nabaz-e-punjab.com

ਯੂਪੀ ਦੇ ਕੈਬਨਿਟ ਮੰਤਰੀ ਸਤੀਸ਼ ਮਹਾਨਾ ਨੇ ਮੁਹਾਲੀ ਵਿੱਚ ਲਾਇਆ ਝਾੜੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਭਾਰਤੀ ਜਨਤਾ ਪਾਰਟੀ ਦੀ ਮੁਹਾਲੀ ਇਕਾਈ ਵੱਲੋਂ ਸਥਾਨਕ ਫੇਜ਼-5 ਵਿੱਚ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਯੂਪੀ ਦੇ ਕੈਬਨਿਟ ਮੰਤਰੀ ਸ੍ਰੀ ਸਤੀਸ਼ ਮਹਾਨਾ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸਤੀਸ਼ ਮਹਾਨਾ ਨੇ ਕਿਹਾ ਕਿ ਲੋਕਾਂ ਦੀ ਮਾਨਸਿਕਤਾ ਵਿੱਚ ਕਾਫੀ ਬਦਲਾਓ ਆ ਗਿਆ ਹੈ। ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਸਿਰਫ ਕਥਿਤ ਨੀਵੀਂ\ਛੋਟੀਆਂ ਜਾਤੀ ਵਾਲੇ ਹੀ ਝਾੜੂ ਲਗਾਉੱਦੇ ਹਨ। ਪਰ ਹਣ ਤਾਂ ਉਚੀਆਂ ਜਾਤੀਆਂ ਦੇ ਲੋਕ ਵੀ ਝਾੜੂ ਲਗਾਉਂਦੇ ਹੋਏ ਫੋਟੋਆਂ ਖਿਚਵਾਉਣ ਵਿੱਚ ਆਪਣੀ ਸ਼ਾਨ ਸਮਝਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਕਦਮੀ ਕਰਦਿਆਂ ਸ਼ੁਰੂ ਕੀਤੀ ਸਵੱਛ ਭਾਰਤ ਮੁਹਿੰਮ ਦੇ ਚੰਗੇ ਨਤੀਜੇ ਆ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆਂ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਥਾਵਾਂ ’ਤੇ ਹੀ ਕੂੜ ਕਰਕਟ ਸੁੱਟਿਆ ਜਾਵੇ ਅਤੇ ਆਪਣੇ ਘਰ ਸਮੇਤ ਆਪਣਾ ਆਲਾ ਦੁਆਲਾ ਵੀ ਸਾਫ਼ ਸੁਥਰਾ ਰੱਖਿਆ ਜਾਵੇ।
ਇਸ ਮੌਕੇ ਸ੍ਰੀ ਸੋਮ ਪ੍ਰਕਾਸ਼ ਵਿਧਾਇਕ ਫਗਵਾੜਾ, ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਹਲਕਾ ਇੰਚਾਰਜ ਅਕਾਲੀ ਦਲ, ਜਿਲ੍ਹਾ ਪ੍ਰਧਾਨ ਸ਼ੁਸੀਲ ਰਾਣਾ, ਸਾਬਕਾ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਭਾਜਪਾ ਕੌਂਸਲਰ ਅਰੁਣ ਸ਼ਰਮਾ, ਜਥੇਦਾਰ ਬਲਜੀਤ ਸਿੰਘ ਕੁੰਭੜਾ, ਕੌਂਸਲਰ ਕਮਲਜੀਤ ਸਿੰਘ ਰੂਬੀ, ਗੁਰਮੁੱਖ ਸਿੰਘ ਸੋਹਲ, ਅਸ਼ੋਕ ਝਾਅ, ਸੈਹਬੀ ਆਨੰਦ, ਸੁਖਦੇਵ ਸਿੰਘ ਪਟਵਾਰੀ, ਮੰਡਲ ਪ੍ਰਧਾਨ ਸੋਹਨ ਸਿੰਘ, ਪਵਨ ਮਨੋਚਾ, ਮਦਨ ਗੋਇਲ, ਸੁਨੀਲ ਮਹਾਜਨ, ਜਸਬੀਰ ਸਿੰਘ ਮਹਿਤਾ, ਪਰਮਜੀਤ ਵਾਲੀਆ, ਨਰਿੰਦਰ ਸਿੰਘ, ਰੇਹੜੀ ਫੜੀ ਵੈਲਫੇਅਰ ਯੂਨੀਅਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ। ਉਪਰੋਕਤ ਵਿਅਕਤੀਆਂ ਵੱਲੋਂ ਬਕਾਇਦਾ ਆਪਣੇ ਹੱਥਾਂ ਵਿੱਚ ਝਾੜੂ ਲੈ ਕੇ ਫੇਜ਼-5 ਦੇ ਮੰਦਰ ਦੇ ਸਾਹਮਣੇ ਐਚਈ ਮਕਾਨਾਂ ਵਿੱਚ ਸਫਾਈ ਕੀਤੀ ਗਈ ਅਤੇ ਅਭਿਆਨ ਵਿੱਚ ਸ਼ਾਮਲ ਆਗੂ ਅਤੇ ਵਰਕਰ ਯੂਪੀ ਦੇ ਮੰਤਰੀ ਦੇ ਨਾਲ ਫੋਟੋ ਖਿਚਵਾਉਣ ਦੇ ਲਈ ਅੱਗੇ ਹੋਣ ਦੀ ਕੋਸ਼ਿਸ਼ ਕਰਦੇ ਰਹੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…