nabaz-e-punjab.com

ਪੰਜਾਬ ਵਿੱਚ ਆਲੂ ਤੇ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਖੋਲੇਣਗੇ 2 ਸੈਂਟਰਜ਼ ਆਫ਼ ਐਕਸੀਲੈਂਸ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਜੂਨ:
ਪੰਜਾਬ ਵਿੱਚ ਮਿਆਰੀ ਆਲੂ ਬੀਜ ਦੀ ਪੈਦਾਵਾਰ ਅਤੇ ਫੁਲਾਂ ਦੀ ਹਾਈਟੈਕ ਖੇਤੀ ਨੂੰ ਉਤਸਾਹਿਤ ਕਰਨ ਦੇ ਉਦੇਸ਼ ਦੇ ਅੰਤਰਗਤ ਇੰਡੋਡਚ ਸਮਝੋਤੇ ਤਹਿਤ ਆਲੂਆਂ ਦਾ ਧੋਗੜ੍ਹੀ ਜਲੰਧਰ ਅਤੇ ਫੁਲਾਂ ਦਾ ਦੋਰਾਹਾ, ਲੁਧਿਆਣਾ ਵਿਖੇ 2 ਸੈਟਰਜ ਆਫ ਐਕਸੀਲਂੈਸ, ਮਿਸ਼ਨ ਫਾਰ ਇੰਟੀਗਰੇਟਿਡ ਡਵੈਲਪਮੈਟ ਆਫ ਹਾਰਟੀਕਲਚਰ (ਐਮ.ਆਈ.ਡੀ.ਐਚ) ਦੀ ਸਹਾਇਤਾ ਨਾਲ ਬਣਾਏ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸੰਦਰਭ ਵਿੱਚ ਦੋਨਾਂ ਸੈਂਟਰਾਂ ਦੀ ਪ੍ਰਗਤੀ ਸਬੰਧੀ ਵਿਚਾਰ ਵਟਾਦਰਾਂ ਕਰਨ ਲਈ ਨੀਦਰਲੈਡਜ਼ ਅੰਬੈਸੀ ਦੇ ਖੇਤੀਬਾੜੀ ਕਾੳਂੁਸਲਰ ਸ੍ਰੀ ਵਾਉਟਰ ਵਰ੍ਹੇ ਅਤੇ ਸ੍ਰੀ ਆਨੰਦ ਕ੍ਰਿਸ਼ਨਨ, ਡਿਪਟੀ ਕਾਉਸਲਰ, ਖੇਤੀਬਾੜੀ (ਭਾਰਤ ਅਤੇ ਸ਼੍ਰੀਲਕਾਂ) ਵੱਲੋਂ ਅੱਜ ਬਾਗਬਾਨੀ ਵਿਭਾਗ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਦੌਰੇ ਤੋਂ ਬਾਅਦ ਕੀਤੀ ਗਈ ਮੀਟਿੰਗ ਵਿੱਚ ਬਾਗਬਾਨੀ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਗੁਰਕੇਵਲ ਸਿੰਘ ਢਿੱਲੋਂ, ਉਪ ਡਾਇਰੈਕਟਰ ਸ਼੍ਰੀ ਗੁਲਾਬ ਸਿੰਘ ਗਿੱਲ ਅਤੇ ਦੋਨਾਂ ਸੈਟਰਾਂ ਦੇ ਪ੍ਰੋਜਕਟ ਅਫਸਰ ਸ਼ਾਮਿਲ ਸਨ। ਉਨ੍ਹਾਂ ਵੱਲੋਂ ਅੱਗੇ ਦੱਸਿਆ ਕਿ ਪ੍ਰੋਜੈਕਟ ਅਫਸਰਾਂ ਵਲੋ ਆਪਣੇ-ਆਪਣੇ ਸੈਟਰ ਦੀ ਪ੍ਰਗਤੀ ਅਤੇ ਪ੍ਰੋਜੈਕਟ ਦੀ ਪ੍ਰਗਤੀ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਕਾਉਸਲਰ ਨੂੰ ਜਾਣੂ ਕਰਵਾਇਆ ਗਿਆ। ਕਾੳਂੁਸਲਰ ਨੇ ਸੈਂਟਰ ਦੀਆਂ ਹੁਣ ਤਕ ਦੀਆਂ ਪ੍ਰਾਪਤੀਆਂ ਤੇ ਖੁਸ਼ੀ ਪ੍ਰਗਟ ਕੀਤੀ। ਸੈਟਰਾਂ ਵਿਖੇ ਮਸ਼ੀਨਰੀਕਰਨ ਨੂੰ ਲਾਗੂ ਕਰਨ ਅਤੇ ਹਾਈਟੈਕ ਡੱਚ ਪੌਲੀ ਹਾਊਸ ਨੂੰ ਸਥਾਪਿਤ ਕਰਨ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਦਰਾਂ ਕੀਤਾ ਗਿਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਡੱਚ ਮਸ਼ੀਨਰੀ ਦੇ ਵਿਖਾਵੇ ਕਰਨ ਲਈ ਵਿਭਾਗ ਵਲੋ ਕਾਉਸਲਰ ਨੂੰ ਡੱਚ ਕੰਪਨੀਆਂ ਨਾਲ ਤਾਲਮੇਲ ਕਰਕੇ ਮਸ਼ੀਨਰੀ ਉਪਲਬੱਧ ਕਰਵਾਉਣ ਦੀ ਬੇਨਤੀ ਕੀਤੀ ਗਈ ਤਾਂ ਜੋ ਇੰਡੋ-ਡੱਚ ਸਮਝੋਤੇ ਅਧੀਨ ਟੈਕਨਾਲੋਜੀ ਟਰਾਂਸਫਰ ਦਾ ਇਕ ਅਹਿਮ ਮੰਤਵ ਪੂਰਾ ਹੋ ਸਕੇ। ਬੁਲਾਰੇ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਬਾਗਬਾਨੀ ਅਧਿਕਾਰੀਆਂ ਦੀ ਨੀਦਰਲਂੈਡਜ਼ ਵਿਖੇ ਟ੍ਰੇਨਿੰਗਜ਼ ਅਤੇ ਐਕਸਪੋਜ਼ਰ ਵਿਜਿਟਜ਼ ਕਰਵਾਉਣ ਸਬੰਧੀ ਵੀ ਵਿਚਾਰ ਵਟਾਦਰਾਂ ਕੀਤਾ ਗਿਆ। ਕੌਉਸਲਰ ਅਤੇ ਡਿਪਟੀ ਕਾਉਸਲਰ ਨੇ ਵਿਭਾਗ ਵਲੋ ਦਿਤੇ ਗਏ ਸੁਝਾਵਾਂ ਨੂੰ ਖਿੜ੍ਹੇ ਮਥੇ ਸਵੀਕਾਰ ਕੀਤਾ ਅਤੇ ਇਹ ਸਾਰਾ ਮਾਮਲਾ ਨੀਦਰਲੈਂਡਜ਼ ਦੀ ਸਰਕਾਰ ਨਾਲ ਵਿਚਾਰਨ ਦਾ ਭਰੋਸਾ ਦਵਾਇਆ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…