Share on Facebook Share on Twitter Share on Google+ Share on Pinterest Share on Linkedin ਤਕਨੀਕੀ ਸਿੱਖਿਆ ਮੰਤਰੀ ਚੰਨੀ ਨੇ ਪਿੰਡ ਦੁਬਾਲੀ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਮਈ: ਪਿੰਡਾਂ ਦੀਆਂ ਸਮੱਸਿਆਵਾਂ ਨੂੰ ‘ਮੁੱਖ ਮੰਤਰੀ ਸੇਵਾ ਕੈਂਪ’ ਵਿੱਚ ਸੁਣ ਕੇ ਮੌਕੇ ਤੇ ਹੱਲ ਕੀਤਾ ਜਾਵੇਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਕਿ ਪਿੰਡਾਂ ਦੇ ਲੋਕਾਂ ਦੇ ਕੰਮ ਉਨ੍ਹਾਂ ਦੇ ਘਰਾਂ ਨੇੜੇ ਹੀ ਹੋਣ ਤਾਂ ਹੀ ਸਰਕਾਰ ਵਲੋ ਇਹ ਕੈਂਪ ਲਗਾ ਕੇ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਬੁਢਾਪਾ, ਵਿਧਵਾ, ਅੰਗਹੀਣਾਂ ਦੇ ਪੈਨਸ਼ਨਾਂ ਭਰੇ ਜਾ ਰਹੇ ਤੇ ਐਸ.ਸੀ.ਬੀ.ਸੀ. ਸਰਟੀਫਿਕੇਟ ਵੀ ਮੌਕੇ ਤੇ ਅਧਿਕਾਰੀਆਂ ਵਲੋਂ ਜਾਰੀ ਕੀਤੇ ਜਾ ਰਹੇ ਹਨ। ਇਹ ਵਿਚਾਰ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਦਬਾਲੀ ਵਿਖੇ ਕਿੰਗ ਵਿਲਾ ਵਿਚ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਮੁੱਖ ਮੰਤਰੀ ਸੇਵਾ ਕੈਂਪ ਦਾ ਉਦਘਾਟਨ ਕਰਨ ਮੌਕੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚ ਸਾਫ-ਸੁੱਥਰਾ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੀ ਵੱਖਰੀ ਟੈਂਕੀ ਲਗਾਈ ਜਾਵੇਗੀ ਅਤੇ ਘੜੂੰਆਂ ਕਾਨੂੰਗੋ ਸਰਕਲ ਤਹਿਤ ਪੈਂਦੇ ਬਹੁਤੇ ਪਿੰਡਾਂ ਵਿਚ ਪਾਣੀ ਦਾ ਸਤਰ ਥੱਲੇ ਚਲਾ ਗਿਆ ਹੈ ਅਤੇ ਅਜਿਹੇ ਪਿੰਡ ਵੀ ਹਨ ਜਿਥੇ ਪਾਣੀ ਪੀਣ ਯੋਗ ਨਹੀ ਰਿਹਾ ਹੈ ਅਤੇ ਇਨ੍ਹਾਂ ਪਿੰਡਾਂ ਦੇ ਪਾਣੀ ਦੇ ਸੈਂਪਲ ਲੈ ਕੇ ਚੈਕ ਕਰਵਾਏ ਜਾ ਰਹੇ ਹਨ ਅਤੇ ਸਰਕਾਰ ਵਲੋਂ ਇਹ ਕੋਸਿਸ਼ ਕੀਤੀ ਜਾਵੇਗੀ ਕਿ ਜਿਸ ਤਰ੍ਹਾਂ ਕਜੌਲੀ ਤੋਂ ਚੰਡੀਗੜ੍ਹ ਲਈ ਪਾਣੀ ਦਿੱਤਾ ਜਾ ਰਿਹਾ ਹੈ ਉਸੇ ਸਕੀਮ ਤਹਿਤ ਪਿੰਡਾਂ ਨੂੰ ਪਾਣੀ ਮਿਲੇ। ਉਨ੍ਹਾਂ ਪੈਂਡੂ ਖੇਤਰ ਵਿਚ ਸਿੱÎਖਿਆ ਦੇ ਮਿਆਰ ਵਿਚ ਹੋਰ ਵਧੀਆਂ ਸੁਧਾਰ ਬਾਰੇ ਬੋਲਦਿਆ ਕਿਹਾ ਕਿ ਘੜੂੰਆਂ ਵਿਖੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਅੰਗਰੇਜ਼ੀ ਮਾਧਿਆਮ ਦੀ ਜਲਦੀ ਸ਼ੁਰੂਆਤ ਕੀਤਾ ਜਾ ਰਿਹਾ ਹੈ ਤਾਂ ਕਿ ਪਿੰਡਾਂ ਦੇ ਬੱਚੇ ਪਹਿਲੀ ਕਲਾਸ ਤੋਂ 12ਵੀਂ ਤੱਕ ਅੰਗਰੇਜ਼ੀ ਮਾਧਿਆਮ ਦੀ ਸਿੱਖਿਆ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਪੋਲੀਟੈਕਨਿਕ ਕਾਲਜ਼ ਖੋਲਣ ਦੀ ਵੀ ਤਜਵੀਜ਼ ਤਿਆਰ ਕੀਤੀ ਗਈ। ਪਿੰਡਾਂ ਦੀਆਂ ਸੜਕਾਂ ਬਾਰੇ ਬੋਲਦਿਆ ਉਨ੍ਹਾਂ ਕਿਹਾ ਕਿ ਜੇ ਕਿਸਾਨ ਸੜਕਾਂ ਚੋੜੀਆਂ ਕਰਨ ਲਈ ਸਰਕਾਰ ਨੂੰ ਜ਼ਮੀਨ ਦੇਣ ਲਈ ਤਿਆਰ ਹਨ ਤਾਂ ਉਹ ਇਸ ਏਰੀਆਂ ਦੀਆਂ ਮੇਨ ਸੜਕਾਂ ਨੂੰ 18-18 ਫੁੱਟੀਆਂ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਏਰੀਆਂ ਦੀਆਂ ਸੜਕਾਂ ਦੀ ਮੁਰੰਮਤ ਪਹਿਲ ਦੇ ਅਧਾਰ ਤੇ ਹੋਵੇਗੀ ਅਤੇ ਹਰ ਘਰ ਵਿਚ ਪਾਣੀ ਤੇ ਬਿਜਲੀ ਦੀ ਸਹੂਲਤ ਮਿਲੇਗੀ। ਅੱਜ ਦੇ ਕੈਂਪ ਵਿਚ 60 ਐਸ.ਸੀ, ਬੀ ਸੀ ਸਰਟੀਫਿਕੇਟ, ਪੈਨਸ਼ਨਾਂ ਦੇ 94 ਫਾਰਮ ਅਤੇ ਅੰਗਹੀਣਾਂ ਦੇ 12 ਫਾਰਮ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਭਰੇ ਗਏ। ਜਦ ਕਿ ਸਰਟੀਫਿਕੇਟ ਮੌਕੇ ਤੇ ਹੀ ਜਾਰੀ ਕੀਤੇ ਗਏ। ਇਸ ਮੌਕੇ ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ, ਡੀ.ਐਸ.ਪੀ.ਖਰੜ ਦੀਪ ਕਮਲ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਬੀ.ਡੀ.ਪੀ.ਓ.ਖਰੜ ਜਤਿੰਦਰ ਸਿੰਘ ਢਿਲੋ, ਖੁਰਾਕ ਤੇ ਸਪਲਾਈ ਅਫਸਰ ਸਿਫਾਲੀ ਚੋਪੜਾ, ਸੀ.ਡੀ.ਪੀ.ਓ. ਅੰਬਰ ਵਾਲੀਆਂ, ਸੰਜੀਵ ਕੁਮਾਰ ਰੂਬੀ, ਮਾਸਟਰ ਪ੍ਰੇਮ ਸਿੰਘ, ਗੁਰਦੀਪ ਸਿੰਘ ਪੀਰ ਸੁਹਾਣਾ, ਜਗਮੋਹਨ ਸਿੰਘ ਮਲਕਪੁਰ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਦੇਹ ਕਲਾਂ, ਜਸਵੀਰ ਸਿੰਘ ਘੋਗਾ, ਗਿਆਨ ਸਿੰਘ ਧੜਾਕ, ਪੱਪੂ ਰੋੜਾ, ਕਮਲਜੀਤ ਸਿੰਘ ਮਾਨ, ਪਰਮਿੰਦਰ ਸਿੰਘ ਪੰਨੂਆਂ, ਪੰਚਾਇਤ ਵਿਭਾਗ ਦੇ ਪੰਚਾਇਤ ਸਕੱਤਰ ਅਤੇ ਪਿੰਡਾਂ ਦੇ ਸਰਪੰਚ, ਪੰਚ ਅਤੇ ਪੰਤਵੱਤੇ ਸੱਜਣ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ