ਨਸ਼ਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਦਾਅਵਿਆਂ ਨੂੰ ਸਰਕਾਰੀ ਅੰਕੜਿਆਂ ਨੇ ਕੀਤਾ ਨੰਗਾ

ਕੈਪਟਨ ਅਮਰਿੰਦਰ ਸਿੰਘ ਸਰਕਾਰ ’ਤੇ ਅਕਾਲੀਆਂ ਵੱਲੋਂ ਲਗਾਏ ਬੇਬੁਨਿਆਦ ਦੋਸ਼ਾਂ ਦੀ ਤਿੱਖੀ ਆਲੋਚਨਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਮਈ:
ਨਸ਼ੀਆਂ ਵਰਗੇ ਗੰਭੀਰ ਮੁੱਦੇ ’ਤੇ ਗੰਦੀ ਸਿਆਸੀ ਖੇਡ ਖੇਡਣ ਬਾਰੇ ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦੱਲ ਦੀ ਤਿੱਖੀ ਆਲੋਚਨਾ ਕਰਦੇ ਹੋਏ ਇਸ ਮਾਮਲੇ ’ਤੇ ਝੂਠੀ ਅਤੇ ਅਣਉਚਿਤ ਸੂਚਨਾ ਦੇ ਰਾਹੀਂ ਸਾਬਕਾ ਸੱਤਾਧਾਰੀ ਧਿਰ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਕੋਝੀ ਕੋਸ਼ਿਸ਼ ਦੱਸਿਆ। ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧੀ ਸਰਕਾਰੀ ਅੰਕੜੇ ਪੇਸ਼ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਤਰ੍ਹਾਂ ਫੂਕ ਕੱਢ ਦਿੱਤੀ ਹੈ। ਉਸ ਦੇ ਅਨੁਸਾਰ ਅਮਰਿੰਦਰ ਸਿੰਘ ਸਰਕਾਰ ਨੇ ਆਪਣਾ ਕਾਰਜਭਾਰ ਸੰਭਾਲਣ ਦੇ 45 ਦਿਨ ਦੇ ਅੰਦਰ-ਅੰਦਰ ਹੀ ਨਾ ਕੇਵਲ ਸੂਬੇ ਵਿੱਚ ਨਸ਼ੇ ਮਾਫੀਏ ਦਾ ਲੱਕ ਤੋੜ ਦਿੱਤਾ ਹੈ ਸਗੋਂ ਨਸ਼ਿਆਂ ਵਿੱਚ ਫਸੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਢੁਕਵਾਂ ਮਾਹੌਲ ਵੀ ਸਫਲਤਾ ਪੂਰਨ ਸਿਰਜ ਦਿੱਤਾ ਹੈ। ਬੁਲਾਰੇ ਨੇ ਸਰਕਾਰੀ ਅੰਕੜਿਆ ਦੇ ਵੇਰਵੇ ਦਿੰਦੇ ਹੋਏ ਦੱਸਿਆ ਕਿ ਸੂਬੇ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਓ.ਪੀ.ਡੀ ਅਤੇ ਇੰਡੋਰ ਮਰੀਜਾਂ ਦਾ ਵੱਡਾ ਵਾਧਾ ਹੋਇਆ ਹੈ। ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਸਾਲ 2016 ਦੇ ਇਸੇ ਸਮੇਂ ਦੇ ਅੰਕੜਿਆਂ ਦੇ ਮੁਕਾਬਲੇ ਹੁਣ ਦੇ ਅੰਕੜਿਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ।
ਸਰਕਾਰੀ ਬੁਲਾਰੇ ਨੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ 16 ਮਾਰਚ ਤੋਂ 26 ਮਾਰਚ 2017 ਤੱਕ ਓ.ਪੀ.ਡੀ ਵਿੱਚ 18440 ਵਿਅਕਤੀ ਆਏ ਹਨ ਜੋ ਕਿ ਸਾਲ 2016 ਦੇ ਮੁਕਾਬਲੇ ਮਾਸਕ ਓ.ਪੀ.ਡੀ ਵਿੱਚ 48.1 ਫੀਸਦੀ ਵਾਧਾ ਹੈ। ਇਸੇ ਸਮੇਂ ਦੌਰਾਨ ਇੰਡੋਰ ਮਰੀਜ 103 ਫੀਸਦੀ ਵਧੇ ਹਨ ਅਤੇ ਹੁਣ ਇਹ 1446 ਹੋ ਗਏ ਹਨ। ਬੁਲਾਰੇ ਨੇ ਦੱਸਿਆ ਕਿ ਇਹ ਅੰਕੜੇ ਕੇਵਲ ਸਰਕਾਰੀ ਕੇਂਦਰਾਂ ਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਵੀ ਮਰੀਜਾਂ ਦੀ ਗਿਣਤੀ ਬਹੁਤ ਵਧੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਇਸਨੂੰ ਸੂਬੇ ਵਿੱਚ ਨਸ਼ੇ ਮਾਫੀਆ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸ਼ੁਰੂ ਕੀਤੀ ਸਫਲ ਕਾਰਵਾਈ ਦਾ ਨਤੀਜਾ ਦੱਸਿਆ ਹੈ। ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਰਗਰਮ ਕਾਰਵਾਈ ਦਾ ਜ਼ਿਕਰ ਕਰਦੇ ਹੋਏ ਬੁਲਾਰੇ ਨੇ ਦੱਸਿਆ ਕਿ ਨਸ਼ਿਆਂ ਨਾਲ ਸਬੰਧਿਤ ਕੇਸਾਂ ਵਿੱਚ ਵੱਡਾ ਵਾਧਾ ਦੇਖਿਆ ਗਿਆ ਹੈ। ਅਪ੍ਰੈਲ ਦੇ ਪਿਛਲੇ ਦੋ ਹਫਤਿਆਂ ਦੌਰਾਨ ਇਸ ਸਬੰਧ ਵਿੱਚ ਗ੍ਰਿਫਤਾਰੀਆਂ ਅਤੇ ਨਸ਼ੇ ਪ੍ਰਾਪਤ ਕਰਨ ਦੇ ਕੇਸਾਂ ਵਿੱਚ ਬੜੌਤਰੀ ਹੋਈ ਹੈ। ਚੂਰਾ ਪੋਸਤ ਦੀ ਪ੍ਰਾਪਤੀ ਵਿੱਚ ਲਗਭੱਗ ਤਿੰਨ ਗੁਣਾ ਵਾਧਾ ਹੋਇਆ ਹੈ ਜਦਕਿ ਅਫੀਮ ਦੁੱਗਣੀ ਮਾਤਰਾ ਵਿੱਚ ਫੜੀ ਗਈ ਹੈ।
ਇਸੇ ਤਰ੍ਹਾਂ ਹੀ ਨਸ਼ੀਲਾ ਪਾਉਡਰ ਦੁੱਗਣੇ ਤੋਂ ਵੱਧ ਅਤੇ ਗਾਂਜਾ ਦੁੱਗਣਾ ਫੜਿਆ ਗਿਆ ਹੈ। ਇਸੇ ਤਰ੍ਹਾਂ ਹੀ ਨਸ਼ੇ ਵਾਲੀਆਂ ਗੋਲੀਆਂ ਵੀ ਵੱਡੀ ਮਾਤਰਾ ਵਿੱਚ ਫੜੀਆਂ ਗਈਆਂ ਹਨ। ਬੁਲਾਰੇ ਨੇ ਦੱਸਿਆ ਕਿ ਨਸ਼ਿਆਂ ਦੀ ਸਪਲਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ ਅਤੇ ਜਿੱਥੇ ਥੋੜ੍ਹੇ-ਬਹੁਤ ਨਸ਼ੇ ਉਪਲਬਧ ਵੀ ਹਨ ਉਨ੍ਹਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਗਈਆਂ ਹਨ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਬੁਲਾਰੇ ਅਨੁਸਾਰ ਇਸ ਸਮੇ ਦੌਰਾਨ ਐਨ.ਡੀ.ਪੀ.ਐਸ ਐਕਟ ਦੇ ਹੇਠ 797 ਐਫ.ਆਈ.ਆਰ ਦਰਜ ਹੋਇਆਂ ਹਨ ਅਤੇ 920 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਬੁਲਾਰੇ ਅਨੁਸਾਰ ਇਸ ਸਮੇ ਦੌਰਾਨ 2.926 ਕਿਲੋਗ੍ਰਾਮ ਹੈਰੋਇਨ, 3482 ਕਿਲੋਗ੍ਰਾਮ ਸਮੈਕ, 50.792 ਕਿਲੋਗ੍ਰਾਮ ਅਫੀਮ, 2212.274 ਕਿਲੋਗ੍ਰਾਮ ਚੂਰਾ ਪੋਸਤ, 26.174 ਕਿਲੋਗ੍ਰਾਮ ਪਾਊਡਰ, 86.382 ਕਿਲੋਗ੍ਰਾਮ ਗਾਂਜਾ, 10.870 ਕਿਲੋਗ੍ਰਾਮ ਚਰਸ, 0.800 ਕਿਲੋਗ੍ਰਾਮ ਸੁਲਫਾ, 38305 ਕੈਪਸੂਲ, 439063 ਗੋਲੀਆਂ ਅਤੇ 5140 ਟੀਕੇ ਫੜੇ ਗਏ ਹਨ। ਨਸ਼ਾ ਛੁੜਾਊ ਕੇਂਦਰਾਂ ਦੇ ਸਰਕਾਰੀ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਬੁਲਾਰੇ ਨੇ ਦੱਸਿਆ ਕਿ ਮਾਡਲ ਨਸ਼ਾ ਛੁਡਾਊ ਕੇਂਦਰ ਜੀ.ਐਮ.ਸੀ-ਅੰਮ੍ਰਿਤਸਰ ਵਿੱਚ ਓ.ਪੀ.ਡੀ ਅਤੇ ਇੰਡੋਰ ਦੇ ਕ੍ਰਮਵਰ 457 ਅਤੇ 198 ਮਰੀਜ ਆਏ ਹਨ ਜਦਕਿ ਇਨ੍ਹਾਂ ਦੀ ਕ੍ਰਮਵਰ ਡੀ.ਐਚ-ਬਰਨਾਲਾ ਵਿਖੇ 550 ਅਤੇ 72, ਮਾਡਲ ਨਸ਼ਾ ਛੁਡਾਊ ਕੇਂਦਰ ਬਠਿੰਡਾ ਵਿਖੇ 1618 ਅਤੇ 97, ਮਾਡਲ ਨਸ਼ਾ ਛੁਡਾਊ ਕੇਂਦਰ ਜੀ.ਜੀ.ਐਮ.ਸੀ ਫਰੀਦਕੋਟ ਵਿਖੇ 459 ਅਤੇ 33, ਡੀ.ਐਚ-ਫਤਹਿਗੜ੍ਹ ਸਾਹਿਬ 337 ਅਤੇ 46, ਡੀ.ਐਚ- ਫਾਜ਼ਿਲਕਾ ਵਿਖੇ 1109 ਅਤੇ 19, ਐਸ.ਡੀ.ਐਚ ਅਬਹੋਰ ਵਿਖੇ 1696 ਅਤੇ 28, ਡੀ.ਐਚ ਫਿਰੋਜ਼ਪੁਰ ਵਿਖੇ 304 ਅਤੇ 57, ਡੀ.ਐਚ ਗੁਰਦਾਸਪੁਰ ਵਿਖੇ 603 ਅਤੇ 39 ਅਤੇ ਡੀ.ਐਚ ਬਟਾਲਾ ਵਿਖੇ 225 ਅਤੇ 25 ਗਿਣਤੀ ਰਹੀ ਹੈ।
ਹੋਰਨਾਂ ਕੇਂਦਰਾਂ ਬਾਰੇ ਜਾਣਕਾਰੀ ਦਿੰਦੇੇ ਹੋਏ ਬੁਲਾਰੇ ਨੇ ਦੱਸਿਆ ਕਿ ਡੀ.ਐਚ ਹੁਸ਼ਿਆਰਪੁਰ ਵਿਖੇ 110 ਤੇ 31 ਐਸ.ਡੀ.ਐਚ ਦਸੂਹਾ ਵਿਖੇ 705 ਤੇ 42, ਮਾਡਲ ਨਸ਼ਾ ਛੁਡਾਊ ਕੇਂਦਰ ਜਲੰਧਰ ਵਿਖੇ 380 ਤੇ 113, ਸੀ.ਐਚ.ਸੀ ਨੂਰਮਹਿਲ ਵਿਖੇ 171 ਤੇ 24, ਡੀ.ਐਚ ਕਪੂਰਥਲਾ ਵਿਖੇ 448 ਅਤੇ 97, ਐਸ.ਡੀ.ਐਚ ਫਗਵਾੜਾ ਵਿਖੇ 656 ਅਤੇ 64, ਡੀ.ਐਚ ਲੁਧਿਆਣਾ ਵਿਖੇ 2104 ਅਤੇ 39, ਐਸ.ਡੀ.ਐਚ ਸਮਰਾਲਾ ਵਿਖੇ 396 ਅਤੇ 37, ਐਸ.ਡੀ.ਐਚ ਜਗਰਾਓਂ ਵਿਖੇ 427 ਅਤੇ 48, ਪੀ.ਐਚ.ਸੀ ਖੈਲਾ ਕਲਾਂ ਵਿਖੇ 715 ਅਤੇ 56, ਐਸ.ਡੀ.ਐਚ ਮਲੋਟ ਵਿਖੇ 713 ਅਤੇ 51, ਐਸ.ਡੀ.ਐਚ ਬਾਦਲ ਵਿਖੇ 206 ਅਤੇ 01, ਐਸ.ਡੀ.ਐਚ ਰਾਜਪੂਰਾ ਵਿਖੇ 846 ਅਤੇ 18, ਮਾਡਲ ਨਸ਼ਾ ਛੁਡਾਊ ਕੇਂਦਰ ਜੀ.ਐਮ.ਸੀ ਪਟਿਆਲਾ ਵਿਖੇ 465 ਅਤੇ 40, ਡੀ.ਐਚ ਰੂਪਨਗਰ ਵਿਖੇ 158 ਅਤੇ 12, ਡੀ.ਐਚ ਸੰਗਰੂਰ ਵਿੱਚ 563 ਅਤੇ 33, ਡੀ.ਐਚ ਐਸ.ਏ.ਐਸ ਨਗਰ ਵਿਖੇ 445 ਅਤੇ 42, ਐਸ.ਡੀ.ਐਚ ਬਲਾਚੌਰ ਵਿਖੇ 98 ਅਤੇ 0, ਡੀ.ਐਚ ਤਰਨ ਤਾਰਨ ਵਿੱਚ 927 ਅਤੇ 45 ਅਤੇ ਡੀ.ਐਚ ਪਠਾਨਕੋਟ ਵਿਖੇ 549 ਅਤੇ 43 ਮਰੀਜ ਕ੍ਰਮਵਾਰ ਓ.ਪੀ.ਡੀ ਅਤੇ ਇੰਡੋਰ ਵਿੱਚ ਆਏ ਹਨ।
ਸ਼੍ਰੋਮਣੀ ਅਕਾਲ ਦਲ ਵਲੋਂ ਨਸ਼ਾ ਛੱਡਣ ਵਾਲੀਆਂ ਦੇ ਅੰਕੜੀਆਂ ਜਾਰੀ ਕਰਨ ਦੀ ਸਰਕਾਰ ਤੋਂ ਕੀਤੀ ਗਈ ਹਾਸੋਹੀਣ ਮੰਗ ਦੇ ਸਬੰਧ ਵਿੱਚ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਅੰਕੜੀਆਂ ਦੇ ਨਾਲ ਨਸ਼ਿਆਂ ਵਰਗੇ ਨਾਜ਼ੁਕ ਮੁੱਦੇ ’ਤੇ ਉਸਦੀ ਬੇਸਮਝੀ ਪੂਰੀ ਤਰ੍ਹਾਂ ਨੰਗੀ ਹੋਈ ਹੈ। ਨਸ਼ਿਆਂ ਕਾਰਨ ਨੌਜੁਆਨਾਂ ’ਤੇ ਪਏ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਪ੍ਰਭਾਵ ਬਾਰੇ ਅਕਾਲੀ ਦਲ ਦੀ ਸਮਝਦਾਰੀ ਸਾਹਮਣੇ ਆਈ ਹੈ। ਜੇ ਉਹ ਇਸ ਸਮੱਸਿਆ ਨੂੰ ਸਮਝਦੇ ਤਾਂ ਉਨ੍ਹਾਂ ਨੂੰ ਨਸ਼ਾ ਛੁੜਾਉਣ ਸਬੰਧੀ ਡਾਕਟਰੀ ਅਤੇ ਮਨੋਵਿਗਿਆਨਕ ਇਲਾਜ ਦੀ ਸਮਝ ਹੁੰਦੀ ਅਤੇ ਇਸਨੂੰ ਮਹਿਸੂਸ ਕਰਦੇ।
ਬੁਲਾਰੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੇ ਡੀਲਰਾਂ ਨੂੰ ਪੂਰੀ ਤਰ੍ਹਾਂ ਖੁਲ੍ਹਾ ਛੱਡਿਆ ਗਿਆ ਸੀ ਅਤੇ ਉਨ੍ਹਾਂ ਨੇ ਇਸ ਸਮੱਸਿਆ ਨੂੰ ਖਤਰਨਾਕ ਹਾਲਤਾਂ ਤੱਕ ਵਧਾ ਦਿੱਤਾ ਸੀ। ਨਸ਼ਿਆਂ ਨਾਲ ਪੈਦਾ ਹੋਇਆਂ ਸਮੱਸਿਆਂ ਨਾਲ ਨਿਪਟਨਾ ਕੋਈ ਸੁਖਾਲਾ ਕੰਮ ਨਹੀਂ ਸੀ ਇਸਦੇ ਵਾਸਤੇ ਵੱਡੇ ਡਾਕਟਰੀ ਇਲਾਜ ਅਤੇ ਸਮਰਥਨ ਦੀ ਜ਼ਰੂਰਤ ਸੀ ਜਿਸ ਸਬੰਧੀ ਵਿੱਚ ਕੈਪਟਨ ਸਰਕਾਰ ਨੇ ਸਾਰੇ ਜ਼ਰੂਰੀ ਕਦਮ ਚੁੱਕੇ ਅਤੇ ਇਨ੍ਹਾਂ ਨਾਲ ਨਸ਼ਿਆਂ ਵਿੱਚ ਫਸੇ ਲੋਕਾਂ ਨੂੰ ਸਹੁਲਤ ਮੁਹੱਈਆ ਕਰਵਾਈ ਗਈ। ਨਸ਼ਿਆਂ ਦੇ ਪ੍ਰਭਾਅ ਕਾਰਨ ਜਿਹੜਾ ਨੁਕਸਾਨ ਲੋਕਾਂ ਦੀ ਮਾਨਸਿਕਤਾ ਨੂੰ ਹੋਇਆ ਹੈ ਉਸਦਾ ਅੰਦਾਜਾ ਨਹੀਂ ਲਾਇਆ ਜਾ ਸਕਦਾ। ਅਕਾਲੀ ਸਰਕਾਰ ਪੰਜਾਬ ਦੇ ਲੋਕਾਂ ਪ੍ਰਤੀ ਪੂਰੀ ਉਦਾਸੀਨ ਰਹੀ ਹੈ। ਅਕਾਲੀ ਲੀਡਰਸ਼ੀਪ ਕੋਲੋਂ ਇਸ ਸਬੰਧ ਵਿੱਚ ਕਿਸੇ ਤਰ੍ਹਾਂ ਦੀ ਵੀ ਸਹਾਨੁਭੂਤੀ ਦੀ ਆਸ ਨਹੀਂ ਕੀਤੀ ਜਾ ਸਕਦੀ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…