Share on Facebook Share on Twitter Share on Google+ Share on Pinterest Share on Linkedin ਵਿਜੀਲੈਂਸ ਬਿਉਰੋ ਵੱਲੋਂ ਚੈਕ ਕੀਤੀਆਂ 2291 ਬੱਸਾਂ ’ਚੋਂ 609 ਬੱਸਾਂ ਵਿੱਚ ਮਿਲੀਆਂ ਉਣਤਾਈਆਂ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਜੂਨ: ਪੰਜਾਬ ਵਿਜੀਲੈਂਸ ਬਿਓਰੋ ਵਲੋਂ ਬੀਤੇ ਦਿਨ ਰਾਜ ਭਰ ਵਿਚ ਚੱਲਦੀਆਂ ਗੈਰ ਕਾਨੂੰਨੀ ਨਿੱਜੀ ਬੱਸਾਂ ਦੀ ਕੀਤੀ ਅਚਾਨਕ ਪੜਤਾਲ ਉਪਰੰਤ ਇਹ ਸਾਹਮਣੇ ਆਇਆ ਹੈ ਕਿ ਕੁੱਲ ਚੈਕ ਕੀਤੀਆਂ 2291 ਬੱਸਾਂ ਵਿਚੋਂ 609 ਬੱਸਾਂ ਵਿੱਚ ਰੂਟ ਪਰਮਿਟਾਂ ਅਤੇ ਹੋਰ ਕਾਰਨਾਂ ਕਰਕੇ ਉਣਤਾਈਆਂ ਪਾਈਆਂ ਗਈਆਂ ਜਦਕਿ 1682 ਬੱਸਾਂ ਨੂੰ ਸਹੀ ਦਸਤਾਵੇਜਾਂ ਕਾਰਨ ਚੱਲਦੇ ਰੂਟਾਂ ’ਤੇ ਰਵਾਨਾ ਕਰ ਦਿੱਤਾ ਗਿਆ। ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਓਰੋ ਦੇ ਚੀਫ ਡਾਇਰੈਕਟਰ ਸ਼੍ਰੀ ਬੀ.ਕੇ.ਉਪਲ ਏ.ਡੀ.ਜੀ.ਪੀ. ਨੇ ਰਾਜ ਅੰਦਰ ਗੈਰ ਕਾਨੂੰਨੀ ਢੰਗ ਨਾਲ ਚੱਲਦੀਆਂ ਬੱਸਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਕੁੱਲ 598 ਬੱਸਾਂ ਦੀ ਚੈਕਿੰਗ ਦੌਰਾਨ 67 ਬੱਸਾਂ ਦੇ ਚਲਾਣ ਕੀਤੇ ਗਏ ਗਏ, 33 ਬੱਸਾਂ ਨੂੰ ਜ਼ਬਤ ਕੀਤਾ ਗਿਆ ਅਤੇ 498 ਬੱਸਾਂ ਦੇ ਦਸਤਾਵੇਜ ਸਹੀ ਪਾਏ ਜਾਣ ’ਤੇ ਛੱਡ ਦਿੱਤਾ ਗਿਆ। ਇਸੇ ਤਰਾਂ ਲੁਧਿਆਣਾ ਜਿਲੇ ਵਿਚ ਕੁੱਲ 178 ਬੱਸਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ 97 ਬੱਸਾਂ ਦੇ ਸਹੀ ਦਸਤਾਵੇਜ਼ ਨਾ ਹੋਣ ਕਾਰਨ ਚਲਾਣ ਕੀਤੇ ਗਏ ਅਤੇ ਛੇ ਬੱਸਾਂ ਨੂੰ ਜਬਤ ਕਰ ਲਿਆ ਗਿਆ ਜਦਕਿ 34 ਬੱਸਾਂ ਨੂੰ ਸਹੀ ਦਸਤਾਵੇਜ ਪਾਏ ਜਾਣ ’ਤੇ ਚੱਲਦੇ ਰੂਟਾਂ ‘ਤੇ ਰਵਾਨਾ ਕੀਤਾ ਗਿਆ ਅਤੇ 81 ਬੱਸਾਂ ਦੇ ਦਸਤਾਵੇਜ਼ ਹਰ ਪੱਖੋਂ ਸਹੀ ਪਾਏ ਗਏ। ਉਨਾਂ ਕਿਹਾ ਕਿ ਪਟਿਆਲਾ ਵਿਖੇ ਚੈਕ ਕੀਤੀਆਂ ਕੁੱਲ 405 ਬੱਸਾਂ ਵਿੱਚੋਂ 44 ਬੱਸਾਂ ਦੇ ਚਲਾਣ ਕੀਤੇ ਗਏ, 23 ਬੱਸਾਂ ਨੂੰ ਜ਼ਬਤ ਕੀਤਾ ਗਿਆ ਅਤੇ 342 ਬੱਸਾਂ ਦੇ ਦਸਤਾਵੇਜ਼ ਸਹੀ ਪਾਏ ਗਏ। ਹੋਰ ਵੇਰਵੇ ਦਿੰਦਿਆਂ ਸ੍ਰੀ ਉਪਲ ਨੇ ਦੱਸਿਆ ਕਿ ਬਠਿੰਡਾ ਵਿਖੇ ਕੁੱਲ 168 ਬੱਸਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋ 14 ਬੱਸਾਂ ਦੇ ਚਲਾਣ ਹੋਏ, 12 ਬੱਸਾਂ ਜ਼ਬਤ ਕੀਤੀਆਂ ਗਈਆਂ ਅਤੇ 142 ਬੱਸਾਂ ਦੇ ਕਾਗਜ਼ਾਤ ਸਹੀ ਪਾਏ ਗਏ। ਇਸੇ ਤਰ੍ਹਾਂ ਜਲੰਧਰ ਵਿਚੇ 680 ਬੱਸਾਂ ਵਿੱਚੋਂ 85 ਬੱਸਾਂ ਦੇ ਚਲਾਣ ਕੀਤੇ, 29 ਬੱਸਾਂ ਜ਼ਬਤ ਕੀਤੀਆਂ ਅਤੇ 566 ਬੱਸਾਂ ਦੇ ਕਾਗਜ਼ਾਤ ਸਹੀ ਸਨ। ਉਨਾਂ ਦੱਸਅਿਾ ਕਿ ਫਿਰੋਜਪੁਰ ਵਿਖੇ ਚੈÎਕ ਕੀਤੀਆਂ 262 ਬੱਸਾਂ ਵਿਚੋਂ 53 ਬੱਸਾਂ ਦੇ ਦਸਤਾਵੇਜ਼ ਸਹੀ ਸਨ ਅਤੇ 209 ਬੱਸਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਸ੍ਰੀ ਉਪਲ ਨੇ ਕਿਹਾ ਕਿ ਵਿਜੀਲੈਂਸ ਬਿਓਰੋ ਵੱਲੋਂ ਭਵਿੱਖ ਵਿੱਚ ਵੀ ਸਰਕਾਰੀ ਖਜ਼ਾਨੇ ਨੁੰ ਚੂਨਾ ਲਾਉਣ ਵਾਲੀਆਂ ਗੈਰ ਕਾਨੂੰਨੀ ਚੱਲਦੀਆਂ ਨਿੱਜੀ ਬੱਸਾਂ ਦੀ ਅਚਾਨਕ ਪੜਤਾਲ ਕੀਤੀ ਜਾਵੇਗੀ ਅਤੇ ਉਣਤਾਈਆਂ ਵਾਲੀਆਂ ਬੱਸਾਂ ਨੂੰ ਕਿਸੇ ਵੀ ਤਰਾਂ ਬਖਸ਼ਿਆ ਨਹੀਂ ਨਹੀਂ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ