nabaz-e-punjab.com

ਮੁੱਖ ਮੰਤਰੀ ਨੂੰ ਸਿੱਖਜ਼ ਫਾਰ ਜਸਟਿਸ ਵੱਲੋਂ ਭੇਜੇ ਸੰਮਨ ਨਹੀਂ ਮਿਲੇ: ਸਰਕਾਰੀ ਬੁਲਾਰੇ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖਜ਼ ਫਾਰ ਜਸਟਿਸ ਫੋਰਮ (ਐਸ.ਜੇ.ਐਫ.) ਪਾਸੋਂ ਕੋਈ ਸੰਮਨ ਹਾਸਲ ਨਹੀਂ ਹੋਇਆ। ਉਨ੍ਹਾਂ ਨੇ ਇਹ ਪ੍ਰਤੀਕ੍ਰਿਆ ਮੀਡੀਆ ਦੇ ਇਕ ਹਿੱਸੇ ਵਿੱਚ ਸਾਹਮਣੇ ਆਈ ਰਿਪੋਰਟ ਦੇ ਸੰਦਰਭ ਵਿੱਚ ਦਿੱਤੀ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਸਪੱਸ਼ਟ ਕੀਤਾ ਹੈ ਕਿ ਜਦੋਂ ਵੀ ਸੰਮਨ ਪ੍ਰਾਪਤ ਹੋਏ, ਉਨ੍ਹਾਂ ਨਾਲ ਕਾਨੂੰਨ ਤਹਿਤ ਢੁਕਵੇਂ ਢੰਗ ਨਾਲ ਨਿਪਟਿਆ ਜਾਵੇਗਾ।
ਮੁੱਖ ਮੰਤਰੀ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਬਾਰੇ ਪ੍ਰਤੀਕ੍ਰਿਆ ਪ੍ਰਗਟ ਕਰ ਰਹੇ ਸਨ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਸਿੱਖਜ਼ ਫਾਰ ਜਸਟਿਸ ਵੱਲੋਂ ਸਿਵਲ ਤੇ ਕਮਰਸ਼ੀਅਲ ਮਾਮਲਿਆਂ ਵਿੱਚ ਨਿਆਂਇਕ ਤੇ ਹੋਰ ਨਿਆਂਇਕ ਦਸਤਾਵੇਜ਼ਾਂ ਦੀਆਂ ਵਿਦੇਸ਼ੀ ਸੇਵਾਵਾਂ ਬਾਰੇ ਦਾ ਹੇਗ ਕਨਵੈਨਸ਼ਨ ਰਾਹੀਂ ਸੰਮਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਐਸ.ਜੇ.ਐਫ. ਨੇ ਅਜਿਹੇ ਸੰਮਨ ਦੇਣ ਦੇ ਮੁੱਦੇ ’ਤੇ ਗੈਰ-ਜ਼ਰੂਰੀ ਅਤੇ ਬੇਲੋੜਾ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਹਫਤੇ ਪਹਿਲਾਂ ਵੀ ਇਸ ਜਥੇਬੰਦੀ ਨੇ ਜੰਗਲੀ ਪੱਛਮੀ ਤਰੀਕਾ ਅਪਨਾਉਂਦਿਆਂ ਇਹ ਸੰਮਨ ਪਹੁੰਚਾਉਣ ਵਾਲੇ ਵਿਅਕਤੀ ਨੂੰ 10,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਬੁਲਾਰੇ ਅਨੁਸਾਰ ਕਾਨੂੰਨੀ ਪ੍ਰਕ੍ਰਿਆ ਹੇਠ ਸੰਮਨ ਭੇਜਣਾ ਬਹੁਤ ਸਾਧਾਰਨ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਐਸ.ਜੇ.ਐਫ. ਵੱਲੋਂ ਇਸ ਮਾਮਲੇ ’ਤੇ ਪ੍ਰੈਸ ਬਿਆਨ ਜਾਰੀ ਕਰਨਾ ਪ੍ਰਚਾਰ ਹਾਸਲ ਕਰਨ ਦਾ ਇਕ ਸਟੰਟ ਹੈ ਜਿਸ ਦਾ ਇਕੋ-ਇਕ ਉਦੇਸ਼ ਸਸਤੀ ਸ਼ੋਹਰਤ ਹਾਸਲ ਕਰਨਾ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…