ਖਰੀਦ ਏਜੰਸੀਆਂ ਖਰੀਦ ਕੀਤੀ ਕਣਕ ਦੀ ਤੁਰੰਤ ਲਿਫਟਿੰਗ ਕਰਵਾਉਣ: ਅਮਨਿੰਦਰ ਕੌਰ ਬਰਾੜ

ਨਬਜ਼-ਏ-ਪੰਜਾਬ ਬਿਊਰੋ, ਖਰੜ, 23 ਅਪਰੈਲ:
ਖਰੜ ਦੇ ਉਪ ਮੰਡਲ ਮੈਜਿਸਟਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਸਰਕਾਰ ਵੱਲੋਂ ਕਣਕ ਦੀ ਖਰੀਦ ਕਰਨ ਲਈ ਮੰਡੀਆਂ ਵਿਚ ਨਿਰਧਾਰਿਤ ਕੀਤੀਆਂ ਗਈਆਂ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਤੁਰੰਤ ਕਰਵਾਉਣ। ਉਨ੍ਹਾਂ ਦੱਸਿਆ ਕਿ ੳਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਕੁਰਾਲੀ ਤਹਿਤ ਪੈਦੀਆਂ ਕੁਰਾਲੀ ਤੇ ਖਿਜਰਾਬਾਦ ਮੰਡੀ ਵਿਚ 34881 ਮੀਟਰਿਕ ਕਣਕ ਦੀ ਖਰੀਦ ਕੀਤੀ ਗਈ ਹੈ ਜਿਸ ਵਿਚੋਂ ਪਨਗਰੇਨ ਨੇ 3612, ਮਾਰਕਫੈਡ ਨੇ 1443, ਪਨਸਪ ਨੇ 4040, ਵੇਅਰਹਾਊਸ ਨੇ 850, ਪ੍ਰਾਈਵੇਟ ਏਜੰਸੀਆਂ ਨੇ 7916 ਤੇ ਖਿਜਰਾਬਾਦ ਮੰਡੀ ਵਿਚ ਐਫ.ਸੀ.ਆਈ. ਨੇ 4044, ਪੰਜਾਬ ਐਗਰੋ ਨੇ 3681 ਮੀਟਿਰਕ ਕਣਕ ਦੀ ਖਰੀਦ ਕੀਤੀ ਸੀ ਜਿਸ ਵਿਚ 25863 ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ।
ਐਸਡੀਐਮ ਨੇ ਦੱਸਿਆ ਕਿ ਖਰੜ ਅਨਾਜ ਮੰਡੀ ਵਿਚ 22 ਅਪ੍ਰੈਲ ਤੱਕ 1,68,620 ਕੁਇੰਟਲ ਕਣਕ ਦੀ ਆਮਦ ਹੋਈ ਹੈ ਜਿਸ ਵਿਚੋ ਪਨਗਰੇਨ ਨੇ 65970 ਕੁਇੰਟਲ, ਮਾਰਕਫੈਡ ਨੇ 22650 ਕੁਇੰਟਲ, ਪੰਜਾਬ ਐਗਰੋ ਨੇ 59970 ਕੁਇੰਟਲ, ਐਫ.ਸੀ.ਆਈ. ਨੇ 11230 ਕੁਇੰਟਲ, ਪਨਸਪ ਨੇ 7270 ਕੁਇੰਟਲ, ਪ੍ਰਾਈਵੇਟ ਏਜੰਸੀਆਂ ਨੇ 1530 ਕੁਇੰਟਲ ਕਣਕ ਦੀ ਖਰੀਦ ਕੀਤੀ ਅਤੇ 37000 ਕੁਇੰਟਲ ਕਣਕ ਦੀ ਲਿਫਟਿੰਗ ਦਾ ਕੰਮ ਚੱਲ ਰਿਹਾ ਹੈ ਜਦ ਕਿ ਬਾਕੀ ਏਜੰਸੀਆਂ ਨੇ ਜੋ ਮਾਲ ਖਰੀਦ ਕੀਤਾ ਸੀ ਉਸਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਜਦ ਕਿ ਬਾਕੀ ਰਹਿੰਦੀ ਲਿਫਟਿੰਗ ਕਰਨ ਲਈ ਏਜੰਸੀਆਂ ਤੇ ਖੁਰਾਕ ਤੇ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਰੋਜ਼ਾਨਾ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਵੀ ਲੈ ਰਹੇ ਹਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…