ਅਧਿਆਪਕਾਂ ਦੀਆਂ ਮੰਗਾਂ ਸਬੰਧੀ ਜੀਟੀਯੂ ਦੇ ਵਫ਼ਦ ਨੇ ਉੱਚ ਸਿੱਖਿਆ ਅਧਿਕਾਰੀਆਂ ਨੂੰ ਸੌਂਪਿਆਂ ਦਾ ਮੀਟਿੰਗ ਦਾ ਏਜੰਡਾ

ਡੀਪੀਆਈਜ਼ ਨਾਲ 19 ਅਤੇ ਡੀਜੀਐਸਈ ਨਾਲ 22 ਮਈ ਨੂੰ ਹੋਵੇਗੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਵਫ਼ਦ ਨੇ ਅੱਜ ਡੀਪੀਆਈ(ਸੈਕੰਡਰੀ ਅਤੇ ਐਲੀਮੈਂਟਰੀ) ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੂੰ ਇਹਨਾਂ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਮਿਲ ਕੇ ਜੀਟੀਯੂ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਦੌੜਕਾ ਦੀ ਅਗਵਾਈ ਵਿੱਚ ਸੂਬੇ ਦੇ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਪੱਤਰ ਸੌਂਪ ਕੇ ਮੀਟਿੰਗ ਲਈ ਸਮਾਂ ਮੰਗਿਆ। ਜਥੇਬੰਦੀ ਦੇ ਸੂਬਾਈ ਪ੍ਰੈੱਸ ਸਕੱਤਰ ਸੁਰਜੀਤ ਸਿੰਘ ਮੁਹਾਲੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਲਈ ਏਜੰਡਾ ਸਵੀਕਾਰ ਕਰਦਿਆਂ ਜਥੇਬੰਦੀ ਨੂੰ ਡੀਪੀਆਈ (ਸੈਕੰਡਰੀ ਅਤੇ ਐਲੀਮੈਂਟਰੀ) ਵੱਲੋਂ 19 ਮਈ ਨੂੰ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ 24 ਮਈ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਉੱਚ-ਅਧਿਕਾਰੀਆਂ ਨਾਲ ਮੀਟਿੰਗਾਂ ਦੌਰਾਨ ਸਰਕਾਰੀ ਸਿੱਖਿਆ ਬਚਾਉਣ ਸੰਬੰਧੀ ਅਤੇ ਸੂਬੇ ਦੇ ਸਮੂਹ ਅਧਿਆਪਕਾਂ ਦੇ ਭਖ਼ਦੇ ਮਸਲਿਆਂ-ਬੱਚਿਆਂ ਦੀ ਘੱਟ ਗਿਣਤੀ ਦੀ ਆੜ ਵਿੱਚ ਸਕੂਲਾ ਨੂੰ ਮਰਜ਼ ਕਰਨ ਦੇ ਫ਼ੈਸਲੇ ਨੂੰ ਰੱਦ ਕਰਵਾਉਣ ਅਤੇ ਬੰਦ ਕੀਤੇ ਸਕੂਲ ਮੁੜ ਸ਼ੁਰੂ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ, ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਵਾਉਣ, ਚਾਈਲਡ ਕੇਅਰ ਅਤੇ ਐਕਸ ਇੰਡੀਆ ਲੀਵ ਦਾ ਅਧਿਕਾਰ ਡੀਡੀਓ ਪੱਧਰ ਤੇ ਦਿੱਤੇ ਜਾਣ, 15 ਦਿਨਾਂ ਦੀ ਮੈਡੀਕਲ ਛੁੱਟੀ ਸੰਬੰਧੀ ਸੀਐਸਆਰ ਵਿੱਚ ਕੀਤੀ ਸੋਧ ਰੱਦ ਕਰਵਾਉਣ, ਬਦਲੀਆਂ ਸਬੰਧੀ ਪਾਰਦਰਸ਼ਤਾ ਲਿਆਉਣ, ਵਿਭਾਗੀ ਭਰਤੀ ਰਾਹੀਂ ਨਿਯੁਕਤ ਅਧਿਆਪਕਾਂ ਨੂੰ ਰੈਗੂਲਰ ਅਧਿਆਪਕਾਂ ਬਰਾਬਰ ਤਨਖ਼ਾਹਾਂ ਦੇਣ, ਸਾਰੇ ਵਰਗਾਂ ਦੇ ਅਧਿਆਪਕਾਂ ਦੀਆਂ ਸਮਾਂਬੱਧ ਪਦਉਨਤੀਆਂ ਕਰਨ, ਬੱਚਿਆਂ ਦੀਆਂ ਵਰਦੀਆਂ ਦੀ ਗਰਾਂਟ ਘੱਟੋ-ਘੱਟ 1000 ਰੁਪਏ ਕਰਨ, ਮਿਡ-ਡੇਅ-ਮੀਲ ਵਰਕਰਾਂ ਦਾ ਮਿਹਨਤਾਨਾ ਘੱਟੋ-ਘੱਟ 2500 ਰੁਪਏ ਮਹੀਨਾ ਕਰਨ ਅਤੇ ਹੋਰ ਮੰਗਾਂ ਸ਼ਾਮਲ ਹਨ।
ਉਧਰ, ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਏਜੰਡਾ ਸੌਂਪਣ ਉਪਰੰਤ ਜੀਟੀਯੂ ਦੇ ਵਫ਼ਦ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੂੰ ਮਿਲ ਕੇ ਆਰਟੀਈਐਕਟ ਅਧੀਨ ਪਹਿਲੀ ਤੋਂ ਅਠਵੀਂ ਸ਼੍ਰੇਣੀ ਦੇ ਬੱਚਿਆਂ ਨੂੰ ਮੁਫ਼ਤ ਮਿਲਦੀਆਂ ਪਾਠ-ਪੁਸਤਕਾਂ ਵਿੱਦਿਅਕ ਸੈਸ਼ਨ ਦਾ ਲਗਪਗ ਡੇਢ ਮਹੀਨਾ ਬੀਤ ਜਾਣ ਮਗਰੋਂ ਵੀ ਉਪਲਬਧ ਨਾ ਕਰਵਾ ਸਕਣ ਬਾਰੇ ਜਾਣਨਾ ਚਾਹਿਆ ਪਰ ਇਹ ਉੱਚ-ਅਧਿਕਾਰੀ ਕੋਈ ਤਸੱਲੀਬਖ਼ਸ਼ ਉੱਤਰ ਆਗੂਆਂ ਨੂੰ ਨਹੀਂ ਦੇ ਸਕਿਆ। ਜੀਟੀਯੂ ਆਗੂਆਂ ਨੇ ਦੋਸ਼ ਲਾਇਆ ਕਿ ਬੱਚਿਆਂ ਨੂੰ ਬੀਤੇ ਵਰ੍ਹਿਆਂ ਵਾਂਗ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਠ-ਪੁਸਤਕਾਂ ਨਾ ਉਪਲਬਧ ਕਰਵਾ ਸਕਣਾ ਸਰਕਾਰ ਅਤੇ ਬੋਰਡ ਅਧਿਕਾਰੀਆਂ ਦੇ ਪੱਧਰ ਤੇ ਵੱਡੀ ਨਾਕਾਮੀ ਹੈ ਅਤੇ ਇਸ ਦਾ ਹੀ ਸਿੱਟਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਪ੍ਰਤੀ ਬੱਚਿਆਂ ਦੇ ਰੁਝਾਨ ਵਿੱਚ ਗਿਰਾਵਟ ਦਰਜ਼ ਹੋਈ ਹੈ।ਉੱਚ ਅਧਿਕਾਰੀਆਂ ਨੂੰ ਅਜੰਡੇ ਸੌਂਪਣ ਗਏ ਜੀਟੀਯੂ ਦੇ ਇਸ ਵਫ਼ਦ ਵਿੱਚ ਜਥੇਬੰਦੀ ਦੇ ਸਰਪ੍ਰਸਤ ਕਰਨੈਲ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਮੰਗਲ ਟਾਂਡਾ, ਮੀਤ ਪ੍ਰਧਾਨ ਰਣਜੀਤ ਮਾਨ, ਕੁਲਵਿੰਦਰ ਸਿੰਘ ਮੁਕਤਸਰ, ਸਕੱਤਰ ਕੁਲਦੀਪ ਪੁਰੋਵਾਲ, ਸੂਬਾਈ ਪ੍ਰੈੱਸ ਸਕੱਤਰ ਸੁਰਜੀਤ ਸਿੰਘ ਮੁਹਾਲੀ, ਵਿੱਤ ਸਕੱਤਰ ਗੁਰਬਿੰਦਰ ਸਿੰਘ ਅਤੇ ਹੋਰ ਆਗੂ ਸ਼ਾਮਲ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…