nabaz-e-punjab.com

ਖਰੜ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਲਈ ਵਰਕਰਾਂ ਦੀ ਲਾਮਬੰਦੀ ਕਰਨ ਹੋਈ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਮਈ:
ਗੁਰਦੁਆਰਾ ਅਕਾਲੀ ਦਫਤਰ ਖਰੜ ਵਿਖੇ ਵਿਧਾਨ ਸਭਾ ਹਲਕਾ ਖਰੜ ਦੇ ਸਮੂਹ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿਚ ਜਿਲ੍ਹਾ ਪ੍ਰੀਸ਼ਦ, ਸੰਮਤੀ, ਮਿਊਸਪਲ ਕੌਸਲਰ ਅਤੇ ਵੱਖ ਵੱਖ ਵਿੰਗਾਂ ਦੇ ਪਹਿਲਾਂ ਰਹਿ ਚੁੱਕੇ ਅਹੁੱਦੇਦਾਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆ ਵਿਧਾਨ ਸਭਾ ਹਲਕਾ ਖਰੜ ਦੇ ਸੇਵਾਦਾਰ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਹਲਕੇ ਵਿਚ ਸ੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਸਿਰ ਤੋਂ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਵਿਚ ਉਨ੍ਹਾਂ ਵਰਕਰਾਂ ਤੋਂ ਸੁਝਾਓ ਮੰਗੇ ਕਿ ਜਿਲ੍ਹਾ ਪ੍ਰਧਾਨ ਵਲੋਂ ਐਮ.ਪੀ., ਐਮ.ਐਲ.ਏ. ਚੋਣ ਨਾ ਲੜਨ, ਪਿੰਡਾਂ ਵਿਚ ਕਮੇਟੀਆਂ ਬਣਾਉਣ ਸਬੰਧੀ ਸੁਝਾਓ, ਪਾਰਟੀ ਦੀ ਚੜ੍ਹਦੀਕਲ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜ ਦਿਨਾਂ ਦੇ ਅੰਦਰ ਲਿਖਤੀ ਤੌਰ ਤੇ ਸੁਝਾਓ ਦਿੱਤੇ ਜਾਣ।
ਮੀਟਿੰਗ ਨੂੰ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆਂ ਨੇ ਰਣਜੀਤ ਸਿੰਘ ਗਿੱਲ ਦੀ ਰਹਿਨੁਮਾਈ ਵਿਚ ਹਲਕੇ ਵਿਚ ਅਗਵਾਈ ਤੇ ਤਸੱਲੀ ਪ੍ਰਗਟ ਕਰਦੇ ਹੋਏ ਸਮੂਹ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਐਲਾਨ ਕੀਤਾ ਕਿ ਉਹ ਪਾਰਟੀ ਲਈ ਜੋ ਵੀ ਕੁਝ ਕਰਨਗੇ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਇਸ ਮੌਕੇ ਪਾਰਟੀ ਦੇ ਸਮੂਹ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਚੜ੍ਹਦੀਕਲਾ, ਮਜ਼ਬੂਤੀ ਲਈ ਮਿਹਨਤ ਨਾਲ ਕੰਮ ਕਰਨਗੇ ਅਤੇ ਵਰਕਰਾਂ ਦਾ ਜਥੇਬੰਦੀ ਦੇ ਗਠਨ ਸਮੇਂ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਮੀਟਿੰਗ ਵਿਚ ਚਰਨਜੀਤ ਸਿੰਘ ਕਾਲੇਵਾਲ, ਅਜਮੇਰ ਸਿੰਘ ਖੇੜਾ ਦੋਵੇਂ ਐਸ.ਜੀ.ਪੀ.ਸੀ.ਮੈਂਬਰ, ਮਾਲਵਾ ਜੋਨ ਐਸ.ਸੀ.ਵਿੰਗ ਦੇ ਪ੍ਰਧਾਨ ਦਰਸ਼ਨ ਸਿੰਘ ਸਿਵਜੋਤ, ਹਰਜਿੰਦਰ ਸਿੰਘ ਮੰਧੂੋ, ਮਹਿੰਦਰ ਸਿੰਘ ਕੁੱਕੜ, ਇੰਦਰਬੀਰ ਸਿੰਘ, ਅਵਤਾਰ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਮੀਟਿੰਗ ਵਿੱਚ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਤਿਰਪੜੀ,ਸਮਸ਼ੇਰ ਸਿੰਘ ਬਡਾਲੀ, ਬਚਿੱਤਰ ਸਿੰਘ, ਹਰਿੰਦਰਪਾਲ ਸਿੰਘ, ਮਲਕੀਅਤ ਸਿੰਘ ਖੱਟੜਾ, ਹਿੰਮਤ ਸਿੰਘ ਦੇਸੂਮਾਜਰਾ, ਮਾਸਟਰ ਜਸਮੇਰ ਸਿੰਘ, ਮਾਨ ਸਿੰਘ ਸੈਣੀ, ਜਗਜੀਤ ਸਿੰਘ ਲਵਲੀ, ਰਾਜਿੰਦਰ ਸਿੰਘ ਨੰਬਰਦਾਰ, ਕਮਲ ਕਿਸੋਰ ਸ਼ਰਮਾ, ਜਸਪਾਲ ਸਿੰਘ ਬੱਸੀ, ਬਲਬੀਰ ਸਿੰਘ ਸੈਣੀ,ਤਰਲੋਕ ਧੀਮਾਨ, ਬਲਜੀਤ ਸਿੰਘ ,ਜਸਵੰਤ ਸਿੰਘ ਭੁੱਖੜੀ, ਸੁਖਵਿੰਦਰ ਸਿੰਘ, ਹਰਸਿਮਰਨ ਸਿੰਘ ਬਿੰਨੀ, ਬਲਕਾਰ ਸਿੰਘ ਬੱਬੂ, ਪਿੰ੍ਰਸੀਪਲ ਜਸਵੀਰ ਚੰਦਰ, ਦਲਜੀਤ ਸਿੰਘ ਸੈਣੀ, ਸਤਵਿੰਦਰ ਕੌਰ ਸਰਾਓ, ਗੁਰਪ੍ਰੀਤ ਸਿੰਘ ਸਮੇਤ ਸ੍ਰੋਮਣੀ ਅਕਾਲੀ ਦਲ ਦੇ ਵਰਕਰ, ਮਿਊਸਪਲ ਕੌਸਲਰ, ਸੰਮਤੀ, ਜਿਲ੍ਹਾ ਪ੍ਰੀਸਦ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…