nabaz-e-punjab.com

ਏਪੀਜੇ ਸਮਾਰਟ ਸਕੂਲ ਦੇ ਵਿਦਿਆਰਥੀਆਂ ਦੀ ਬਾਰ੍ਹਵੀਂ ਨਤੀਜਿਆਂ ਵਿੱਚ ਝੰਡੀ

ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਮਈ:
ਸੀ.ਬੀ.ਐਸ.ਈ.ਬੋਰਡ ਵੱਲੋਂ ਅੱਜ 12ਵੀਂ ਦੇ ਐਲਾਨ ਕੀਤੇ ਨਤੀਜ਼ੇ ਵਿਚ ਏ.ਪੀ.ਜੇ ਸਮਾਰਟ ਸਕੂਲ ਮੁੰਡੀ ਖਰੜ ਦੇ ਬੱਚਿਆਂ ਨੇ ਜਿਲ੍ਹਾ ਮੁਹਾਲੀ ਵਿਚ ਵਿਚ ਅੱਗੇ ਉਭਰ ਕੇ ਸਾਹਮਣੇ ਆਏ ਹਨ ਅਤੇ ਸਕੂਲ ਦਾ ਜਿਲੇ ਵਿਚ ਨਾਂ ਰੋਸ਼ਨ ਕੀਤਾ ਹੈ। ਸਕੂਲ ਦੇ ਪਿੰ੍ਰਸੀਪਲ ਜਸਵੀਰ ਚੰਦਰ ਨੇ ਦੱਸਿਆ ਕਿ ਸਕੂਲ ਦੇ 15 ਬੱਚਿਆਂ ਨੇ 90 ਫੀਸਦੀ, 22 ਬੱਚਿਆਂ ਨੇ 80 ਫੀਸਦੀ 29 ਬੱਚਿਆਂ ਨੇ 70 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਪਿੰ੍ਰਸੀਪਲ ਜਸਵੀਰ ਚੰਦਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਜਿਸਨ ਨੇ 94.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਉਸ ਨੇ ਹਿਸਾਬ ਵਿਸੇ ਵਿਚ 100/100 ਅੰਕ ਲਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਦੀ ਮੈਡੀਕਲ ਗਰੁੱਪ ਦੀ ਅੰਜੂਮਨ ਨੇ 475/500, ਨਾਨ ਮੈਡੀਕਲ ਦੀ ਜੈਸਮੀਨ ਕੌਰ ਨੇ 473/500, ਮੈਡੀਕਲ ਵਿਚ ਅਦਿੱਤੀ ਸਿੰਘ ਨੇ 471/500, ਮੈਡੀਕਲ ਦੇ ਸ਼ਾਨ ਸ਼ਰਮਾ ਨੇ 470/500, ਨਾਨ ਮੈਡੀਕਲ ਵਿਚ ਚਨਪ੍ਰੀਤ ਸਿੰਘ ਨੇ 463/500, ਅਕਵਿੰਦਰਜੀਤ ਕੌਰ ਨੇ 461/500,ਦੀਪਕ ਮਿਸ਼ਰਾ ਨੇ 458/500, ਸੰਦੀਪ ਕੌਰ ਨੇ 458/500, ਕਾਮਰਸ ਵਿਚ ਸਿਮਰਨ ਗੋਇਲ ਨੇ 456/500, ਹਰਮਨਪ੍ਰੀਤ ਕੌਰ ਅਤੇ ਸਿਮਰਨਜੀਤ ਸਿੰਘ, ਨੰਦਿਕਾ ਨੇ 90 ਫੀਸਦੀ,ਗੁਰਪ੍ਰੀਤ ਕੌਰ ਨੇ 89 ਫੀਸਦੀ, ਗੁਰਪ੍ਰੀਤ ਸਿੰਘ ਮਰਵਾਹਾ 88.8ਫੀਸਦੀ, ਮਹਿਰਾਬ ਸਿੰਘ ਨੇ 88.4 ਫੀਸਦੀ, ਸੁਖਬੀਰ ਸਿੰਘ ਨੇ 88.6 ਫੀਸਦੀ , ਹਰਪ੍ਰੀਤ ਕੌਰ ਨੇ 87.8 ਫੀਸਦੀ, ਜਸਪ੍ਰੀਤ ਸਿੰਘ 87 ਫੀਸਦੀ, ਸੁਮਨਪ੍ਰੀਤ ਕੌਰ 85.8 ਫੀਸਦੀ, ਸੁਖਮਨਪ੍ਰੀਤ ਸਿੰਘ ਨੇ 85.6 ਫੀਸਦੀ, ਸਾਹਿਬ ਕਪਿਲ 85.5 ਫੀਸਦੀ, ਰਵਲੀਨ ਕੌਰ ਨੇ 85.4 ਫੀਸਦੀ ਅੰਕ ਲਏ ਹਨ। ਪਿੰ੍ਰਸੀਪਲ ਨੇ ਇਨ੍ਹਾਂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਮਾਪਿਆਂ, ਸਟਾਫ ਨੂੰ ਵਧਾਈ ਦਿੱਤੀ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…