ਇੰਟਰ ਨੈਸ਼ਨਲ ਪਬਲਿਕ ਸਕੂਲ ਵਿੱਚ ਮਾਂ ਦਿਵਸ ਮਨਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਮਈ:
ਸਥਾਨਕ ਸ਼ਹਿਰ ਦੇ ਪਪਰਾਲੀ ਰੋਡ ਤੇ ਸਥਿਤ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਡਾਇਰੈਕਟਰ ਏ.ਕੇ ਕੌਸ਼ਲ ਦੀ ਅਗਵਾਈ ਅਤੇ ਪ੍ਰਿੰ. ਪੀ ਸੈਂਗਰ ਦੀ ਦੇਖ ਰੇਖ ਵਿਚ ਮਾਂ ਦਿਵਸ ਨੂੰ ਸਮਰਪਿਤ ਪ੍ਰੋਗਾਮ ਕਰਵਾਇਆ ਗਿਆ। ਇਸ ਦੌਰਾਨ ਨੰਨ੍ਹੇ ਬੱਚਿਆਂ ਦੇ ਮਾਂਵਾ ਨੇ ਸਕੂਲ ਪ੍ਰਬੰਧਕਾਂ ਦੇ ਸੱਦੇ ਤੇ ਸਮਾਰੋਹ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਸਕੂਲ ਦੇ ਛੋਟੇ ਛੋਟੇ ਬੱਚਿਆਂ ਨੇ ਆਪਣੀਆਂ ਮਾਵਾਂ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਦੀ ਪ੍ਰਸੰਸਾ ਵਿਚ ਵੱਖ ਵੱਖ ਅੰਗਰੇਜ਼ੀ ਅਤੇ ਹਿੰਦੀ ਗੀਤਾਂ ਤੇ ਡਾਂਸ ਪੇਸ਼ ਕੀਤਾ ਜਿਸ ਨੂੰ ਸਭਨਾਂ ਨੇ ਸਰਾਹਿਆ। ਇਸ ਦੌਰਾਨ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਂਵਾ ਵਿਚਕਾਰ ਪਜਲ ਗੇਮ ਆਦਿ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਵਧੀਆ ਪਰਫਾਰਮੈਂਸ ਪੇਸ਼ ਕਰਨ ਵਾਲੀਆਂ ਮਾਂਵਾ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਪਿ.੍ਰੰ ਪੀ.ਸੈਂਗਰ ਨੇ ਬੱਚਿਆਂ ਨੂੰ ਆਪਣੀਆਂ ਮਾਂਵਾ ਦਾ ਕਹਿਣਾ ਮੰਨਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੀਆਂ ਮਾਂਵਾ ਵੱਲੋਂ ਕਹੀਆਂ ਗੱਲਾਂ ਨੂੰ ਕਦੇ ਵੀ ਅਣਗੌਲਿਆ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪਣੀਆਂ ਮਾਂਵਾ ਦੇ ਸਾਹਮਣੇ ‘ਮਾਂ ਦਿਵਸ’ ਮੌਕੇ ਪਰਫਾਰਮੈਂਸ ਦੇਣੀ ਮਾਂ ਨੂੰ ਸਭ ਤੋਂ ਵੱਡਾ ਤੋਹਫ਼ਾ ਦੇਣ ਸਮਾਨ ਹੈ। ਅੰਤ ਵਿਚ ਲੱਕੀ ਮਾਂ ਦਾ ਡਰਾਅ ਕੱਢਿਆ ਗਿਆ ਜਿਸ ਦੇ ਵਿਜੇਤਾ ਮਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…