ਅਣਛਾਤੇ ਲੁਟੇਰਿਆਂ ਨੇ ਦੱਸ ਹਜ਼ਾਰ ਨਕਦ ਤੇ ਮੋਬਾਈਲ ਖੋਹਿਆ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 7 ਅਪ੍ਰੈਲ(,ਕੁਲਜੀਤ ਸਿੰਘ ):
ਸਥਾਨਕ ਨਵਾਂ ਪਿੰਡ ਦਾ ਆਰ ਐਮ ਪੀ ਡਾਕਟਰ ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨੇ ਥਾਣਾ ਜੰਡਿਆਲਾ ਗੁਰੂ ਵਿੱਚ ਲਿਖਤੀ ਸ਼ਿਕਾਇਤ ਕੀਤੀ ਕੇ ਉਹ ਬੀਤੀ ਸ਼ਾਮ ਆਪਣਾ ਪਿੰਡ ਨਵਾਂਕੋਟ ਖਹਿਰਾ ਵਿਖੇ ਕਲੀਨਿਕ ਬੰਦ ਕਰਕੇ ਆਪਣੇ ਪਿੰਡ ਨਵਾਂ ਪਿੰਡ ਮੋਟਰ ਸਾਈਕਲ ਉਪਰ ਜਾ ਰਿਹਾ ਸੀ, ਤਾਂ ਬਾਬਾ ਜੱਗਾ ਸਿੰਘ ਦੀ ਜਗ੍ਹਾ ਜਿਹੜੀ ਪਿੰਡ ਦਸ਼ਮੇਸ਼ ਨਗਰ ਦੇ ਨੇੜੇ ਹੈ ਕੋਲ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਖੜੇ ਤਿੰਨ ਅਣਪਛਾਤੇ ਵਿਅਕਤੀ ਜਿਹੜੇ ਕੇ ਮੋਟਰ ਸਾਈਕਲ ਉਪਰ ਸਵਾਰ ਸਨ ਨੇ ਉਸ ਨੂੰ ਰੋਕ ਕੇ ਦੱਸ ਹਜ਼ਾਰ ਰੁਪੈ, ਉਸਦਾ ਡਾਕਟਰੀ ਲਾਇਸੈਂਸ ਅਤੇ ਇੱਕ ਨੌਕੀਆ ਕੰਪਨੀ ਦਾ ਮੋਬਾਈਲ ਖੋਹ ਲਿਆ। ਕੁਲਵਿੰਦਰ ਸਿੰਘ ਨੇ ਦੱਸਿਆ ਕੇ ਲੁਟੇਰਆਂ ਨੇ ਲੁਟ ਕਰਦੇ ਸਮੇਂ ਮੈਨੂੰ ਸੱਟ ਵੀ ਲਗਾ ਦਿੱਤੀ। ਪੁਲਸ ਚੌਂਕੀ ਗਹਿਰੀ ਮੰਡੀ ਦੇ ਇੰਚਾਰਜ ਏ ਐਸ ਆਈ ਤਰਲੋਕ ਸਿੰਘ ਨੇ ਦੱਸਿਆ ਕੇ ਅਣਪਛਾਤੇ ਦੋਸ਼ੀਆਂ ਖਿਲਾਫ ਪੁਲਸ ਥਾਣਾ ਜੰਡਿਆਲਾ ਗੁਰੂ ਵਿਖੇ ਧਾਰਾ 379 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ aਤੇ ਆਰੋਪੀਆ ਦੀ ਤਲਾਸ਼ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…