nabaz-e-punjab.com

ਪਿੰਡ ਮਟੌਰ ਵਿੱਚ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ, ਬਿਮਾਰੀ ਫੈਲਣ ਦਾ ਖ਼ਤਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ
ਨਗਰ ਨਿਗਮ ਵਿੱਚ ਪੈਂਦੇ ਪਿੰਡ ਮਟੌਰ ਵਿੱਚ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿੱਚ ਬਣੇ ਮੇਨਹੋਲਾਂ ਤੋੱ ਬਾਹਰ ਨਿਕਲ ਕੇ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋਣ ਲੱਗ ਪਿਆ ਹੈ। ਇਸ ਕਾਰਨ ਪਿੰਡ ਵਿੱਚ ਦੇ ਲੋਕਾਂ ਉਪਰ ਦੂਸ਼ਿਤ ਅਤੇ ਗੰਦੇ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਪਿੰਡ ਮਟੌਰ ਦੇ ਮਕਾਨ ਨੰ: 994 ਵਿੱਚ ਅੱਜ ਸੀਵਰੇਜ ਦਾ ਇਹ ਗੰਦਾ ਪਾਣੀ ਦਾਖਿਲ ਹੋ ਗਿਆ ਜਿਸ ਕਾਰਨ ਇਸ ਘਰ ਦੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪਈ। ਇਸ ਮਕਾਨ ਦੇ ਵਸਨੀਕ ਦਲਜੀਤ ਸਿੰਘ ਫੌਜੀ ਨੇ ਇਸ ਸੰਬੰਧੀ ਪੇਂਡੂ ਸੰਘਰਸ਼ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੂੰ ਜਾਣਕਾਰੀ ਦਿੱਤੀ। ਬੈਦਵਾਨ ਨੇ ਮੁੱਦੇ ’ਤੇ ਪਹੁੰਚ ਕੇ ਜਨ ਸਿਹਤ ਵਿਭਾਗ ਦੇ ਐਸਡੀਓ ਨੂੰ ਫੋਨ ਕਰਕੇ ਇਸ ਸਮੱਸਿਆ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਪਿੰਡ ਵਿੱਚ ਸੀਵਰੇਜ ਦੀ ਨਿਕਾਸੀ ਦੇ ਢੁਕਵੇੱ ਪਬੰਧ ਨਾ ਹੋਣ ਕਾਰਨ ਸੀਵਰੇਜ ਦੇ ਉਵਰ ਫਲੋ ਹੋਣ ਦੀ ਸਮੱਸਿਆ ਆਉੱਦੀ ਹੈ ਪ੍ਰੰਤੂ ਜਨਸਿਹਤ ਵਿਭਾਗ ਵਲੋੱ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਨਗਰ ਨਿਗਮ ਵਲੋੱ ਸਵੱਛ ਭਾਰਤ ਮੁਹਿੰਮ ਚਲਾਉਣ ਅਤੇ ਮੱਛਰ ਪੈਦਾ ਨਾ ਹੋਣ ਦੇਣ ਲਈ ਕਦਮ ਚੁਕਣ ਦੀ ਗੱਲ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਪਿੰਡ ਵਿੱਚ ਫੈਲਣ ਵਾਲੀ ਇਸ ਭਾਰੀ ਗੰਦਗੀ ਕਾਰਨ ਇੱਥੇ ਬਿਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਉਹਨਾਂ ਇਲਜਾਮ ਲਗਾਇਆ ਕਿ ਜਨਸਿਹਤ ਵਿਭਾਗ ਦੇ ਸੀਵਰੇਜ ਲਾਈਨਾਂ ਦੀ ਸਫਾਈ ਕਰਨ ਆਉਣ ਵਾਲੇ ਇੱਕ ਕਰਮਚਾਰੀ ਲੋਕਾਂ ਤੋੱ ਹਰ ਮਹੀਨੇ ਪੈਸੇ ਤਾਂ ਇਕੱਠੇ ਕਰ ਲਏ ਜਾਂਦੇ ਹਨ ਪ੍ਰੰਤੂ ਸੀਵਰੇਜ ਦੀ ਉਵਰ ਫਲੋ ਦੀ ਸਮੱਸਿਆ ਦੇ ਹਲ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਸ੍ਰੀ ਬੈਦਵਾਨ ਨੇ ਦਸਿਆ ਕਿ ਉਹਨਾਂ ਵੱਲੋੱ ਪਿੰਡ ਦੀ ਕੌਂਸਲਰ ਸ੍ਰੀਮਤੀ ਕਰਮਜੀਤ ਕੌਰ ਦੇ ਪਤੀ ਜਸਪਾਲ ਸਿੰਘ ਨੂੰ ਵੀ ਮੌਕਾ ਵਿਖਾਇਆ ਗਿਆ ਅਤੇ ਸ੍ਰੀ ਜਸਪਾਲ ਸਿੰਘ ਵਲੋੱ ਇਸ ਸੰਬੰਧੀ ਨਿਗਮ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਪ੍ਰੰਤੂ ਸੀਵਰੇਜ ਦੀ ਇਸ ਸਮੱਸਿਆ ਦੇ ਹਲ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਪਿੰਡ ਵਿੱਚ ਸਾਫ ਸਫਾਈ ਦਾ ਵੀ ਲੋੜੀਂਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਅਤੇ ਜੇਕਰ ਨਗਰ ਨਿਗਮ ਵੱਲੋਂ ਹਾਲਤ ਵਿੱਚ ਸੁਧਾਰ ਲਈ ਤੁਰੰਤ ਲੋੜੀਂਦੇ ਕਦਮ ਨਾਂ ਚੁੱਕੇ ਗਏ ਤਾਂ ਪਿੰਡ ਵਾਲੀ ਨਗਰ ਨਿਗਮ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਦੀ ਪੂਰੀ ਜ਼ਿੰਮੇਵਾਰੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਹੋਵੇਗੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…