nabaz-e-punjab.com

ਸਿਹਤ ਮੰਤਰੀ ਵੱਲੋਂ 104 ਹੈਲਪਲਾਈਨ ’ਤੇ ਐਮਰਜੈਂਸੀ ਸ਼ਿਕਾਇਤਾਂ ਨੂੰ ਇੱਕ ਘੰਟੇ ਵਿੱਚ ਹੱਲ ਕਰਨ ਦੇ ਆਦੇਸ਼

104 ਹੈਲਪ ਲਾਈਨ ’ਤੇ ਸੁਣੀਆਂ ਗਈਆਂ ਕੁੱਲ 764047 ਕਾਲਾਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਮਈ:
ਪੰਜਾਬ ਰਾਜ ਦੇ ਲੋਕਾਂ ਨੂੰ ਮਿਆਰੀ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਜ ਇਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਵਲੋਂ ਇਕ ਅਹਿਮ ਫੈਸਲਾ ਲੈਂਦਿਆਂ ਐਮਰਜੈਂਸੀ ਹਾਲਾਤ ਵਿਚ ਲੋੜਵੰਦ ਜਾਂ ਪੀੜਤ ਵਲੋਂ ਮੰਗੀ ਗਈ ਮਦਦ ਜਾਂ ਸ਼ਿਕਾਇਤ ਨੂੰ ਪਹਿਲ ਦੇ ਅਧਾਰ ’ਤੇ ਇਕ ਘੰਟੇ ਵਿਚ ਹੱਲ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਪਹਿਲਾਂ ਇਸ ਕਾਰਜ ਲਈ 6 ਘੰਟੇ ਦਾ ਸਮਾਂ ਨਿਰਧਾਰਿਤ ਸੀ। ਸਿਹਤ ਮੰਤਰੀ ਨੇ ਕਿਹਾ ਕਿ ਅਧਿਕਾਰੀ ਇਹ ਯਕੀਨੀ ਬਣਾਉਣ ਕਿ 104 ਹੈਲਪਲਾਈਨ ਸੇਵਾ ’ਤੇ ਐਮਰਜੈਂਸੀ ਨਾਲ ਸਬੰਧਤ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ’ਤੇ ਇਕ ਘੰਟੇ ਵਿਚ ਹੱਲ ਕੀਤਾ ਜਾਵੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਚਲਾਈ ਜਾਣ ਵਾਲੀ 104 ਹੈਲਪ-ਲਾਈਨ ਸੇਵਾ ਵਿਸ਼ੇਸ਼ ਤੌਰ ’ਤੇ ਆਮ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ, ਸਿਹਤ ਸਬੰਧੀ ਸੁਝਾਅ, ਸਕੀਮਾਂ ਅਤੇ ਪ੍ਰੋਗਰਾਮਾਂ ਦੀ ਜਾਣਕਾਰੀ ਦੇਣ ਲਈ ਸ਼ੁਰੁ ਕੀਤੀ ਗਈ ਸੀ ਪਰ ਮਹੱਤਵਪੂਰਣ ਯੋਜਨਾ ਹੋਣ ਦੇ ਬਾਵਜੂਦ ਵੀ ਹੈਲਪ-ਲਾਈਨ ’ਤੇ ਦਰਜ ਹੋਇਆਂ ਸ਼ਿਕਾਇਤਾਂ ਦੇ ਮਾਮਲੇ ਬੜੇ ਲੰਮੇ ਸਮੇਂ ਤੋਂ ਲੰਬਿਤ ਪਏ ਸਨ ਅਤੇ ਨਾ ਹੀ ਇਨ੍ਹਾਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਕੀਤੀ ਗਈ। ਜਿਸ ਲਈ ਉਨਾਂ ਵਲੋਂ ਮਾਮਲਿਆਂ ’ਤੇ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਸਿਹਤ ਮੰਤਰੀ ਨੇ ਦੱਸਿਆ ਕਿ 104 ਹੈਲਪ-ਲਾਈਨ ਕੰਟਰੋਲ ਕੇਂਦਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਜਿਲ੍ਹਾ ਪ੍ਰਸ਼ਾਸਨ ਵਲੋਂ ਐਮਰਜੈਂਸੀ ਸ਼ਿਕਾਇਤ ਦੇ ਹੱਲ ਸਬੰਧੀ ਕਾਰਵਾਈ ਨਿਰਧਾਰਿਤ ਸਮੇਂ ਵਿਚ ਨਹੀਂ ਕੀਤੀ ਜਾਂਦੀ ਤਾਂ ਤੁਰੰਤ ਇਸ ਦੀ ਸੂਚਨਾ ਡਾਇਰੈਕਟਰ ਸਿਹਤ ਨੂੰ ਕੀਤੀ ਜਾਵੇ ਜਿਸ ਉਪਰੰਤ ਡਾਇਰੈਕਰ ਵਲੋਂ ਆਪਣੀ ਨਿਗਰਾਨੀ ਅਧੀਨ ਸਬੰਧਤ ਮਾਮਲਾ ਹੱਲ ਕਰਵਾਇਆ ਜਾਵੇਗਾ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀ ਜਾਂ ਕਰਮਚਾਰੀ ’ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜੋ ਸ਼ਿਕਾਇਤ ਦੀ ਗੰਭੀਰਤਾ ’ਤੇ ਅਧਾਰਿਤ ਹੋਵੇਗੀ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ ਜਰੂਰੀ ਪਰ ਗੈਰ-ਐਮਰਜੈਂਸੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦੋ ਦਿਨ ਨਿਰਧਾਰਿਤ ਕੀਤੇ ਗਏ ਹਨ ਜਿਸ ਲਈ ਪਹਿਲਾਂ ਇਕ ਹਫਤਾ ਦਾ ਸਮਾਂ ਨਿਰਧਾਰਿਤ ਸੀ ਅਤੇ ਹੋਰ ਆਮ ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ‘ਤੇ ਕਰਨ ਲਈ ਆਦੇਸ਼ ਦਿਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁੱਣ ਤੱਕ 104 ਹੈਲਪ ਲਾਈਨ ’ਤੇ 764047 ਕਾਲਾਂ ਸੁਣੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਮੁੱਖ ਤੌਰ ’ਤੇ 449263 ਕਾਲਾਂ ਵੱਖ-ਵੱਖ ਜਾਣਕਾਰੀ ਲੈਣ ਲਈ ਅਤੇ 17229 ਕਾਲਾਂ ਸ਼ਿਕਾਇਤਾਂ ਨਾਲ ਸਨ। ਮੈਡੀਕਲ ਸਲਾਹ ਲੈਣ ਲਈ 50878 ਕਾਲਾਂ, ਸੁਝਾਅ ਦੇਣ ਸਬੰਧੀ 208, ਕੋਂਸਲਿੰਗ ਦੇ ਮਾਮਲੇ 496 , ਐਮ.ਸੀ.ਟੀ.ਐਸ. ਸਬੰਧਤ 201823 ਅਤੇ 44150 ਕਾਲ ਫੋਲੋਅਪ ਅਧੀਨ ਕੀਤੀਆਂ ਗਈਆਂ।
ਸਿਹਤ ਮੰਤਰੀ ਨੇ ਦੱਸਿਆ ਕਿ 104 ਹੈਲਪਲਾਈਨ ਨੰਬਰ ਦੀ ਸੇਵਾ ਦੁਆਰਾ ਲਾਭਪਾਤਰੀ ਸਿਹਤ ਵਿਭਾਗ ਦੀਆਂ ਵਿੰਭਿਨ ਸਕੀਮਾਂ ਅਤੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਹਾਂਸਲ ਕਰ ਸਕਦੇ ਹਨ ਅਤੇ ਸਿਹਤ ਨਾਲ ਸਬੰਧਤ ਮਾਹਰਾਂ ਦੀ ਸਲਾਹ ਵੀ ਲੈਅ ਸਕਦੇ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਵਲੋਂ ਵਿਭਾਗ ਦੇ ਉੱਚ-ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਐਮਰਜੈਂਸੀ ਮਾਮਲਿਆਂ ਦਾ ਹੱਲ ਨਿਰਧਾਰਿਤ ਸਮੇਂ ਵਿਚ ਕਰਨਾ ਯਕੀਨੀ ਕੀਤਾ ਜਾਵੇ ਅਤੇ ਜੇਕਰ ਐਮਰਜੈਂਸੀ ਅਤੇ ਗੰਭੀਰ ਮਾਮਲੇ ਵਿਚ ਕੋਈ ਅਧਿਕਾਰੀ ਜਾਂ ਕਰਮਚਾਰੀ ਅਣਗਹਿਲੀ ਕਰਦਾ ਹੈ ਤਾਂ ਉਸ ਵਿਰੁੱਧ ਤੁਰੰਤ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦਾ ਡਿਊਟੀ ਪ੍ਰਤੀ ਗੈਰ-ਜਿੰਮੇਵਾਰ ਰਵੱਈਏ ਨੂੰ ਕਿਸੀ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…