ਸਰਕਾਰੀ ਭਰੋਸੇ ਮਗਰੋਂ ਬੇਰੁਜ਼ਗਾਰ ਅਧਿਆਪਕਾਂ ਦਾ ਮਰਨ ਵਰਤ ਖ਼ਤਮ, ਧਰਨਾ ਚੁੱਕਿਆ

ਮਰਨ ਵਰਤ ’ਤੇ ਬੈਠੀ ਅੰਗਹੀਣ ਸੁਖਵੀਰ ਕੌਰ ਦੀ ਹਾਲਤ ਨਾਜੁਕ ਹੋਣ ਕਾਰਨ ਝੁੱਕਿਆਂ ਸਿੱਖਿਆ ਵਿਭਾਗ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਲਗਾਤਾਰ ਪਿਛਲੇ 5 ਦਿਨਾਂ ਤੋਂ ਮਰਨ ਵਰਤ ’ਤੇ ਬੇਠੇ ਬੀ.ਐਡ.ਬੇਰੁਜ਼ਗਾਰ ਅਧਿਆਪਕਾਂ (ਸੁਖਵੀਰ ਕੌਰ, ਹੁਸ਼ਿਆਰ ਸਿੰਘ, ਧਰਮਵੀਰ ਸਿੰਘ, ਨਿਰਮਲ ਮੁਲਤਾਨੀ, ਲਖਵੀਰ ਸਿੰਘ ਮੋਗਾ) ਨੇ ਡੀ.ਪੀ.ਆਈ. ਸੁਖਦੇਵ ਸਿੰਘ ਕਾਹਲੋਂ ਦੁਆਰਾ ਦਿੱਤੇ ਗਏ ਭਰੋਸੇ ਨੂੰ ਮੰਨਦੇ ਹੋਏ ਬੇਰੁਜਗਾਰ 6060 ਮਾਸਟਰ ਕੇਂਡਰ ਦੇ ਵੇਟਿੰਗ ਲਿਸਟ ਅਤੇ ਡੀ-ਰਿਜਰਵੇਸ਼ਨ ਅਧਿਆਪਕਾਂ ਨੇ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ। ਸੁਖਦੇਵ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਸਹਾਇਕ ਡਾਇਰੈਕਟਰ ਅਨਿਲ ਕਸ਼ੋਰ ਘਈ ਅਤੇ ਸਹਾਇਕ ਡਾਇਰੈਕਟਰ ਸ਼ੇਰ ਸਿੰਘ ਨੇ ਮਰਨ ਵਰਤ ਤੇ ਬੈਠੇ 5 ਅਧਿਆਪਕਾਂ ਨੂੰ ਜੂਸ ਪਿਲਾ ਕੇ ਉਹਨਾਂ ਦਾ ਮਰਨ ਵਰਤ ਸਮਾਪਤ ਕਰਵਾਇਆ ਅਤੇ ਕਿਹਾ ਡੀ.ਪੀ.ਆਈ ਸਾਹਿਬ ਦੁਆਰਾ ਕੀਤਾ ਗਿਆ ਵਾਅਦਾ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।
ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਗੁਰਜਿੰਦਰ ਸਿੰਘ ਅਤੇ ਮਿੰਟੂ ਖੱਟੜਾ ਨੇ ਸਪੱਸ਼ਟ ਸਬਦਾਂ ਵਿੱਚ ਬਿਆਨ ਕੀਤਾ ਕਿ ਜੇਕਰ ਸਿੱਖਿਆ ਵਿਭਾਗ ਮਾਸਟਰ ਕੇਂਡਰ ਦੇ ਵੇਟਿੰਗ ਲਿਸਟ ਅਤੇ ਡੀ-ਰਿਜਰਵੇਸ਼ਨ ਕਰਕੇ ਇਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੇ ਆਪਣੇ ਵਾਅਦੇ ਮੁਕਰਦਾ ਹੈ ਤਾਂ ਸੰਘਰਸ ਨੂੰ ਹੋਰ ਵੀ ਤੇਜ਼ ਕਰਕੇ ਹਰ ਹਾਲਤ ਵਿੱਚ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਮਨਵਾਇਆਂ ਜਾਵੇਗਾ। ਇਸ ਮੋਕੇ ਬਿਕਰਮ ਬਠਿੰਡਾ, ਹਰਦੀਪ ਨੰਗਲ, ਰਵਿੰਦਰ ਬਾਸ਼ਲ, ਅਮਿਤ ਬਾਗਲਾ, ਰਾਕੇਸ਼ਪਾਲ ਮਲੇਰਕੋਟਲਾ, ਸੁਨੀਨ ਦੀਨਾ ਨਗਰ, ਨਰਿੰਦਰ ਫਰੀਦਕੋਟ, ਜਗਵੀਰ ਫਿਰੋਜ਼ਪੁਰ, ਸਵਾਤੀ ਬਾਗਲਾ, ਸਵਿਤਾ ਸੰਗਰੂਰ, ਵਿਨੈ ਵਰੇਟਾ, ਅਜੈ ਹੁਸ਼ਿਆਰਪੁਰ, ਕੁਲਦੀਪ ਸੁਨਾਮ, ਕੁਲਜੀਤ ਸਿੰਘ ਬਠਿੰਡਾ, ਮਨਦੀਪ ਰਾਏਕੋਟ, ਸੁਮੀਤ, ਵਿਨੋਦ, ਤੋਂ ਇਲਾਵਾਂ ਭਾਰੀ ਗਿਣਤੀ ਵਿੱਚ ਅਧਿਆਪਕ ਆਗੂ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…