nabaz-e-punjab.com

ਸ਼ਹੀਦੀ ਗੁਰਪਰਬ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਜੂਨ
ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤਿ ਵਾਰਡ ਨੰਬਰ 6 ਸਿਸਵਾਂ ਰੋਡ ਤੇ ਮੁਹੱਲਾ ਵਾਸੀਆਂ ਦੇ ਸਹਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਦੌਰਾਨ ਮੁਹੱਲਾ ਵਾਸੀਆਂ ਵੱਲੋਂ ਬੜੀ ਸ਼ਰਧਾ ਨਾਲ ਬਰਤਨ ਸਾਫ ਕਰਕੇ ਠੰਡਾ ਮਿੱਠਾ ਜਲ ਤਿਆਰ ਕਰਕੇ ਰਾਹਗੀਰਾਂ ਨੂੰ ਪਿਲਾਇਆ ਗਿਆ। ਇਸ ਦੋਰਾਨ ਨੌਜੁਆਨਾਂ ਜੇਠ ਹਾੜ ਦੇ ਤੱਪਦੇ ਦੁਪਹਿਰ ਵਿਚ ਆਉਂਦੇ ਜਾਂਦੇ ਰਾਹਗੀਰਾਂ ਨੂੰ ਠੰਡਾ ਜਲ ਛਕਾਇਆ। ਇਸ ਮੌਕੇ ਕੌਂਸ਼ਲਰ ਦਵਿੰਦਰ ਠਾਕੁਰ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਮਿਲਕੇ ਅਜਿਹੇ ਕਾਰਜ ਕਰਨੇ ਚਾਹੀਦੇ ਹਨ। ਇਸ ਮੌਕੇ ਲਾਭ ਸਿੰਘ, ਜਗਤਾਰ ਸਿੰਘ ਰਿੰਕਾ, ਹਰਪਾਲ ਸਿੰਘ, ਅਵਤਾਰ ਸਿੰਘ, ਪਾਲ ਟੇਲਰ, ਵਰਿੰਦਰ ਸਿੰਘ, ਲਾਡੀ, ਹੈਰੀ ਇੰਦਰਪ੍ਰੀਤ ਸਿੰਘ, ਸੋਨੀ ਕੁਰਾਲੀ, ਕਰਨ, ਪਵਿੱਤਰ ਸਿੰਘ, ਸੋਮਾ ਟੇਲਰ, ਬੰਟੀ ਆਦ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …