫਿਕ ਪੁਲਿਸ ਦੇ ਮੁੱਖ ਮੁਨਸ਼ੀ ਹਰਸ਼ ਕੁਮਾਰ ਸ਼ਰਮਾ ਨੇ ਅੱਜ ਜੱਦੋ ਜਹਿਦ ਕਰਕੇ ਟੁੱਟੀਆਂ ਪਾਣੀ ਦੀਆਂ ਪਾਈਪਾਂ ਨੂੰ ਵਿਭਾਗ ਤੋਂ ਠੀਕ ਕਰਵਾਇਆ ਅਤੇ ਪ੍ਰਸ਼ਾਸਨ ਨੂੰ ਸੜਕ ਦੀ ਤੁਰੰਤ ਮੁਰੰਮਤ ਕਰਨ ਲਈ ਕਿਹਾ ਤਾਂ ਜੋ ਕਿ ਟ੍ਰੈਫਿਕ ਪ੍ਰਭਾਵਿਤ ਨਾ ਹੋਵੇ। ਵਧੇਰੇ ਟ੍ਰੈਫਿਕ ਜਾਮ ਹੋਣ ਸਬੰਧੀ ਅੱਜ ਜ਼ਿਲ੍ਹਾ ਐਸਏਐਸ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਵੀ ਮੌਕਾ ਦੇਖਿਆ ਅਤੇ ਉਨ੍ਹਾਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਤੋਂ ਖੁਸ਼ ਹੋ ਕੇ ਸਮੂਹ ਕਰਮਚਾਰੀਆਂ ਨੂੰ ਹੱਲਾਸ਼ੇਰੀ ਦਿੱਤੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…