nabaz-e-punjab.com

ਅਕਾਲੀ ਦਲ ਦੇ ਵਰਕਰਾਂ ਨੇ ਸਾਬਕਾ ਮੰਤਰੀ ਜਗਮੋਹਨ ਕੰਗ ਦਾ ਪੁਤਲਾ ਸਾੜਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਜੂਨ
ਸਥਾਨਕ ਸ਼ਹਿਰ ਦੇ ਨਿਹੋਲਕਾ ਰੋਡ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਚਰਨਜੀਤ ਸਿੰਘ ਚੰਨਾ ਕਾਲੇਵਾਲ ਦੀ ਅਗਵਾਈ ਵਿਚ ਕੌਂਸਲਰ ਪਰਮਜੀਤ ਪੰਮੀ ਦੇ ਦਫਤਰ ਵਿਖੇ ਰੱਖੇ ਇੱਕ ਇਕੱਠ ਉਪਰੰਤ ਇੱਕਤਰ ਅਕਾਲੀਆਂ ਨੇ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਦਾ ਪੁਤਲਾ ਫੂਕਦੇ ਹੋਏ ਨਾਹਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਨੇ ਕਿਹਾ ਕਿ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਤੋਂ ਆਪਣੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਅਤੇ ਬੁਖਲਾਹਟ ਵਿਚ ਆਕੇ ਕੰਗ ਅਕਾਲੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। ਉਨ੍ਹਾਂ ਕਿਹਾ ਕੰਗ ਨੇ ਕੋਝੀ ਹਰਕਤ ਕਰਦਿਆਂ 2016 ਵਿਚ ਦਰਜ਼ ਇੱਕ ਮਾਮਲੇ ਵਿਚ ਇੱਕ ਸਾਲ ਬਾਅਦ ਅਕਾਲੀਆਂ ਦਾ ਮਨੋਬਲ ਡੇਗਣ ਵਾਰਡ ਨੰਬਰ 3 ਤੋਂ ਕੌਂਸਲਰ ਪਰਮਜੀਤ ਪੰਮੀ ਨੂੰ ਝੂਠਾ ਫਸਾ ਕੇ ਗਿਰਫ਼ਤਾਰ ਕਰਨ ਲਈ ਪੁਲਿਸ ਤੇ ਦਬਾਅ ਬਣਾਇਆ ਜਿਸ ਕਾਰਨ ਪੁਲਿਸ ਨੇ ਪਰਮਜੀਤ ਪੰਮੀ ਦੀ ਭਾਲ ਲਈ ਛਾਪੇਮਾਰੀ ਕੀਤੀ। ਜਦਕਿ ਕੌਂਸਲਰ ਪਰਮਜੀਤ ਪੰਮੀ ਦੀ ਮਾਨਯੋਗ ਅਦਾਲਤ ਤੋਂ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸੰਘਰਸ਼ਮਈ ਪਾਰਟੀ ਹੈ ਜੋ ਕੰਗ ਦੀਆਂ ਕੋਝੀਆਂ ਹਰਕਤਾਂ ਤੋਂ ਅਕਾਲੀ ਡਰਨ ਵਾਲੇ ਨਹੀਂ ਹਨ।
ਇਸ ਮੌਕੇ ਜਥੇਦਾਰ ਚਰਨਜੀਤ ਸਿੰਘ ਕਾਲੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਆਨ ਦੇ ਕੇ ਹਲਕਾ ਇੰਚਾਰਜ ਨਾ ਲਗਾਉਣ ਦੇ ਦਾਅਵੇ ਕੀਤੇ ਸਨ ਤੇ ਕੈਪਟਨ ਵੱਲੋਂ ਕਿਸੇ ਵੀ ਹਾਰੇ ਹੋਏ ਵਿਧਾਇਕ ਨੂੰ ਕਿਸੇ ਵੀ ਉਦਘਾਟਨ ਕਰਨ ਦਾ ਹੱਕ ਨਹੀਂ ਹੈ ਪਰ ਇਸਦੇ ਉਲਟ ਹਲਕੇ ਵਿਚ ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ ਵੱਲੋਂ ਹਲਕੇ ਅੰਦਰ ਬੇਲੋੜੀ ਦਖਲ ਅੰਦਾਜੀ ਕੀਤੀ ਜਾ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਇਸ ਮੌਕੇ ਇਕੱਤਰ ਅਕਾਲੀਆਂ ਨੇ ਜਗਮੋਹਨ ਸਿੰਘ ਕੰਗ ਖਿਲਾਫ ਨਾਹਰੇਬਾਜ਼ੀ ਕਰਦਿਆਂ ਉਨ੍ਹਾਂ ਦਾ ਪੁਤਲਾ ਫੂਕਿਆ।
ਇਸ ਮੌਕੇ ਕ੍ਰਿਸ਼ਨਾ ਦੇਵੀ ਧੀਮਾਨ ਪ੍ਰਧਾਨ ਨਗਰ ਕੌਂਸਲ, ਅਨਿਲ ਪ੍ਰਾਸ਼ਰ ਭਾਜਪਾ ਆਗੂ, ਕੌਂਸਲਰ ਗੌਰਵ ਗੁਪਤਾ, ਕੌਂਸਲਰ ਅਮ੍ਰਿਤਪਾਲ ਕੌਰ ਬਾਠ, ਗੁਰਮੇਲ ਸਿੰਘ ਪਾਬਲਾ, ਸੁਰਿੰਦਰ ਕੌਰ ਸ਼ੇਰਗਿੱਲ ਪ੍ਰਧਾਨ ਇਸਤਰੀ ਅਕਾਲੀ ਦਲ ਕੁਰਾਲੀ, ਕਿਸਾਨ ਆਗੂ ਦਲਵਿੰਦਰ ਸਿੰਘ ਕਿਸ਼ਨਪੁਰਾ, ਪ੍ਰਧਾਨ ਇੰਦਰਬੀਰ ਸਿੰਘ, ਜਸਵੀਰ ਸਿੰਘ ਰਕੌਲੀ, ਸਾਬਕਾ ਕੌਂਸਲਰ ਤਰਲੋਕ ਚੰਦ ਧੀਮਾਨ, ਹਰਮਿੰਦਰ ਸਿੰਘ ਕਾਲਾ, ਸ਼ਿਵਰਾਜ ਸੋਢੀ, ਲੈਕ. ਬਲਜਿੰਦਰ ਸਿੰਘ, ਸੁਖਵੀਰ ਸਿੰਘ ਕਾਲੇਵਾਲ, ਸੁਰਿੰਦਰ ਸਿੰਘ, ਜਗਵੀਰ ਸਿੰਘ, ਅੰਮ੍ਰਿਤ ਕੌਰ ਪਡਿਆਲਾ, ਰੀਟਾ ਸ਼ਰਮਾ, ਹਰਮੀਤ ਕੌਰ, ਕੁਲਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।
ਉਧਰ, ਦੂਜੇ ਪਾਸੇ ਗੱਲਬਾਤ ਕਰਦਿਆਂ ਜਗਮੋਹਨ ਸਿੰਘ ਕੰਗ ਨੇ ਅਕਾਲੀ ਦਲ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਉਹ ਪ੍ਰਸ਼ਾਸਨ ਦੇ ਕੰਮਕਾਰ ਵਿਚ ਦਖਲ ਨਹੀਂ ਦਿੰਦੇ ਤੇ ਨਹੀਂ ਉਨ੍ਹਾਂ ਨੂੰ ਕਿਸੇ ਕੌਂਸਲਰ ਖਿਲਾਫ ਕੇਸ ਦਰਜ ਹੋਣ ਦੀ ਜਾਣਕਾਰੀ ਸੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…