nabaz-e-punjab.com

ਤਹਿਸੀਲਦਾਰ ਵੱਲੋਂ ਡੇਂਗੂ ਤੇ ਚਿਕਾਨਗੁਨੀਆਂ ਤੋਂ ਬਚਾਅ ਲਈ ਅਧਿਕਾਰੀਆਂ ਨੂੰ ਅਗਾਊਂ ਪ੍ਰਬੰਧ ਕਰਨ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਖਰੜ, 20 ਜੂਨ:
ਤਹਿਸੀਲਦਾਰ ਖਰੜ ਤਰਸੇਮ ਮਿੱਤਲ ਨੇ ਸਬ ਡਵੀਜਨ ਖਰੜ ਤਹਿਤ ਪੈਦੀਆਂ ਨਗਰ ਕੌਸਲਾਂ ਦੇ ਕਾਰਜਸਾਧਕ ਅਫ਼ਸਰ ਅਤੇ ਬੀਡੀਪੀਓ ਨੂੰ ਹਦਾਇਤ ਕੀਤੀ ਕਿ ਡੇਂਗੂ, ਚਿਕਨਾਗੁਨੀਆਂ ਦੇ ਬਚਾਅ ਹਿੱਤ ਤੁਰੰਤ ਆਪਣੇ ਆਪਣੇ ਖੇਤਰ ਵਿੱਚ ਸਫਾਈ ਅਤੇ ਹੋਰ ਪੁਖਤਾ ਪ੍ਰਬੰਧ ਕੀਤੇ ਜਾਣ। ਉਹ ਅੱਜ ਐਸ.ਡੀ.ਐਮ.ਦਫਤਰ ਖਰੜ ਵਿਖੇ ਸਿਹਤ,ਪੰਚਾਇਤ,ਕੌਸਲਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕੋਸਲਾਂ ਦੇ ਈ.ਓਜ਼ ਨੂੰ ਹਦਾਇਤ ਕਰਦਿਆ ਆਖਿਆ ਕਿ ਸ਼ਹਿਰਾਂ ਵਿਚ ਫੋਗਿੰਗ ਕਰਵਾਈ ਜਾਵੇ ਅਤੇ ਨਾਲ ਹੀ ਸਫਾਈ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ਜਿਥੇ ਕਿਤੇ ਨੀਵੀਆਂ ਥਾਵਾਂ ਤੇ ਪਾਣੀ ਖੜ੍ਹਦਾ ਹੈ ਉਸਦੇ ਨਿਕਾਸ ਲਈ ਤੁਰੰਤ ਕਦਮ ਚੁੱਕੇ ਜਾਣ। ਉਨ੍ਹਾਂ ਬੀ.ਡੀ.ਪੀ.ਓਜ਼ ਨੂੰ ਵੀ ਹਦਾਇਤ ਕਰਦਿਆ ਕਿ ਪਿੰਡਾਂ ਵਿਚ ਧਾਰਮਿਕ ਸਥਾਨਾਂ ਤੇ ਸਫਾਈ, ਆਲਾ ਦੁਆਲਾ ਸਾਫ ਰੱਖਣ ਬਾਰੇ ਦੱਸਿਆ ਜਾਵੇ ਅਤੇ ਸਿਹਤ ਵਿਭਾਗ ਵਲੋਂ ਸਕੂਲਾਂ, ਪਿੰਡਾਂ ਵਿਚ ਜਾ ਕੇ ਸੈਮੀਨਾਰ ਕਰਵਾਏ ਜਾਣ ਤਾਂ ਕਿ ਡੈਂਗੂ, ਚਿਕਨਾਗੁਨੀਆਂ ਤੋਂ ਬਚਾਓ ਹੋ ਸਕੇ। ਸਿਵਲ ਹਸਪਤਾਲ ਖਰੜ ਦੇ ਮੈਡੀਕਲ ਅਫਸਰ ਡਾ. ਬੌਬੀ ਗੁਲਾਟੀ ਨੇ ਦੱਸਿਆ ਕਿ ਖਰੜ ਸਬ ਡਵੀਜ਼ਨ ਵਿਚ ਸਿਵਲ ਹਸਪਤਾਲ ਖਰੜ, ਕੁਰਾਲੀ, ਪੀ.ਐਚ.ਸੀ.ਘੜੂੰਆਂ, ਬੂਥਗੜ੍ਹ ਵਿਚ ਲੌੜ ਪੈਣ ਤੇ ਟੈਸਟ ਕਰਵਾਏ ਜਾ ਸਕਦੇ ਹਨ ਪਰ ਚਿਕਨਾਗੁਨੀਆਂ/ਡੈਗੂ ਦਾ ਟੈਸਟ ਜਿਲ੍ਹਾ ਹਸਪਤਾਲ ਮੁਹਾਲੀ ਕਰਵਾਇਆ ਜਾ ਸਕਦਾ ਹੈ ਅਤੇ ਆਪਣੇ ਨੇੜਲੇ ਹਸਪਤਾਲ, ਡਿਸਪੈਸਰੀ, ਪੀ.ਐਚ.ਸੀ ਵਿਚ ਜਾ ਕੇ ਆਪਣਾ ਇਲਾਜ਼ ਸ਼ੁਰੂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਕੱਪੜੇ ਪੂਰੇ ਪਾਏ ਜਾਣ ਅਤੇ ਆਲਾ ਦੁਆਲਾ ਸਾਫ ਰੱਖਿਆ ਜਾਵੇਗਾ ਘਰਾਂ ਵਿਚ ਕੂਲਰ, ਗਮਲਿਆਂ, ਟਾਇਰ, ਟਿਊਬਾਂ ਦੀ ਸਫਾਈ ਕੀਤੀ ਜਾਵੇ ਅਤੇ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਮੀਟਿੰਗ ਵਿੱਚ ਜਤਿੰਦਰ ਸਿੰਘ ਢਿੱਲੋਂ, ਦਿਲਾਵਰ ਕੌਰ ਦੋਵੇਂ ਬੀ.ਡੀ.ਪੀ.ਓ, ਐਸ.ਐਮ.ਓ.ਘੜੂੰਆਂ ਡਾ. ਕੁਲਜੀਤ ਕੌਰ, ਡਾ. ਹਰਮਨ ਸਿੰਘ ਮੈਡੀਕਲ ਅਫਸਰ ਪੀ.ਐਚ.ਸੀ ਬੂਥਗੜ੍ਹ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਹਰਵਿੰਦਰ ਸਿੰਘ ਖਹਿਰਾ, ਸੁਖਵਿੰਦਰ ਸਿੰਘ ਐਸ.ਆਈ., ਪ੍ਰੇਮ ਸਰੂਪ ਸ਼ਰਮਾ, ਕੁਲਜੀਤ ਸਿੰਘ ਦੋਵੇ ਐਮ.ਪੀ.ਐਚ.ਡਬਲਯੂ, ਅਸੋਕ ਕੁਮਾਰ ਸੈਨੇਟਰੀ ਇੰਸਪੈਕਟਰ ਨਗਰ ਕੌਸਲ ਕੁਰਾਲੀ, ਪਿਆਰਾ ਸਿੰਘ, ਸੰਜੀਵ ਕੁਮਾਰ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …