ਮਾਂ ਦੀ ਮਮਤਾ ਅਤੇ ਉਸਦੇ ਪਿਆਰ ਪ੍ਰਤੀ ਵਿਦਿਆਰਥੀਆਂ ਨੇ ਚਾਨਣਾ ਪਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 14 ਮਈ:
ਮਦਰ ਡੇਅ ਮੌਕੇ ਵਿਚ ਸਥਾਨਕ ਡੀ.ਏ.ਵੀ. ਮਾਡਲ ਸੀਨੀਅਰ ਸੈਕੇਂਡਰੀ ਸਕੂਲ ਵਿਚ ਇਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਜਿੱਥੇ ਮਾਂ ਦੀ ਮਮਤਾ ਅਤੇ ਉਸਦੇ ਪਿਆਰ ਪ੍ਰਤੀ ਵਿਦਿਆਰਥੀਆਂ ਨੇ ਚਾਨਣਾ ਪਾਇਆ, ਉਥੇ ਹੀ ਇਸ ਵਿਸ਼ੇ ਨੂੰ ਲੈਕੇ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਮੂਹ ਸਟਾਫ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਸੰਗੀਤ ਅਧਿਆਪਕਾਂ ਬੋਬੀ ਪੁਹਾਲ ਨੇ ਗਾਇਤਰੀ ਮੰਤਰ ਦੇ ਉਚਾਰਣ ਕਰਕੇ ਕੀਤਾ। ਇਸ ਸਮਾਗਮ ਦੇ ਪਹਿਲੇ ਸੈਸ਼ਨ ਵਿਚ ਸਕੂਨ ਦੀ ਪ੍ਰਿੰਸੀਪਲ ਸੁਧਾ ਪ੍ਰਭਾ ਚਾਲਾਨਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਦੁਨਿਆ ਵਿਚ ਮਾਂ ਦਾ ਦਰਜ਼ਾ ਸਬਤੋਂ ਉਚਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਤੋਂ ਬਾਅਦ ਮਾਂ ਦਾ ਨਾ ਆਉਂਦਾ ਹੈ। ਮਾਂ ਹੀ ਹੈ, ਜੋ ਆਪਣੇ ਬੱਚਿਆਂ ਦੇ ਲਈ ਆਪਣੀ ਜਾਨ ਤੱਕ ਨੌਛਾਵਰ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮਾਂ ਸਬ ਦੁੱਖ ਝੇਲਕੇ ਵੀ ਬੱਚਿਆਂ ’ਤੇ ਕੋਈ ਆਂਚ ਨਹੀਂ ਆਉਣ ਦਿੰਦੇ।
ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਆਰਿਅਨ, ਟੀਨਾ, ਸਿਮਰਨਜੀਤ ਸਿੰਘ ਨੇ ਮਾਂ ਦੇ ਆਂਚਲ ਦੇ ਵਿਸ਼ੇ ਦੇ ਬਾਰੇ ਵਿਚ ਆਪਣਾ ਸੰਦੇਸ਼ ਦਿੱਤਾ, ਜਦੋਂਕਿ ਸੰਗੀਤ ਅਧਿਆਪਕਾਂ ਬੋਬੀ ਪੁਹਾਲ ਨੇ ਗੀਤ ਚੰਨ ਨੂੰ ਢੁਡਣ ਨਿਕਲੇ ਅੱਜ ਸਭੀ ਤਾਰੇ ਪੇਸ਼ ਕਰਕੇ ਮਾਂ ਦੇ ਪ੍ਰਤੀ ਆਪਣੇ ਮਨ ਦੀ ਭਾਵਨਾਵਾਂ ਨੂੰ ਪ੍ਰਗਟ ਕੀਤਾ। ਇਸਤੋਂ ਇਲਾਵਾ ਬਲਵਿੰਦਰ ਸਿੰਘ ਅਤੇ ਸਾਲਨੀ ਭਾਰਦਵਾਜ ਨੇ ਵੀ ਕਵਿਤਾ ਅਤੇ ਗੀਤ ਪੇਸ਼ ਕੀਤਾ। ਇਸ ਮੌਕੇ ਬੱਚਿਆਂਾਂ ਦੇ ਮਾਂ ਨੂੰ ਵਿਸ਼ੇਸ਼ ਤੌਰ ’ਤੇ ਬੁਲਾ ਕੇ ਉਨ੍ਹਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ’ਤੇ ਪ੍ਰਿੰਸੀਪਲ ਸੁਧ ਪ੍ਰਭਾ ਚਾਲਾਣਾ ਅਤੇ ਵਾਈਸ ਪ੍ਰਿੰਸੀਪਲ ਰਾਕੇਸ਼ ਕੁਮਾਰੀ ਨੇ ਵਿਦਿਆਰਥੀਆਂ ਵੱਲੋਂ ਦਿਖਾਈ ਪ੍ਰਤਿਭਾ ਦੀ ਪ੍ਰਸ਼ੰਸਾ ਕਰਦੇ ਹੋਏ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਵਿਚ ਮੈਡਮ ਸ਼ੀਲਾ ਸ਼ਰਮਾ, ਜਸਪ੍ਰੀਤ ਕੌਰ, ਬਿਮਲਪ੍ਰੀਤ ਕੌਰ ਨੇ ਸਟੇਜ ਭੂਮਿਕਾ ਨਿਭਾਈ। ਇਸ ਮੌਕੇ ’ਤੇ ਵਾਈਸ ਪ੍ਰਿੰਸੀਪਲ ਰਾਕੇਸ਼ ਕੁਮਾਰੀ ਅਤੇ ਸਕੂਲ ਦਾ ਸਮੂਹ ਸਟਾਫ ਮੌਜੂਦ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…