ਜੰਡਿਆਲਾ ਗੁਰੂ ਪ੍ਰੈਸ ਕਲੱਬ ਦੀ ਹੰਗਾਮੀ ਮੀਟਿੰਗ ਹੋਈ

ਗਿਦੜਬਾਹਾ ਵਿਖੇ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਦੀ ਕੀਤੀ ਕੁਟਮਾਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 18 ਅਪ੍ਰੈਲ (ਕੁਲਜੀਤ ਸਿੰਘ ):
ਪੱਤਰਕਾਰ ਭਾਈਚਾਰੇ ਨੂਁ ਲਗਾਤਾਰ ਆ ਰਹੀਆਂ ਮੁਸ਼ਕਿਲਾਂ ਸਬੰਧੀ ਜੰਡਿਆਲਾ ਪ੍ਰੈਸ ਕਲੱਬ (ਰਜ਼ਿ ) ਦੀ ਇਕ ਜ਼ਰੂਰੀ ਮੀਟਿੰਗ ਬੀਤੇ ਕੱਲ੍ਹ ਸਥਾਨਕ ਬਲਿਊ ਸਟਾਰ ਰੈਸਟੋਰੈਟ ਵਿਚ ਵਰਿੰਦਰ ਸਿਂੰਘ ਮਲਹੋਤਰਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਇਕ ਮਤਾ ਪਾਸ ਕਰਕੇ ਬੀਤੇ ਦਿਨੀਂ ਗਿਦੜਬਾਹਾ ਵਿਖੇ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਦੀ ਕੀਤੀ ਕੁਟਮਾਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਨਾਲ ਹੀ ਮੁਖ ਮੰਤਰੀ ਕੈਪਟਨ ਅਮਰਿਦਰ ਸਿਂੰਘ ਦਾ ਧੰਨਵਾਦ ਕੀਤਾ ਜਿਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਕੇ ਦੋਸ਼ੀ ਨੂਁ ਜੇਲ੍ਹ ਭੇਜ ਦਿਤਾ ਹੈ । ਮੀਟਿਂਗ ਵਿਚ ਮੁਖ ਮੰਤਰੀ ਕੈਪਟਨ ਅਮਰਿਦਰ ਸਿਂੰਘ ਵਲੋਂ ਪੱਤਰਕਾਰਾਂ ਨੂਁ ਟੋਲ ਟੈਕਸ ਮੁਆਫ਼ ਕਰਨ ਤੇ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਬਾਕੀ ਮੰਗਾਂ ਨੂੰ ਵੀ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ । ਇਸਤੋਂ ਇਲਾਵਾ ਜੰਡਿਆਲਾ ਗੁਰੂ ਵਿਚ ਦੋ ਮਹੀਨੇ ਬੀਤ ਜਾਣ ਤੇ ਵੀ ਪੱਤਰਕਾਰ ਨੂੰ ਇਨਸਾਫ ਨਾ ਮਿਲਣ ਸਬੰਧੀ ਸਮੂਹ ਪੱਤਰਕਾਰ ਭਾਈਚਾਰੇ ਨੇ ਰੋਸ ਪ੍ਰਗਟ ਕੀਤਾ । ਮਲਹੋਤਰਾ ਨੇ ਦੱਸਿਆ ਕਿ ਪੱਤਰਕਾਰ ਬਲਵਿੰਦਰ ਸਿਂੰਘ ਜੋ ਕਿ ਅਨੁਸੂਚਿਤ ਜਾਤੀ ਤੋਂ ਸਬੰਧ ਰਖਦਾ ਹੈ, ਦੋ ਧਿਰਾਂ ਦੇ ਇਕ ਝਗੜੇ ਦੌਰਾਨ ਇਕ ਧਿਰ ਵਲੋਂ ਉਸਨੂੰ ਕਵਰੇਜ ਦੌਰਾਨ ਗੰਦੀਆ ਮੰਦੀਆਂ ਗਾਲਾਂ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਜ਼ਲੀਲ ਕੀਤਾ ਸੀ ਜਦੋਂ ਕਿ ਝਗੜੇ ਵਾਲੀਆਂ ਦੋਨਾਂ ਧਿਰਾਂ ਨੇ ਪੁਲਿਸ ਚੌਂਕੀ ਰਾਜ਼ੀਨਾਮਾ ਕਰ ਲਿਆ । ਇਸ ਸਬੰਧੀ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਨੂੰ 20 ਫਰਵਰੀ ਦਰਖਾਸਤ ਵੀ ਦਿਤੀ ਗਈ ਸੀ । ਸਮੂਹ ਪੱਤਰਕਾਰ ਭਾਈਚਾਰੇ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿਦਰ ਸਿਂੰਘ , ਹਲਕਾ ਵਿਧਾਇਕ ਸੁਖਵਿਦਰ ਸਿਂੰਘ ਡੈਨੀ, ਸਾਬਕਾ ਮੰਤਰੀ ਸਰਦੂਲ ਸਿਂੰਘ ਬੰਡਾਲਾ , ਡੀ ਜੀ ਪੀ ਪੰਜਾਬ ਕੋਲੋਂ ਮੰਗ ਕੀਤੀ ਕਿ ਇਸ ਸਬੰਧੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇ । ਮੀਟਿੰਗ ਵਿਚ ਸਮੂਹ ਪੱਤਰਕਾਰਾਂ ਨੇ ਅਪਣੇ ਅਪਣੇ ਵਿਚਾਰ ਦਿੰਦੇ ਹੋਏ ਇਹ ਫੈਂਸਲਾ ਕੀਤਾ ਕਿ ਮੀਡੀਆਂ ਨਾਲ ਕਿਸੇ ਕਿਸਮ ਦੇ ਦੁਰਵਿਹਾਰ ਬਾਬਤ ਸਾਰਾ ਪੱਤਰਕਾਰ ਭਾਈਚਾਰਾ ਇੱਕਮੁਠ ਹੋਕੇ ਕੰਮ ਕਰੇਗਾ ਅਤੇ ਅਗਰ ਬਲਵਿਦਰ ਸਿਂੰਘ ਨੂੰ ਇਨਸਾਫ ਨਾ ਮਿਲਿਆ ਤਾਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ । ਕਲੱਬ ਵਲੋਂ ਜਾਰੀ ਸ਼ਨਾਖਤੀ ਕਾਰਡ ਵੀ ਪੱਤਰਕਾਰਾਂ ਨੂੰ ਵੰਡੇ ਗਏ । ਇਸ ਮੋਕੇ ਮੀਟਿਂਗ ਵਿਚ ਕੁਲਜੀਤ ਸਿਂੰਘ , ਕੁਲਦੀਪ ਸਿਂੰਘ , ਸਤਿਦਰਬੀਰ ਸਿਂੰਘ ਪੀਟਰ , ਮੁਨੀਸ਼ ਕੁਮਾਰ , ਗੋਪਾਲ ਸਿੰਘ , ਪ੍ਰਦੀਪ ਜੈਨ ਜਨਰਲ ਸਕੱਤਰ , ਕੁਲਵੰਤ ਸਿਂੰਘ , ਸੁਖਦੇਵ ਸਿਂੰਘ , ਰਾਮਸ਼ਰਨਜੀਤ ਸਿਂੰਘ , ਰਾਜੇਸ਼ ਪਾਠਕ , ਬਿਕਰਮਜੀਤ ਸਿਂੰਘ , ਜਸਪਾਲ ਸਿੰਘ ਮਲ੍ਹੀ , ਸੁਖਚੈਨ ਸਿਂੰਘ , ਸਤਿਦਰ ਅਠਵਾਲ , ਮਲਕੀਤ ਚੀਦਾ, ਸੁਖਵਿੰਦਰ ਸਿਂੰਘ , ਅਨਿਲ ਕੁਮਾਰ , ਵਰੁਣ ਸੋਨੀ , ਹਰਜੀਤ ਸਿਂੰਘ ਡਡਵਾਲ , ਹਰਿੰਦਰਪਾਲ ਸਿਂੰਘ , ਸਤਪਾਲ ਸਿਂੰਘ , ਗੁਲਸ਼ਨ ਵਿਨਾਇਕ , ਸੋਨੂ ਮਿਗਲਾਨੀ , ਸੰਦੀਪ ਜੈਨ , ਰਾਕੇਸ਼ ਕੁਮਾਰ , ਨਰਿੰਦਰ ਸੂਰੀ , ਪਿੰਕੂ ਆਨੰਦ , ਸਿਕੰਦਰ ਸਿਂੰਘ , ਕੰਵਲਜੀਤ ਸਿਂੰਘ, ਪ੍ਰਗਟ ਸਿਂੰਘ , ਸੁਖਦੇਵ ਸਿਂੰਘ , ਕੀਮਤੀ ਜੈਨ , ਬਿਕਰਮ ਸਿਂੰਘ , ਸਤਿੰਦਰ ਸਿਂੰਘ ਅਠਵਾਲ , ਐਡਵੋਕਟ ਅਮਨਦੀਪ ਸਿਂੰਘ ਕਾਨੂਨੀ ਸਲਾਹਾਕਾਰ , ਸਰਬਜੀਤ ਜੰਜੂਆ , ਹਰਜੀਤ ਸਿਂੰਘ ਮਲੀਆਂ , ਕੰਵਲਜੀਤ ਸਿਂੰਘ ਜੋਧਾਨਗਰੀ , ਜੋਬਨਦੀਪ ਸਿਂੰਘ , ਬਲਵਿਦਰ ਸਿਂੰਘ ਆਦਿ ਹਾਜ਼ਿਰ ਸਨ.

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…