Nabaz-e-punjab.com

ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨਿਵੇਸ਼ ਯੋਜਨਾਵਾਂ ਨੂੰ ਵੱਡਾ ਹੁਲਾਰਾ

ਮੁਹਾਲੀ ਵਿੱਚ ਨਿਵੇਸ਼ ਲਈ 14 ਆਈਟੀ ਤੇ ਆਈਟੀਈਐਸ ਕੰਪਨੀਆਂ ਨੂੰ ਨਿਵੇਸ਼ ਲਈ ਹਰੀ ਝੰਡੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਮਈ:
ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ੁਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਅੱਜ 14 ਆਈ.ਟੀ/ਆਈ.ਟੀ.ਈ.ਐਸ. ਕੰਪਨੀਆਂ ਨੂੰ ਮੋਹਾਲੀ ਵਿਖੇ ਸਥਾਨਾਂ ਦੀ ਅਲਾਟਮੈਂਟ ਦੇ ਲਈ ਸਹਿਮਤੀ ਮਿਲ ਗਈ। ਇਸ ਨਾਲ 750 ਕਰੋੜ ਤੋਂ ਵੱਧ ਦਾ ਨਿਵੇਸ਼ ਹੋਣ ਲਈ ਰਾਹ ਪਧਰਾ ਹੋ ਗਿਆ ਹੈ ਜਿਸ ਦੇ ਨਾਲ ਤਕਰੀਬਨ 1500 ਪੇਸ਼ੇਵਰਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਪੂਡਾ ਭਵਨ ਵਿਖੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਕੰਪਨੀਆਂ ਦੀਆਂ ਅਰਜੀਆਂ ਦੀ ਪੜਤਾਲ ਕੀਤੀ ਗਈ ਜਿਨ੍ਹਾਂ ਦੀ ਸਲਾਨਾ ਟਰਨਓਵਰ 25 ਕਰੋੜ ਰੁਪਏ ਤੋਂ 1100 ਕਰੋੜ ਰੁਪਏ ਹੈ। ਇਨ੍ਹਾਂ ਕੰਪਨੀਆਂ ਵਿੱਚੋਂ 14 ਕੰਪਨੀਆਂ ਦੀ ਚੋਣ ਆਈ.ਟੀ ਹੱਬ ਵਿਖੇ ਜ਼ਮੀਨ ਅਲਾਟਮੈਂਟ ਕਰਨ ਲਈ ਕੀਤੀ ਗਈ ਹੈ।
ਉਧਰ, ਐਸ.ਏ.ਐਸ ਨਗਰ ਮੁਹਾਲੀ ਦੀ ਆਈਟੀ ਸਿਟੀ ਵਿੱਚ ਜ਼ਮੀਨ ਅਲਾਟ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ 46 ਹੋ ਜਾਵੇਗੀ। ਅਰਜੀਆਂ ਦੀ ਪੜਤਾਲ ਕਰਨ ਵਾਲੀ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਮਕਾਨ ਅਤੇ ਸ਼ਹੀਰੀ ਵਿਕਾਸ, ਵਿੱਤ, ਉਦਯੋਗ, ਆਈ.ਟੀ, ਸਾਇੰਸ ਤੇ ਤਕਨਾਲੋਜੀ ਦੇ ਸਕੱਤਰ, ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਸੋਫਟਵੇਅਰ ਟੈਕਨਾਲੋਜੀ ਪਾਰਕ ਆਫ ਇੰਡੀਆ ਦੇ ਵਧੀਕ ਡਾਇਰੈਕਟਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਸ਼ਾਮਲ ਸਨ। ਇਹ ਅਰਜੀਆਂ ਇੱਕ ਸਾਲ ਤੋਂ ਵੀ ਵਾਧੂ ਲੰਮੇ ਸੰਮੇ ਤੋਂ ਲੰਬਿਤ ਪਈਆਂ ਹੋਈਆਂ ਸਨ।
ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਰਜੀਆਂ ਦੇਣ ਵਾਲੀਆਂ ਕੰਪਨੀਆਂ ਨੇ 0.5 ਏਕੜ ਤੋਂ 25 ਏਕੜ ਤੱਕ ਪਲਾਟ ਖਰੀਦਣ ਲਈ ਦਿਲਚਸਪੀ ਵਿਖਾਈ। 1672 ਏਕੜ ਕੁੱਲ ਰਕਬੇ ਵਿੱਚੋਂ ਆਈ.ਟੀ/ਆਈ.ਟੀ.ਈ.ਐਸ ਕੰਪਨੀਆਂ ਦੇ ਆਲਾਟਮੈਂਟ ਕਰਨ ਵਾਸਤੇ 278 ਏਕੜ ਜ਼ਮੀਨ ਰਾਖਵੀਂ ਰੱਖੀ ਹੋਈ ਹੈ। ਇਸਤੋਂ ਇਲਾਵਾ 248 ਏਕੜ ਜ਼ਮੀਨ ਰਹਾਇਸ਼ੀ ਕਲੋਨੀਆਂ ਲਈ ਰਾਖਵੀਂ ਹੈ ਜਦਕਿ ਬਾਕੀ ਵਪਾਰਕ, ਸੰਸਥਾਵਾਂ, ਜਨਤਕ ਇਮਾਰਤਾਂ, ਮਿਸ਼ਰਤ ਵਰਤੋਂ ਲਈ ਜ਼ਮੀਨ, ਰਾਖਵੀਂ ਜ਼ਮੀਨ ਅਤੇ ਸੜਕੀ ਨੈਟਵਰਕ ਵਾਸਤੇ ਜ਼ਮੀਨ ਸ਼ਾਮਲ ਹੈ। ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਆਈ.ਟੀ ਨੀਤੀ ਦੇ ਅਨੁਸਾਰ ਮੋਹਾਲੀ ਵਿਖੇ ਆਈ.ਟੀ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਬਹੁਮੱਤ ਪਲਾਟਾਂ ਦੀ ਅਲਾਟਮੈਂਟ ਰਾਖਵੀਂ ਕੀਮਤ ’ਤੇ ਕੀਤੀ ਗਈ ਹੈ। ਇਸ ਅਲਾਟਮੈਂਟ ਲਈ ਯੋਗਤਾ ਮਾਪਦੰਡਾਂ ਨੂੰ ਸਾਹਮਣੇ ਰੱਖਿਆ ਗਿਆ ਹੈ। ਫ੍ਰੀਹੋਲਡ ਅਧਾਰ ’ਤੇ ਅਲਾਟ ਕੀਤੇ ਵੱਡੇ ਪਲਾਟਾਂ ਦੀ ਰਾਖਵੀਂ ਕੀਮਤ 2.25 ਕਰੋੜ ਪ੍ਰਤੀ ਏਕੜ ਤੋਂ 5 ਕਰੋੜ ਰੁਪਏ ਤੱਕ ਹੈ।
ਇਹ ਕੀਮਤ ਸੱਤ ਸਾਲ ਤੋਂ ਵੱਧ ਸਮੇਂ ਦੌਰਾਨ ਅਸਾਨ ਕਿਸ਼ਤਾਂ ਵਿੱਚ ਭੁਗਤਾਨ ਯੋਗ ਹੋਵੇਗੀ। ਨਿਰਮਾਣ ਲਈ ਤਿਆਰ ਨੀਤੀ ਅਨੁਸਾਰ ਛੋਟੇ ਉਦਮਾਂ ਲਈ ਆਈ.ਟੀ ਮਾਲ ਰਾਖਵੇਂ ਹੋਣਗੇ। ਬਹੁਰਾਸ਼ਟਰੀ ਕੰਪਨੀਆਂ ਦੇ ਮੁਲਾਜ਼ਮਾਂ ਲਈ ਇੰਟਰਨੈਸ਼ਨਲ ਟਾਉਨਸ਼ਿਪ ਉਸਾਰਿਆ ਜਾਵੇਗਾ। ਇਸ ਵੇਲੇ ਟ੍ਰਾਈਸਿਟੀ ਖੇਤਰ ਵਿੱਚ 170 ਆਈ.ਟੀ/ਆਈ.ਟੀ.ਈ.ਐਸ ਇਕਾਇਆਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾ ਛੋਟੀਆਂ ਅਤੇ ਦਰਮਿਆਨੇ ਸੈਕਟਰ ਨਾਲ ਸਬੰਧਿਤ ਹਨ। ਇਸ ਖੇਤਰ ਵਿੱਚੋਂ ਬਰਾਮਦ ਪਹਿਲਾਂ ਹੀ 3866.00 ਕਰੋੜ (2016-2017) ਪਹੁੰਚ ਚੁੱਕੀ ਹੈ ਅਤੇ ਇਸਨੇ 35 ਹਜ਼ਾਰ ਪੇਸ਼ੇਵਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।
ਮੁਹਾਲੀ ’ਚੋਂ ਕੰਮ ਕਰਨ ਵਾਲੀਆਂ ਆਈਟੀ ਕੰਪਨੀਆਂ ਵਿੱਚ ੲੈਡੀਫੈਕਸ, ਸੀਅਸੀਆ ਕੰਸਲਟੈਂਟ, ਆਈ.ਡੀ.ਐਸ ਇਨਫੋਟੈਕ, ਨਾਥ ਆਉਟਸੋਰਸਿੰਗ, ਕੁਆਰਕ, ਸਮਾਰਟਡਾਟਾ, ਕਿਰਨ ਫੋਰਨ ਟ੍ਰੇਡ, ਇਮਰਸਨ ਇਲੈਕਟ੍ਰਿਕ, ਸਪੈਨ ਇੰਨਫੋਟੈਕ ਵੀ ਸ਼ਾਮਲ ਹਨ। ਐਸ.ਏ.ਐਸ ਨਗਰ ਮੋਹਾਲੀ ਬੰਗਲੋਰ, ਪੂਨੇ, ਹੈਦਰਾਬਾਦ, ਮੁੰਬਈ, ਚੇਨਈ ਅਤੇ ਗੁੜਗਾਓਂ ਤੋਂ ਬਾਅਦ ਸੂਚਨਾ ਤਕਨਾਲੋਜੀ ਦੇ ਧੁਰੇ ਵਜੋਂ ਉੱਭਰ ਰਹੀ ਹੈ। ਹੁਨਰਮੰਦ ਮਾਨਵੀ ਸ਼ਕਤੀ, ਸੜਕ ਰੇਲ ਅਤੇ ਹਵਾਈ ਸੰਪਰਕ, ਉੱਚ ਦਰਜੇ ਦਾ ਸ਼ਹਿਰੀ ਬੁਨਿਆਦੀ ਢਾਂਚਾ, ਵਧੀਆ ਬਿਜਲੀ ਸਪਲਾਈ, ਵਿਸ਼ਵ ਪੱਧਰੀ ਸੰਚਾਰ ਸੁਵਿਧਾਵਾਂ ਅਤੇ ਵਧੀਆ ਵਾਤਾਵਰਣ ਇੱਥੇ ਉਪਲੱਬਧ ਹੈ ਜੋ ਹੈਦਰਾਬਾਦ ਸਣੇ ਦੂਰ-ਦਰਾਜ ਦੇ ਇਲਾਕਿਆਂ ਤੋਂ ਆਈ.ਟੀ ਕੰਪਨੀਆਂ ਨੂੰ ਇਥੋਂ ਆਪਣਾ ਕੰਮ ਸ਼ੁਰੂ ਕਰਨ ਲਈ ਆਕਰਸ਼ਿਤ ਕਰ ਰਿਹਾ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…