ਪਿੰਡ ਲਾਂਡਰਾਂ ਵਿੱਚ ਪੁਲੀਸ ਜੀਪ ਨਾਲ ਹੋਏ ਐਕਸੀਡੈਂਟ ਦੇ ਮਾਮਲੇ ਨੇ ਲਿਆ ਸਿਆਸੀ ਰੰਗ

ਡੈਮੋਕੇਟ੍ਰਿਕ ਸਵਰਾਜ ਪਾਰਟੀ ਦੇ ਬੈਨਰ ਥੱਲੇ ਪੀੜਤ ਲੋਕਾਂ ਦੇ ਵਫ਼ਦ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਇੱਥੋਂ ਦੇ ਨਜ਼ਦੀਕੀ ਪਿੰਡ ਲਾਂਡਰਾ ਵਿਖੇ ਬੀਤੀ 13 ਮਈ ਨੂੰ ਹੋਏ ਇੱਕ ਸੜਕ ਹਾਦਸੇ (ਜਿਸ ਵਿੱਚ ਇੱਕ ਪੁਲੀਸ ਦੀ ਜੀਪ ਦੀ ਟੱਕਰ ਨਾਲ ਇੱਕ ਆਲਟੋ ਕਾਰ ਅਤੇ ਇੱਕ ਹੋਰ ਵਾਹਨ ਦਾ ਨੁਕਸਾਨ ਹੋਇਆ ਸੀ) ਦਾ ਮਾਮਲਾ ਹੁਣ ਸਿਆਸੀ ਰੰਗਤ ਅਖਤਿਆਰ ਕਰ ਗਿਆ ਹੈ। ਇਸ ਮਾਮਲੇ ਵਿੱਚ ਸੋਹਾਣਾ ਪੁਲੀਸ ਵੱਲੋੱ ਇੱਕ ਕਾਰ ਦੇ ਸਵਾਰਾਂ ਵੱਲੋੱ ਪੁਲੀਸ ਜੀਪ ਦੇ ਚਾਲਕ ਨਾਲ ਹੱਥੋਪਾਈ ਕਰਨ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਜਦੋੱਕਿ ਕਾਰ ਸਵਾਰਾਂ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਪੁਲੀਸ ਮੁਲਾਜਮ ਵੱਲੋੱ ਉਹਨਾਂ ਦੀ ਕਾਰ ਵਿੱਚ ਟੱਕਰ ਮਾਰੀ ਗਈ ਅਤੇ ਬਾਅਦ ਵਿੱਚ ਉਹਨਾਂ ਦੇ ਖਿਲਾਫ ਹੀ ਮਾਮਲਾ ਵੀ ਦਰਜ ਕਰ ਦਿੱਤਾ ਗਿਆ। ਇਸ ਸੰਬੰਧੀ 13 ਮਈ ਦੀ ਰਾਤ ਨੂੰ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੀ ਟਿਕਟ ਤੇ ਹਲਕਾ ਮੁਹਾਲੀ ਤੋੱ ਚੋਣ ਲੜਣ ਵਾਲੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਆਪਣੇ ਸਮਰਥਕਾਂ ਸਮੇਤ ਪੁਲੀਸ ਦੇ ਖਿਲਾਫ ਥਾਣੇ ਵਿੱਚ ਹੀ ਧਰਨਾ ਵੀ ਦਿੱਤਾ ਸੀ ਜਿਸਤੋੱ ਬਾਅਦ ਪੁਲੀਸ ਵੱਲੋੱ ਕਾਰ ਸਵਾਰਾਂ ਨੂੰ ਤਾਂ ਜਾਣ ਦਿੱਤਾ ਗਿਆ ਸੀ ਪਰੰਤੂ ਬਾਅਦ ਵਿੱਚ ਥਾਣੇ ਵਿੱਚ ਧਰਨਾ ਲਗਾਉਣ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਲਈ ਧਰਨਾਕਾਰੀਆਂ ਦੇ ਖਿਲਾਫ ਇੱਕ ਵੱਖਰਾ ਮਾਮਲਾ ਦਰਜ ਕਰ ਲਿਆ ਸੀ।
ਇਸ ਸੰਬੰਧੀ ਅੱਜ ਉਕਤ ਕਾਰ ਮਾਲਕ ਵੱਲੋੱ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਹਲਕਾ ਮੁਹਾਲੀ ਤੋਂ ਚੋਣ ਲੜਣ ਵਾਲੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ, ਪਾਰਟੀ ਦੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੋਵਾਲ ਅਤੇ ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਦੀ ਅਗਵਾਈ ਹੇਠ ਐਸ਼ਐਸ਼ਪੀ ਮੁਹਾਲੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸ ਸੰਬੰਧੀ ਜਿੰਮੇਵਾਰ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਐਸ਼ਐਸ਼ਪੀ ਨੂੰ ਦਿੱਤੇ ਪੱਤਰ ਵਿੱਚ ਅਰਜਨ ਦੇਵ ਵਾਸੀ ਪਿੰਡ ਸਰਕੱਪੜਾ ਨੇ ਲਿਖਿਆ ਹੈ ਕਿ ਬੀਤੀ 13 ਮਈ ਨੂੰ ਉਹ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਤੋੱ ਆਪਣੇ ਪਿੰਡ ਆ ਰਹੇ ਸਨ ਅਤੇ ਲਾਂਡਰਾ ਚੋੱਕ ਤੇ ਟ੍ਰੈਫਿਕ ਜਾਮ ਹੋਣ ਕਾਰਣ ਉਹਨਾਂ ਨੇ ਆਪਣੀ ਕਾਰ ਗੱਡੀਆਂ ਦੀ ਲਾਈਨ ਵਿੱਚ ਖੜ੍ਹਾ ਲਈ ਅਤੇ ਥੋੜ੍ਹੀ ਦੇਰ ਬਾਅਦ ਉਹਨਾਂ ਦੇ ਪਿੱਛੇ ਆ ਰਹੀ ਪੁਲੀਸ ਦੀ ਇੱਕ ਜੀਪ ਨੇ ਉਹਨਾਂ ਦੀ ਕਾਰ ਨੂੰ ਜੋਰ ਨਾਲ ਟੱਕਰ ਮਾਰ ਦਿੱਤੀ। ਟੱਕਰ ਇੰਨੀ ਤੇਜ਼ ਸੀ ਕੀ ਉਹਨਾਂ ਦੀ ਕਾਰ ਅਗਲੀ ਗੱਡੀ ਨਾਲ ਵੱਜੀ ਅਤੇ ਉਹ ਗੱਡੀ ਉਸਤੋੱ ਅਗਲੀ ਗੱਡੀ ਨਾਲ ਟੱਕਰਾ ਗਈ। ਉਹਨਾਂ ਲਿਖਿਆ ਹੈ ਕਿ ਇਹਨਾਂ ਸਾਰੀਆਂ ਗੱਡੀਆਂ ਦੇ ਸਵਾਰਾਂ ਨੇ ਉਤਰ ਕੇ ਪੁਲੀਸ ਜੀਪ ਤੇ ਚਾਲਕ ਨਾਲ ਗੱਲ ਕੀਤੀ ਤਾਂ ਉਸਨੇ ਪਹਿਲਾਂ ਤਾਂ ਮੁਲਾਜਮ ਹੋਣ ਦਾ ਰੋਅਬ ਦੇਣ ਦੀ ਕੋਸ਼ਿ ਸ਼ ਕੀਤੀ ਅਤੇ ਫਿਰ ਉਸਨੇ ਆਪਣੀ ਗਲਤੀ ਮੰਨ ਲਈ ਅਤੇ ਨੁਕਸਾਨ ਦੀ ਭਰਪਾਈ ਦਾ ਭਰੋਸਾ ਦਿੱਤਾ।
ਉਹਨਾਂ ਲਿਖਿਆ ਹੈ ਕਿ ਇਸ ਦੌਰਾਨ ਉਥੇ ਪੀਸੀਆਰ ਮੁਲਾਜ਼ਮ ਆ ਗਏ ਜਿਹੜੇ ਜੀਪ ਚਾਲਕ ਜਗਪਾਲ ਸਿੰਘ ਅਤੇ ਉਹਨਾਂ ਦੇ 2 ਭਰਾਵਾਂ ਅਕਸ਼ੇ ਅਤੇ ਘਨਸ਼ਿਆਮ ਨੂੰ ਜੀਪ ਵਿੱਚ ਬਿਠਾ ਕੇ ਸੋਹਾਣਾ ਥਾਣਾ ਲੈ ਆਏ ਜਿੱਥੇ ਪੁਲੀਸ ਨੇ ਪਹਿਲਾਂ ਤਾਂ ਉਹਨਾਂ ਦੇ ਭਰਾਵਾਂ ਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ ਅਤੇ ਫਿਰ ਥਾਣੇ ਦੇ ਇੱਕ ਏਐਸਆਈ ਵੱਲੋਂ ਉਹਨਾਂ ਦੇ ਭਰਾਵਾਂ ਨਾਲ ਧੱਕਾਸ਼ਾਹੀ ਕੀਤੀ ਗਈ। ਇਸ ਦੌਰਾਨ ਉਹ ਵੀ ਉੱਥੇ ਆ ਗਏ ਅਤੇ ਜਦੋੱ ਪੁਲੀਸ ਦੀ ਇਸ ਕਾਰਵਾਈ ਦਾ ਕਾਰਣ ਪੁੱਛਿਆ ਤਾਂ ਉਹਨਾਂ ਅਤੇ ਥਾਣੇ ਆਏ ਹੋਰਨਾਂ ਵਿਅਕਤੀਆਂ ਨਾਲ ਵੀ ਬਦਤਮੀਜੀ ਕੀਤੀ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਬਾਅਦ ਵਿੱਚ ਥਾਣਾ ਮੁੱਖੀ ਵੀ ਉੱਥੇ ਆ ਗਏ ਪਰੰਤੂ ਉਹਨਾਂ ਨੇ ਵੀ ਇਸ ਸਬੰਧੀ ਕੋਈ ਗੱਲ ਸੁਨਣ ਦੀ ਥਾਂ ਉਲਟਾ ਉਹਨਾਂ ਨਾਲ ਬਦਤਮੀਜੀ ਕੀਤੀ ਅਤੇ ਉਥੋਂ ਭੱਜ ਜਾਣ ਨਹੀ ਕਿਹਾ। ਇਸਦੇ ਵਿਰੋਧ ਵਿੱਚ ਉਹਨਾਂ ਨਾਲ ਆਏ ਲੋਕਾਂ ਨੇ ਉਥੇ ਇਕੱਠ ਕਰ ਲਿਆ ਤਾਂ ਪੁਲੀਸ ਨੇ ਉਹਨਾਂ ਦੇ ਭਰਾਵਾਂ ਨੂੰ ਛੱਡ ਦਿੱਤਾ।
ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਘਟਨਾ ਵਾਲੇ ਦਿਨ ਕਾਰ ਸਵਾਰਾਂ ਵੱਲੋਂ ਜੀਪ ਚਾਲਕ ਮੁਲਾਜਮ ਜੱਗਪਾਲ ਸਿੰਘ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਇਸ ਕਾਰਨ ਹੀ ਪੁਲੀਸ ਵੱਲੋਂ ਜੱਗਪਾਲ ਸਿੰਘ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੂੰ ਥਾਣੇ ਲਿਆਂਦਾ ਗਿਆ ਸੀ ਅਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ। ਇਸ ਸੰਬੰਧੀ ਜਦੋਂ ਕਾਰ ਸਵਾਰਾਂ ਦੇ ਸਮਰਥਕ ਆਗੂ ਉਥੇ ਧਰਨਾ ਲਾ ਰਹੇ ਸਨ ਤਾਂ ਪੁਲੀਸ ਵੱਲੋਂ ਇਹਨਾਂ ਧਰਨਾਕਾਰੀਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ। ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਨਿੱਜੀ ਤੌਰ ’ਤੇ ਇਸ ਮਾਮਲੇ ਦੀ ਜਾਂਚ ਕਰਣਗੇ ਅਤੇ ਇਸ ਮਾਮਲੇ ਵਿੱਚ ਇਨਸਾਫ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…