h2> ਪੰਜਾਬ ਵਿੱਚ ਕਾਂਗਰਸ ਵੱਲੋਂ ਹੂੰਝਾ ਫੇਰ ਜਿੱਤ 77 ਸੀਟਾਂ ਜਿੱਤੀਆਂ

ਆਪ ਦੇ 20 ਉਮੀਦਵਾਰ ਅਤੇ ਅਕਾਲੀ ਭਾਜਪਾ ਦੇ 18 ਉਮੀਦਵਾਰ ਚੋਣ ਜਿੱਤੇ, ਬੈਂਸ ਭਰਾਵਾ ਨੇ ਵੀ ਦੋਵੇਂ ਸੀਟਾਂ ਜਿੱਤੀਆਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਮਾਰਚ:
ਪੰਜਾਬ ਵਿਧਾਨ ਸਭਾ ਚੋਣਾਂ 2017, ਜਿਸ ਵਿੱਚ ਪਹਿਲੀ ਵਾਰ ਤਿਕੋਣਾਂ ਮੁਕਾਬਲਾਂ ਦੇਖਣ ਨੂੰ ਮਿਲ ਰਿਹਾ ਸੀ ਵਿੱਚ 77 ਸੀਟਾਂ ਨਾਲ ਕਾਂਗਰਸ ਪਾਰਟੀ ਨੂੰ ਸਪਸ਼ਟ ਬਹੁਮਤ ਹਾਸਿਲ ਹੋਇਆ ਹੈ ਜਦ ਕਿ ਪੰਜਾਬ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਕਿਸਮਤ ਅਜਮਾ ਰਹੀ ਆਮ ਆਦਮੀ ਪਾਰਟੀ ਸਿਰਫ਼ 20 ਸੀਟਾਂ ਹੀ ਜਿੱਤ ਸਕੀ ਜਦ ਕਿ ਸੱਤਾਧਾਰੀ ਅਕਾਲੀ ਭਾਜਪਾ ਗੱਠਜੋੜ ਨੂੰ 18 ਸੀਟਾਂ ਤੀਜਾਂ ਸਥਾਨ ਤੇ ਸੰਤੁਸ਼ਟੀ ਕਰਨੀ ਪਈ। ਇਸ ਤੋਂ ਇਲਾਵਾ ਦੋ ਸੀਟਾਂ ਲੋਕ ਇਨਸਾਫ ਪਾਰਟੀ ਦੇ ਖਾਤੇ ਗਈਆਂ। ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਹੋਈ ਜਿਮਨੀ ਚੋਣ ਵਿੱਚ ਪਾਰਟੀ ਕਾਂਗਰਸ ਗੁਰਜੀਤ ਸਿੰਘ ਅੌਜਲਾ ਨੇ ਭਾਰਤੀ ਜਨਤਾ ਪਾਰਟੀ ਦੇ ਰਜਿੰਦਰ ਮੋਹਨ ਸਿੰਘ ਛੀਨਾ ਨੂੰ 1.95 ਲੱਖ ਵੋਟਾਂ ਨਾਲ ਹਰਾਇਆ।
ਅੱਜ ਆਏ ਚੋਣ ਨਤੀਜਿਆਂ ਵਿੱਚ ਜਿਹੜੇ ਪ੍ਰਮੁੱਖ ਜੇਤੂਆਂ ਵਿੱਚ ਕਾਂਗਰਸ ਦੇ ਪਟਿਆਲੇ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ, ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੰਧੂ, ਜਲੰਧਰ ਕੈਂਟ ਤੋਂ ਤੋਂ ਕਾਂਗਰਸੀ ਉਮੀਦਵਾਰ ਪ੍ਰਗਟ ਸਿੰਘ, ਆਮ ਆਦਮੀ ਪਾਰਟੀ ਦੇ ਦਾਖ਼ਾ ਤੋਂ ਉਮੀਦਵਾਰ ਐਚ ਐਸ ਫੂਲਕਾ, ਭੁੱਲਥ ਤੋਂ ਆਪ ਦੇ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਦਿਹਾਤੀ ਤੋਂ ਕਾਂਗਰਸ ਦੇ ਬ੍ਰਹਮ ਮਹਿੰਦਰ ਸ਼ਾਮਲ ਹਨ।
ਇਸੇ ਤਰ੍ਹਾਂ ਪ੍ਰਮੁੱਖ ਹਾਰਨ ਵਾਲੇ ਸਿਆਸੀ ਆਗੂਆਂ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੀ ਲਹਿਰਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬੀਬੀ ਰਜਿੰਦਰ ਕੋਰ ਭੱਠਲ, ਆਮ ਆਦਮੀ ਪਾਰਟੀ ਸਟਾਰ ਪ੍ਰਚਾਰਕ ਅਤੇ ਜਲਾਲਾਬਾਦ ਤੋਂ ਕਿਸਮਤ ਅਜਮਾਂ ਰਹੇ ਭਗਵੰਤ ਮਾਨ, ਅਕਾਲੀ ਦਲ ਦੇ ਰੂਪਨਗਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾਂ, ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਉਤਰੀ ਤੋਂ ਉਮੀਦਵਾਰ ਸ਼੍ਰੀ ਅਨਿਲ ਜੋਸ਼ੀ, ਕਾਂਗਰਸ ਪਾਰਟੀ ਦੇ ਅਬੋਹਰ ਤੋਂ ਉਮੀਦਵਾਰ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪੱਟੀ ਤੋਂ ਉਮੀਦਵਾਰ ਆਦੇਸ਼ਪ੍ਰਤਾਪ ਸਿੰਘ ਕੈਰੋ, ਖਰੜ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਸ਼ਾਮਲ ਹਨ।
ਅੱਜ ਰਹੇ ਜੇਤੂਆ ਵਿੱਚ ਸਭ ਤੋਂ ਵੱਧ ਉਮਰ ਦੇ ਜੇਤੂ ਉਮੀਦਵਾਰ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ 89 ਸਾਲ ਦੇ ਹਨ ਜਦੋਂ ਕਿ ਸਭ ਤੋਂ ਛੋਟੀ ਉਮਰ ਦੇ ਜੇਤੂ ਕਾਂਗਰਸ ਪਾਰਟੀ ਦੇ ਫਾਜਿਲਕਾ ਤੋਂ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਹਨ। ਅੱਜ ਆਏ ਚੋਣ ਨਤੀਜਿਆ ਵਿੱਚ 6 ਮਹਿਲਾ ਉਮੀਦਵਾਰ ਜੇਤੂ ਰਹੇ ਜਦ ਕਿ ਚੋਣ ਮੈਦਾਨ ਵਿੱਚ 81 ਮਹਿਲਾਂ ਉਮੀਦਵਾਰ ਸਨ। ਸਭ ਤੋਂ ਵੱਧ 31 ਹਜ਼ਾਰ 917 ਵੋਟਾ ਦੇ ਫਰਕ ਨਾਲ ਕਾਂਗਰਸ ਪਾਰਟੀ ਦੀ ਸ੍ਰੀਮਤੀ ਅਰੁਣਾ ਚੌਧਰੀ ਜੇਤੂ ਰਹੀ ਹੈ ਜਦਕਿ ਸਭ ਤੋਂ ਘੱਟ ਫਰਕ ਨਾਲ ਜਿੱਤਣ ਵਾਲੀ ਮਹਿਲਾ ਉਮੀਦਵਾਰ ਆਪ ਦੀ ਰੁਪਿੰਦਰ ਕੌਰ ਜੇਤੂ ਰਹੀ, ਇਸੇ ਤਰ੍ਹਾਂ ਸਭ ਤੋਂ ਵੱਧ ਵੋਟਾਂ ਨਾਲ ਕਾਂਗਰਸ ਦੇ ਪਟਿਆਲਾ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ 52 ਹਜ਼ਾਰ ੦407 ਵੋਟਾਂ ਨਾਲ ਜੇਤੂ ਰਹਿਆ ਅਤੇ ਮੁਹਾਲੀ ਤੋਂ ਕਾਂਗਰਸ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਵੀ ਚੰਗੇ ਵੋਟ ਲੈ ਕੇ ਜਿੱਤੇ ਹਨ। ਸ੍ਰੀ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ 27 ਹਜ਼ਾਰ 873 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਸ੍ਰੀ ਸਿੱਧੂ ਨੂੰ 66 ਹਜ਼ਾਰ 844 ਵੋਟਾਂ ਪਈਆਂ ਜਦੋਂ ਕਿ ਆਪ ਦੇ ਸ਼ੇਰਗਿੱਲ ਨੂੰ 38 ਹਜ਼ਾਰ 971 ਵੋਟਾਂ ਅਤੇ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੂੰ 30 ਹਜ਼ਾਰ 31 ਵੋਟਾਂ ਪਈਆਂ ਹਨ। ਜਦੋਂ ਕਿ ਸਭ ਤੋਂ ਘੱਟ ਵੋਟਾ ਨਾਲ ਕਾਂਗਰਸ ਪਾਰਟੀ ਦੇ ਫਾਜ਼ਿਲਕਾ ਤੋਂ ਉਮੀਦਵਾਰ ਦਵਿੰਦਰ ਸਿੰਘ 265 ਵੋਟਾਂ ਨਾਲ ਜੇਤੂ ਰਹਿਆ। ਇੰਝ ਹੀ ਸਭ ਤੋਂ ਪਹਿਲਾ ਨਤੀਜਾ ਸ੍ਰੀ ਅਨੰਦਪੁਰ ਸਾਹਿਬ ਦਾ ਐਲਾਨਿਆਂ ਗਿਆ। ਇੱਥੋਂ ਕਾਂਗਰਸ ਦੇ ਰਾਣਾ ਕੰਵਰਪਾਲ ਸਿੰਘ ਜੇਤੂ ਰਹੇ ਹਨ। ਸ੍ਰੀ ਚਮਕੌਰ ਸਾਹਿਬ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਸਰਹਿੰਦ ਤੋਂ ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ, ਬੱਸੀ ਪਠਾਣਾ ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀਪੀ, ਖੰਨਾ ਤੋਂ ਕਾਂਗਰਸ ਦੇ ਗੁਰਕੀਰਤ ਸਿੰਘ, ਡੇਰਾਬੱਸੀ ਤੋਂ ਅਕਾਲੀ ਦਲ ਦੇ ਐਨ.ਕੇ. ਸ਼ਰਮਾ ਅਤੇ ਖਰੜ ਤੋਂ ਆਪ ਦੇ ਕੰਵਰ ਸੰਧੂ ਅਤੇ ਰਾਜਪੁਰਾ ਤੋਂ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ ਵੀ ਚੋਣ ਜਿੱਤ ਗਏ ਹਨ।
ਮਾਲਵਾ ਖੇਤਰ ਵਿੱਚ ਕਾਂਗਰਸ ਪਾਰਟੀ ਨੂੰ 40 ਜਦ ਕਿ ਆਪ ਨੂੰ 18, ਸ਼੍ਰੋਮਣੀ ਅਕਾਲੀ ਦਲ ਨੂੰ 8, ਭਾਜਪਾ ਨੂੰ 1 ਅਤੇ ਲੋਕ ਇਨਸਾਫ਼ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ। ਇਸੇ ਤਰ੍ਹਾਂ ਮਾਝਾ ਖੇਤਰ ਵਿੱਚ ਕਾਂਗਰਸ ਨੂੰ 22, ਸ਼੍ਰੋਮਣੀ ਅਕਾਲੀ ਦਲ ਨੂੰ 2, ਭਾਜਪਾ ਨੂੰ 1 ਅਤੇ ਦੁਆਬਾ ਖੇਤਰ ਵਿੱਚ ਕਾਂਗਰਸ ਪਾਰਟੀ ਨੂੰ 15 ਜਦ ਕਿ ਆਪ ਨੂੰ 2, ਸ਼੍ਰੋਮਣੀ ਅਕਾਲੀ ਦਲ ਨੂੰ 5, ਭਾਰਤੀ ਜਨਤਾ ਪਾਰਟੀ ਨੂੰ 01 ਸੀਟਾਂ ਮਿਲੀਆਂ ਹਨ। ਉਧਰ, ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀ ਵੀ.ਕੇ. ਸਿੰਘ ਨੇ ਰਾਜ ਵਿੱਚ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਸੂਬੇ ਦੇ ਲੋਕਾਂ, ਸਮੂਹ ਰਾਜਸੀ ਆਗੂਆਂ ਅਤੇ ਪ੍ਰਤੀਨਿਧੀਆਂ, ਪੈਰਾ ਮਿਲਟਰੀ ਤੇ ਪੰਜਾਬ ਪੁਲੀਸ ਦੇ ਜਵਾਨਾਂ ਅਤੇ ਰਾਜ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦਾ ਧੰਨਵਾਦ ਕੀਤਾ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…