Share on Facebook Share on Twitter Share on Google+ Share on Pinterest Share on Linkedin ਬਲਾਕ ਮਾਜਰੀ ਵਿੱਚ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਜੂਨ ਨੇੜਲੇ ਪਿੰਡ ਬਲਾਕ ਮਾਜਰੀ ਵਿਖੇ ਸਥਿਤ ਪੰਜ ਪੀਰਾਂ ਦੇ ਸਥਾਨ ਬਾਬਾ ਮਸਤਾਨ ਦੀ ਦੇਖ ਰੇਖ ਵਿਚ ਸਲਾਨਾ ਭੰਡਾਰੇ ਮੌਕੇ ਪ੍ਰਬੰਧਕਾਂ ਵੱਲੋਂ ਸੱਭਿਆਚਾਰਕ ਅਤੇ ਸੂਫੀ ਮਹਿਫਲ ਕਰਵਾਈ ਗਈ ਜਿਸ ਵਿਚ ਅਮਰਜੀਤ ਬੈਨੀਪਾਲ ਅਤੇ ਬਲਜਿੰਦਰ ਸਿੱਧੂ ਦੀ ਦੋਗਾਣਾ ਜੋੜੀ ਸਮੇਤ ਹੋਰਨਾਂ ਕਲਾਕਾਰਾਂ ਨੇ ਸ਼ਿਰਕਤ ਕਰਦਿਆਂ ਲੋਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਨੀਲਮ ਬਰਾੜ ਨੇ ਸੂਫ਼ੀਆਨਾ ਕਲਾਮ ‘ਖੁਸ਼ੀ ਮਨਾਵਣ ਦੇ ਪੀਰਾਂ ਦੇ ਦਰਬਾਰ’ ਨਾਲ ਕੀਤੀ ਉਪਰੰਤ ਦੋਗਾਣਾ ਜੋੜੀ ਅਮਰਜੀਤ ਬੈਨੀਪਾਲ ਅਤੇ ਬੀਬਾ ਬਲਜਿੰਦਰ ਸਿੱਧੂ ਨੇ ਸੂਫ਼ੀਆਨਾ ਕਲਾਮ ਸਮੇਤ ‘ਲੈ ਦੇ ਸੋਨੇ ਦੀ ਜੰਜੀਰੀ’ , ਬੱਤੀ ਬੋਰ ਦਾ ਰਿਵਾਲਵਰ’, ‘ਸਾਉਣ ਦਾ ਮਹੀਨਾ’, ਪਿਆਰ ਵਾਲੀ ਗੱਲ’ ਸਮੇਤ ਦਰਜਨ ਗੀਤ ਗਾਕੇ ਮੇਲਾ ਲੁੱਟ ਲਿਆ। ਇਸ ਦੌਰਾਨ ਜਸ਼ਨਦੀਪ ਸਵੀਟੀ, ਮਾਨ ਸੁਰੀਲਾ, ਜੈਸਵਾਲ, ਹਰਮਨ ਸਹੋਤਾ, ਘੀਤੀ, ਅਮਨ ਨਾਹਰ ਸਮੇਤ ਅਨੇਕਾਂ ਗਾਇਕਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮੁਖ ਪ੍ਰਬੰਧਕ ਬਾਬਾ ਮਸਤਾਨ ਜੀ ਦੀ ਅਗਵਾਈ ਵਿਚ ਗਾਇਕਾਂ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸਰਬਜੀਤ ਪੰਛੀ ਨੇ ਬਾਖੂਬੀ ਨਿਭਾਈ। ਇਸ ਮੌਕੇ ਰਣਜੀਤ ਸਿੰਘ ਗਿੱਲ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜੈ ਸਿੰਘ ਚੱਕਲਾਂ, ਤੇਜਾ ਸਿੰਘ ਮੁੱਲਾਂਪੁਰ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ