ਪੀਸੀਏ ਸਟੇਡੀਅਮ ਵਿੱਚ ਹੁੰਦੀ ਤੰਬਾਕੂਨੋਸ਼ੀ ਨੂੰ ਨਾ ਰੋਕਿਆ ਤਾਂ ਸੰਘਰਸ਼ ਕਰਾਂਗੇ: ਜੇ ਪੀ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਜ਼ਿਲ੍ਹਾ ਤੰਬਾਕੂ ਕੰਟਰੋਲ ਕਮੇਟੀ ਦੇ ਮੈਂਬਰ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਦੇ ਪੀਸੀਏ ਸਟੇਡੀਅਮ ਵਿਖੇ ਹੋ ਰਹੇ ਮੈਚਾਂ ਦੌਰਾਨ ਲੋਕਾਂ ਵਲੋੱ ਕੀਤੀ ਜਾ ਰਹੀ ਤੰਬਾਕੂਨੋਸੀ ਨੂੰ ਬੰਦ ਕਰਵਾਇਆ ਜਾਵੇ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਜੇ ਪੀ ਸਿੰਘ ਨੇ ਕਿਹਾ ਕਿ ਬੀਤੇ ਦਿਨ ਮੁਹਾਲੀ ਦੇ ਪੀਸੀਏ ਦੇ ਸਟੇਡੀਅਮ ਵਿਖੇ ਹੋਏ ਆਈ ਪੀ ਐਲ ਕ੍ਰਿਕਟ ਮੈਚ ਦੌਰਾਨ ਪੀਸੀਏ ਨੇ ਆਪਣੀਆਂ ਚੰਮ ਦੀਆਂ ਚਲਾਈਆਂ ਹਨ। ਇਸ ਮੈਚ ਦੌਰਾਨ ਲੋਕਾਂ ਵੱਲੋਂ ਵੱਡੇ ਪੱਧਰ ਉਪਰ ਤੰਬਾਕੂਨੋਸੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਉਹਨਾ ਨੇ ਇਹਨਾਂ ਮੈਚਾਂ ਦੇ ਸ਼ੁਰੂ ਹੋਣ ਤੋਂ ਹੀ ਕਈ ਦਿਨ ਪਹਿਲਾਂ ਡੀ ਸੀ ਮੁਹਾਲੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਸਟੇਡੀਅਮ ਵਿਚ ਹੋ ਰਹੀ ਤੰਬਾਕੂਨੋਸੀ ਉਪਰ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ, ਉਸ ਸਮੇੱ ਡੀ ਸੀ ਨੇ ਭਰੋਸਾ ਦਿਤਾ ਸੀ ਕਿ ਇਸ ਸਟੇਡੀਅਮ ਵਿਚ ਤੰਬਾਕੂਨੋਸੀ ਰੋਕਣ ਲਈ ਵਿਸੇਸ ਟੀਮਾਂ ਬਣਾਈਆਂ ਜਾਣਗੀਆਂ ਪਰ ਤੰਬਾਕੂਨੋਸ਼ੀ ਟੀਮ ਹੀ ਨਹੀਂ ਬਣਾਈ ਗਈ ਅਤੇ ਤੰਬਾਕੂਨੋਸ਼ੀ ਰੋਕਣ ਲਈ ਪੁਲੀਸ ਟੀਮਾਂ ਵੀ ਨਹੀਂ ਬਣਾਈਆਂ ਗਈਆਂ ਜਿਸ ਕਰਕੇ ਬੀਤੇ ਦਿਨ ਇਸ ਸਟੇਡੀਅਮ ਵਿੱਚ ਮੈਚ ਦੌਰਾਨ ਲੋਕਾਂ ਵੱਲੋਂ ਵੱਡੇ ਪੱਧਰ ਉਪਰ ਸਿਗਰਟਨੋਸੀ ਕੀਤੀ ਗਈ।
ਸ੍ਰੀ ਜੇਪੀ ਸਿੰਘ ਨੇ ਕਿਹਾ ਕਿ ਪੀਸੀਏ ਦੇ ਕਿੰਗਜ ਇਲੈਵਨ ਵੱਲੋਂ ਹੈਲਥ ਟੀਮ ਦੇ ਪੰਜ ਮੈਂਬਰਾਂ ਨੂੰ ਪਰਮਿਸ਼ਨ ਦਿੱਤੀ ਗਈ ਪਰ ਤੰਬਾਕੂਨੋਸ਼ੀ ਨੂੰ ਚੈਕ ਕਰਨ ਲਈ ਸਿਰਫ ਇੱਕ ਹੀ ਡਾਕਟਰ ਨੂੰ ਪਰਮਿਸ਼ਨ ਦਿੱਤੀ ਗਈ। ਇਸ ਤਰ੍ਹਾਂ ਲੱਖਾਂ ਦੇ ਇਕੱਠ ਵਿੱਚ ਇੱਕ ਬੰਦਾ ਕਿਵੇਂ ਸਹੀ ਢੰਗ ਨਾਲ ਕੰਮ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇਹ ਸ਼ਹਿਰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜਾਦਾ ਅਜੀਤ ਸਿੰਘ ਜੀ ਦੇ ਨਾਮ ਉਪਰ ਵਸਾਇਆ ਗਿਆ ਹੈ। ਜਿਸ ਕਰਕੇ ਇਸ ਸ਼ਹਿਰ ਵਿੱਚ ਕੀਤੀ ਜਾਂਦੀ ਸਿਗਰਟਨੋਸ਼ੀ ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗਦੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਅਗਲੇ ਦਿਨਾਂ ਦੌਰਾਨ ਇਸ ਸਟੇਡੀਅਮ ਵਿੱਚ ਹੋਣ ਵਾਲੇ ਮੈਚਾਂ ਦੌਰਾਨ ਸਿਗਰਟਨੋਸ਼ੀ ਉਪਰ ਰੋਕ ਨਾ ਲਗਾਈ ਗਈ ਤਾਂ ਉਹ ਪੀਸੀਏ ਸਟੇਡੀਅਮ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…