ਫੇਜ਼-4 ਦੀ ਰੈਜ਼ੀਡੈਂਟ ਐਸੋਸੀਏਸ਼ਨ ਵੱਲੋਂ ਬੱਚਿਆਂ ਦੀਆਂ ਖੇਡਾਂ ਕਰਵਾਈਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਫੇਜ਼-4 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ:) ਵੱਲੋਂ ਫੇਜ਼-4 ਦੇ 13 ਸਾਲ ਤੱਕ ਵੱਖ ਵੱਖ ਉਮਰ ਦੇ ਬੱਚਿਆਂ ਲਈ ਖੇਡ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਤਕਰੀਬਨ 111 ਬੱਚਿਆਂ ਨੇ ਭਾਗ ਲਿਆ। ਖੇਡਾਂ ਦਾ ਉਦਘਾਟਨ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨਸਿੰਘ ਅਤੇ ਖੇਡਾਂ ਅਤੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਸਰਪ੍ਰਸਤ ਅਤੇ ਅਕਾਲੀ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਕੀਤੀ।
ਇਸ ਦੌਰਾਨ ਵੱਖ ਵੱਖ ਉਮਰ ਦੇ ਬੱਚਿਆਂ ਲਈ ਖੇਡ ਮੁਕਾਬਲਿਆਂ ਵਿੱਚ 0-5 ਸਾਲ (ਲੜਕੇ ਅਤੇ ਲੜਕੀਆਂ) (ਟਰਾਈ ਸਾਈਕਲ ਰੇਸ) ਵਿੱਚ ਕੁਮਾਰੀ ਹੇਜਲ ਚੰਦਨਾਂ, (ਪਹਿਲੇ) ਕੁਮਾਰੀ ਤੇ ਜੱਸਵੀ (ਦੂਜੇ) ਆਹਾਨਨ ਦਿਵੇਦੀ (ਤੀਜੇ), 5-6 ਸਾਲ (50 ਮੀਟਰ ਰੈਸ) (ਲੜਕੀਆਂ) ਜਪਨੀਤ ਕੌਰ (ਪਹਿਲੇ), ਕੁਮਾਰੀ ਪ੍ਰਿਧੀ ਸ਼ਰਮਾ (ਦੂਜੇ) ਅਤੇ ਕਮਲਜੋਤ ਕੌਰ ਸੌਹਲ (ਤੀਜੇ), 5-6 ਸਾਲ (50 ਮੀਟਰ ਰੇਸ) (ਲੜਕਿਆਂ ਦੇ ਗਰੁੱਪ ਵਿੱਚ) ਅਰਮਾਨ ਭੰਡਾਰੀ (ਪਹਿਲੇ), ਕ੍ਰਿਸ਼ਨਾਂ ਸਲਵਾਨ (ਦੂਜੇ) ਅਤੇ ਮਨਸ਼ਾਦ ਸਿੰਘ (ਤੀਜੇ), 7-8 ਸਾਲ (50 ਮੀਟਰ ਰੇਸ) (ਲੜਕੀਆਂ ਦੇ ਗਰੁੱਪ ਵਿੱਚ) ਕੁਮਾਰੀ ਯੂਵਿਕਾ (ਪਹਿਲੇ), ਕਰਮਨਜੀਤ ਕੌਰ (ਦੂਜੇ) ਅਤੇ ਕੁਮਾਰੀ ਪੁਨੀਆਂ ਸ਼ਰਮਾ (ਤੀਜੇ), 7-8 ਸਾਲ (50 ਮੀਟਰ ਰੇਸ) (ਲੜਕਿਆਂ ਦੇ ਗਰੁੱਪ ਵਿੱਚ) ਅਯਿਆਨ ਅਹਿਮਦ (ਪਹਿਲੇ), ਜਪਮਨ ਸਿੰਘ (ਦੂਜੇ) ਅਤੇ ਆਰਿਯਨ ਕਸ਼ਯਪ (ਤੀਜੇ), 9-10 ਸਾਲ (75 ਮੀਟਰ ਰੇਸ) (ਲੜਕੀਆਂ ਦੇ ਗਰੁੱਪ ਵਿੱਚ) ਕੁਮਾਰੀ ਇਸ਼ਿਕਾ (ਪਹਿਲੇ), ਹਰਪ੍ਰੀਤ ਕੌਰ (ਦੂਜੇ) ਅਤੇ ਅਗਮਨੂਰ ਕੌਰ ਗਿੱਲ (ਤੀਜੇ), 9-10 ਸਾਲ (75 ਮੀਟਰ ਰੇਸ) (ਲੜਕਿਆਂ ਦੇ ਗਰੁੱਪ ਵਿੱਚ) ਆਰੀਅਨ ਜਿੰਦਲ (ਪਹਿਲੇ), ਹਰਮਨਦੀਪ ਸਿੰਘ (ਦੂਜੇ) ਅਤੇ ਆਰੀਅਨ ਸਿੰਘ ਗਰੇਵਾਲ (ਤੀਜੇ) 11-12 ਸਾਲ (100 ਮੀਟਰ ਰੇਸ) (ਲੜਕੀਆਂ ਦੇ ਗਰੁੱਪ ਵਿੱਚ) ਕੁਮਾਰੀ ਰਾਇਮਾਂ ਰਾਵਤ (ਦੂਜੇ) ਅਤੇ ਕੁਮਾਰੀ ਆਸਨਾ (ਤੀਜੇ) 11-12 ਸਾਲ (100 ਮੀਟਰ ਰੇਸ) (ਲੜਕਿਆਂ ਦੇ ਗਰੁੱਪ ਵਿੱਚ) ਉਤਕਰਸ਼ ਕੁਮਾਰ (ਪਹਿਲੇ), ਪਦਮਪ੍ਰੀਤ ਸਿੰਘ (ਦੂਜੇ) ਅਤੇ ਮਾਧਵ ਗੋਇਲ (ਤੀਜੇ) 12-13 ਸਾਲ (100 ਮੀਟਰ ਰੇਸ) (ਲੜਕੀਆਂ ਦੇ ਗਰੁੱਪ ਵਿੱਚ) ਕਿਰਨਦੀਪ ਕੌਰ (ਪਹਿਲੇ), ਕੁਮਾਰੀ ਵੰਸ਼ਿਕਾ (ਦੂਜੇ) ਕੁਮਾਰੀ ਮੈਲਵਿਨ ਅਤੇ ਅਰਸ਼ਨੂਰ ਕੌਰ (ਤੀਜੇ) 12-13 ਸਾਲ (100 ਮੀਟਰ ਰੇਸ) (ਲੜਕਿਆਂ ਦੇ ਗਰੁੱਪ ਵਿੱਚ) ਅਭੀਜੀਤ ਸਿੰਘ (ਪਹਿਲੇ) ਉਤਸ਼ਵ (ਦੂਜੇ) ਅਤੇ ਰਣਵੀਰ ਸਿੰਘ (ਤੀਜੇ) 8-12 ਸਾਲ (50 ਮੀਟਰ ਰੱਸੀ ਟੱਪਣ ਦੀ ਰੇਸ) (ਲੜਕੀਆਂ ਦੇ ਗਰੁੱਪ ਵਿੱਚ) ਕੁਮਾਰੀ ਪਲਕ (ਪਹਿਲੇ) ਇਸ਼ਪ੍ਰੀਤ ਕੌਰ (ਦੂਜੇ) ਅਤੇ ਹਰਨੂਰ ਕੌਰ (ਤੀਜੇ) ਸਥਾਨ ’ਤੇ ਜੇਤੂ ਰਹੇ ਹਨ।
ਇਸ ਤੋਂ ਇਲਾਵਾ ਇਸਤਰੀਆਂ ਅਤੇ ਪੁਰਸ਼ਾਂ ਲਈ ਮਿਉਜੀਕਲ ਚੇਅਰ ਖੇਡ ਵੀ ਕਰਵਾਈ ਗਈ। ਇਸਤਰੀਆਂ ਦੇ ਗਰੁੱਪ ਵਿੱਚ ਸ੍ਰੀਮਤੀ ਸ਼ਰਨ ਭਾਂਬਰਾ (ਪਹਿਲੇ), ਸ੍ਰੀਮਤੀ ਰਾਜਵੰਤ ਕੌਰ (ਦੂਜੇ) ਅਤੇ ਸ੍ਰੀਮਤੀ ਅਨੀਤਾ ਕਸ਼ਯਪ (ਤੀਜੇ) ਅਤੇ ਪੁਰਸ਼ਾਂ ਦੇ ਗਰੁਪ ਸ੍ਰੀਵਿਪਨ ਕੁਮਾਰ (ਪਹਿਲੇ), ਸ੍ਰੀ ਅਮਰੀਕ ਸਿੰਘ (ਦੂਜੇ) ਅਤੇ ਸ੍ਰੀ ਸਰਵ ਮਿੱਤਰ (ਤੀਜੇ) ਸਥਾਨ ’ਤੇ ਜੇਤੂ ਰਹੇ। ਸਮੂਹ ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਰਟੀਫੀਕੇਟ, ਤਗਮਿਆਂ ਅਤੇ ਮਮੈਂਟੋ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ, ਹਰਿੰਦਰਪਾਲ ਸਿੰਘ ਨੇ ਸਮੂਹ ਖਿਡਾਰੀਆਂ ਅਤੇ ਆਏ ਦਰਸ਼ਕਾਂ ਅਤੇ ਖੇਡ ਮੁਕਾਬਲਿਆਂ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਲੇ ਆਯੋਜਿਕਾਂ ਤੇ ਸਹਿਯੋਗੀਆਂ ਦਾ ਵੀ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…