ਲਾਇਨਜ਼ ਕਲੱਬ ਖਰੜ ਸਿਟੀ ਨੇ ਸਕੂਲੀ ਬੱਚਿਆਂ ਦੀ ਸਹੂਲਤ ਲਈ ਪਖਾਨਿਆਂ ਦੀ ਕਰਵਾਈ ਮੁਰੰਮਤ

ਨਬਜ਼-ਏ-ਪੰਜਾਬ ਬਿਊਰੋ, ਖਰੜ, 30 ਅਪਰੈਲ:
ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਰੰਗੀਆਂ ਵਿਚ ਲੜਕੀਆਂ, ਲੜਕਿਆਂ ਦੀ ਪਹਿਖਾਨਿਆਂ, ਬਾਥਰੂਮਾਂ ਦੀ ਮੁਰੰਮਤ ਕਰਵਾਈ ਗਈ। ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿਚ ਬਣੇ ਹੋਏ ਪਹਿਲਾਂ ਪਹਿਖਾਨਿਆਂ, ਬਾਥਰੂਮਾਂ ਦੀ ਮੁਰੰਮਤ ਜ਼ਰੂਰੀ ਸੀ ਜਿਸ ਕਾਰਨ ਕਲੱਬ ਵਲੋਂ ਇਸ ਕੰਮ ਨੂੰ ਪਹਿਲ ਦੇ ਅਧਾਰ ਤੇ ਲੈਦੇ ਹੋਏ ਮੁਰੰਮਤ ਕਰਵਾ ਕੇ ਅੱਜ ਇਹ ਦੋਵੇ ਪਹਿਖਾਨੇ,ਬਾਥਰੂਮ ਸਕੂਲ ਦੇ ਬੱਚਿਆਂ ਦੀ ਸਹੂਲਤ ਲਈ ਖੋਲ੍ਹ ਦਿੱਤੇ ਗਏ ਹਨ। ਇਸ ਮੌਕੇ ਸਕੱਤਰ ਭਾਰਤ ਜੈਨ, ਗੁਰਮੁੱਖ ਸਿੰਘ ਮਾਨ, ਸੁਭਾਸ਼ ਅਗਰਵਾਲ, ਹਰਬੰਸ ਸਿੰਘ, ਸਕੂਲ ਦੀ ਪਿੰ੍ਰਸੀਪਲ ਮੀਨਾ ਗੁਪਤਾ, ਵਾਈਸ ਪਿੰ੍ਰਸੀਪਲ ਸਰਬਜੀਤ ਕੌਰ ਸਮੇਤ ਹੋਰ ਸਟਾਫ ਦੇ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…