Share on Facebook Share on Twitter Share on Google+ Share on Pinterest Share on Linkedin ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਕੁਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 29 ਮਈ: ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਸਬੰਧੀ ਅੱਜ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਭੋਗ ਉਪਰੰਤ ਭਾਈ ਭੁਪਿੰਦਰ ਸਿੰਘ ਮੁੱਖ ਗ੍ਰੰਥੀ ਵਲੋਂ ਸ਼ਬਦ ਕੀਰਤਨ ਗਾਇਨ ਕੀਤੇ ਗਏ । ਉਪਰੰਤ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗੁਰੂ ਸਾਹਿਬ ਦੀ ਸ਼ਹਾਦਤ ਤੇ ਚਾਨਣਾ ਪਾਇਆ ਗਿਆ । ਬੱਚਿਆਂ ਵਲੋਂ ਵੀ ਸ਼ਬਦ ਕੀਰਤਨ ਅਤੇ ਕਵਿਤਾਵਾਂ ਬੋਲੀਆਂ ਗਈਆਂ । ਛੋਟੇ ਛੋਟੇ ਬੱਚਿਆਂ ਕੋਲੋ ਜਪੁਜੀ ਸਾਹਿਬ ਦੇ ਪਾਠ ਜ਼ੁਬਾਨੀ ਸੁਣੇ ਗਏ ਅਤੇ ਇਨਾਮ ਵੰਡੇ ਗਏ । ਭਾਈ ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਵਲੋਂ ਅਰਦਾਸ ਕਰਕੇ ਸਮਾਗਮ ਦੀ ਸਮਾਪਤੀ ਕੀਤੀ ਗਈ । ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਇਸ ਮੌਕੇ ਆਈ ਹੋਈ ਸੰਗਤ ਵਿਚ ਹੋਰਨਾਂ ਤੋਂ ਇਲਾਵਾ ਬਿਕਰਮ ਸਿੰਘ ਮਲਹੋਤਰਾ ਪ੍ਰਧਾਨ ਅੰਮ੍ਰਿਤਸਰ ਸੇਲ ਟੈਕਸ ਬਾਰ ਐਸੋਸੀਏਸ਼ਨ , ਡਾ ਹਰਜਿੰਦਰ ਸਿੰਘ, ਰਣਧੀਰ ਸਿੰਘ ਕੌਂਸਲਰ, ਵਰਿੰਦਰ ਸਿੰਘ ਮਲਹੋਤਰਾ , ਸਰਬਜੀਤ ਸਿੰਘ, ਗੁਰਚਰਨ ਸਿੰਘ, ਗੁਰਬਖਸ਼ ਸਿੰਘ, ਬਾਬਾ ਸ਼ੋਂਕੀ, ਅਮ੍ਰਿਤਪਾਲ ਸਿੰਘ, ਹਰਸ਼ਪ੍ਰੀਤ ਸਿੰਘ, ਪ੍ਰਭਜੋਤ ਕੌਰ, ਹਰਸਿਮਰਨ ਕੌਰ, ਅਮਰਪ੍ਰੀਤ ਸਿੰਘ ਆਨੰਦ, ਬੀਬੀ ਬਲਜੀਤ ਕੌਰ, ਗੁਰਚਰਨ ਕੌਰ, ਸੁਰਿੰਦਰ ਕੌਰ, ਰੁਪਿੰਦਰ ਕੌਰ, ਮਨਜਿੰਦਰ ਸਿੰਘ, ਹਰਰੂਪ ਸਿੰਘ, ਅਮਰੀਕ ਸਿੰਘ ਆਨੰਦ, ਜਸਵਿੰਦਰ ਕੌਰ, ਜਸਮੀਤ ਕੌਰ, ਗਗਨਦੀਪ ਸਿੰਘ, ਹਰਸਿਮਰਨ ਸਿੰਘ ਮਲਹੋਤਰਾ, ਅੰਬਿਕਾ ਕੰਧਾਰੀ, ਦਮਨ, ਸਿਦਕ , ਸੁਖਬੀਰ ਸਿੰਘ, ਰਵਿੰਦਰ ਸਿੰਘ, ਤਲਵਿੰਦਰ ਸਿੰਘ ਆਨੰਦ, ਮਹਿੰਦਰ ਸਿੰਘ ਆਨੰਦ, ਚੈਰੀ, ਗੁਰਮਨਜੋਤ ਸਿੰਘ ਆਦਿ ਹਾਜਰ ਸਨ ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ