ਪੇਪਰ ਲੀਕ ਮਾਮਲਾ: ਵਿਜੀਲੈਂਸ ਬਿਊਰੋ ਵੱਲੋਂ ਮੁੱਖ ਮੁਲਜ਼ਮ ਗੁਰੂ ਜੀ ਲਖਨਊ ਤੋਂ ਗ੍ਰਿਫ਼ਤਾਰ

2015 ਦੇ ਭਰਤੀ ਘੁਟਾਲੇ ਦਾ ਮਾਸਟਰ ਮਾਇੰਡ ਸੀ ਲੰਮੇ ਸਮੇਂ ਤੋਂ ਫਰਾਰ, ਮੁਹਾਲੀ ਵਿਜੀਲੈਂਸ ਦੇ ਇੰਸਪੈਕਟਰ ਦੇ ਅੜਿੱਕੇ ਆਇਆ ਮੁਲਜ਼ਮ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਵਿਜੀਲੈਂਸ ਬਿਊਰੋ ਦੀ ਵਿਸ਼ੇਸ ਟੀਮ ਨੇ ਬਹੁਚਰਚਿਤ ਪੇਪਰ ਲੀਕ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਸ੍ਰੀਵਾਸਤਵ ਉਰਫ ਗੁਰੂ ਜੀ ਨੂੰ ਲਖਨਊ ਤੋੱ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਗੁਰੂ ਜੀ ਅਤੇ ਮਾਸਟਰ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੇ ਨਾਲ ਹੀ ਵਿਜੀਲੈਂਸ ਨੇ ਇਸ ਦੇ ਸਾਥੀਆਂ ਸ਼ਿਵ ਬਹਾਦਰ ਅਤੇ ਅਨੂਪ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਾਲ 2015 ਵਿੱਚ ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਮਿਉਂਸਪਲ ਕਾਰਪੋਰੇਸ਼ਨ, ਮਿਉੱਸਪਲ ਕੌਂਸਲ, ਨਗਰ ਪੰਚਾਇਤਾਂ ਅਤੇ ਨਗਰ ਸੁਧਾਰ ਟਰੱਸਟ ਲਈ ਅਸਿਸਟੈਂਟ ਕਾਰਪੋਰੇਸ਼ਨ ਇੰਜੀਨੀਅਰ (ਸਿਵਲ), ਅਸਿਸਟੱੈਟ ਮਿਉੱਸਪਲ ਇੰਜੀਨੀਅਰ (ਸਿਵਲ), ਸਬ ਡਵੀਜਨਲ ਇੰਜੀਨੀਅਰ (ਸਿਵਲ) ਲਈ ਵੱਖ-ਵੱਖ ਪੋਸਟਾਂ ਲਈ ਮਿਤੀ 8 ਨਵੰਬਰ 2015 ਅਤੇ 15 ਨਵੰਬਰ 2015 ਨੂੰ ਟੈਸਟ ਲਏ ਸਨ, ਜਿਸਦਾ ਪੇਪਰ ਲੀਕ ਹੋ ਜਾਣ ਕਾਰਨ ਵਿਜੀਲੈਂਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸੇ ਦੌਰਾਨ ਪਨਸਪ ਅਤੇ ਪੂਡਾ ਵਲੋੱ ਵੀ ਸਾਲ 2015 ਵਿਚ ਹੋਏ ਪੇਪਰ ਲੀਕ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ।
ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੇ ਦੱਸਿਆ ਕਿ ਵਿਜੀਲੈਂਸ ਸੂਤਰਾਂ ਨੇ ਦਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੇਪਰ ਹੋਣ ਤੋੱ ਪਹਿਲਾਂ ਹੀ ਕਾਫੀ ਉਮੀਦਵਾਰਾਂ ਨੂੰ ਲੀਕ ਹੋਏ ਪੇਪਰ ਦੀ ਤਿਆਰੀ ਲਖਨਊ ਅਤੇ ਨਜਫਗੜ੍ਹ ਵਿਖੇ ਕਰਵਾਈ ਜਾਂਦੀ ਸੀ ਅਤੇ ਉਮੀਦਵਾਰਾਂ ਤੋੱ ਇਸ ਬਦਲੇ ਮੋਟੀਆਂ ਰਕਮਾਂ ਲਈਆਂ ਗਈਆਂ। ਜਾਂਚ ਦੌਰਾਨ ਪਤਾ ਲੱਗਿਆ ਕਿ ਲਖਨਊ ਵਾਸੀ ਸੰਜੇ ਸ੍ਰੀ ਵਾਸਤਵ ਵੱਲੋਂ ਪੇਪਰ ਲੀਕ ਕਰਕੇ ਇਹ ਤਿਆਰੀ ਕਰਵਾਈ ਗਈ ਸੀ, ਜਿਸ ਕਰਕੇ ਮਾਣਯੋਗ ਅਦਾਲਤ ਤੋੱ ਸੰਜੇ ਸ੍ਰੀ ਵਾਸਤਵ ਦੇ ਗ੍ਰਿਫਤਾਰੀ ਵਾਰੰਟ ਲੈ ਕੇ ਵਿਜੀਲੈਂਸ ਟੀਮ, ਜਿਸ ਵਿਚ ਸਤਵੰਤ ਸਿੰਘ ਸਿੱਧੂ, ਇੰਸਪੈਕਟਰ ਹਰੀਸ਼ ਕੁਮਾਰ, ਏ ਐਸ ਆਈ ਪਲਵਿੰਦਰ ਸਿੰਘ, ਮੁੱਖ ਸਿਪਾਹੀ ਹਰਜਿੰਦਰ ਲਾਲ ਸ਼ਾਮਲ ਸਨ ਨੇ ਲਖਨਊ ਤੋਂ ਮੁਲਜਮ ਸੰਜੇ ਸ੍ਰੀ ਵਾਸਤਵ ਉਰਫ ਮਾਸਟਰ ਜੀ ਉਰਫ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੰਜੇ ਸ੍ਰੀਵਾਸਤਵ ਉਰਫ ਮਿਥਿਲੇਸ਼ ਕੁਮਾਰ ਉਰਫ ਮਾਸਟਰ ਜੀ ਉਰਫ ਗੁਰੂ ਜੀ ਦੇ ਨਾਮ ਨਾਲ ਮਸ਼ਹੂਰ ਇਹ ਵਿਅਕਤੀ ਪਿਛਲੇ ਕਾਫੀ ਸਮੇੱ ਤੋੱ ਪੁਲੀਸ ਦੀ ਗ੍ਰਿਫਤ ਤੋੱ ਬਚਦਾ ਆ ਰਿਹਾ ਸੀ ਅਤੇ ਜਦੋਂ ਵੀ ਪੁਲੀਸ ਵੱਲੋੱ ਇਸਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾਂਦੀ ਸੀ। ਉਹ ਗਾਇਬ ਹੋ ਜਾਂਦਾ ਸੀ। ਇਸ ਬਹੁਚਰਚਿਤ ਮਾਮਲੇ ਦੇ ਮਾਸਟਰ ਮਾਈਂਡ ਸਮਝੇ ਜਾਂਦੇ ਗੁਰੂ ਜੀ ਨੂੰ ਕਾਬੂ ਕਰ ਲਿਆ ਗਿਆ।
ਗੁਰੂ ਜੀ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ਤੇ ਭੇਜਿਆ, ਸਾਥੀਆਂ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ
ਉਧਰ, ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਵੱਲੋਂ ਅੱਜ ਇਹਨਾਂ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਵਿਜੀਲੈਂਸ ਨੇ ਇਹਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ। ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਸੰਜੇ ਸ੍ਰੀਵਾਸਤਵ ਉਰਫ ਗੁਰੂ ਜੀ ਨੂੰ 5 ਦਿਨਾਂ ਲਈ ਜਦੋਂ ਕਿ ਸ਼ਿਵ ਬਹਾਦਰ ਅਤੇ ਅਨੂਪ ਕੁਮਾਰ ਨੂੰ ਤਿੰਨ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…