Share on Facebook Share on Twitter Share on Google+ Share on Pinterest Share on Linkedin ਵਿਧਾਨ ਸਭਾ ਵਿੱਚ ਜ਼ਖ਼ਮੀ ਹੋਏ ਮਾਰਸ਼ਲਾਂ ਦੇ ਇਲਾਜ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ: ਰਾਣਾ ਕੇ.ਪੀ. ਸਿੰਘ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਜੂਨ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕਾਂ ਨਾਲ ਹੋਈ ਖਿੱਚ ਧੂਹ ਵਿੱਚ ਜ਼ਖ਼ਮੀ ਹੋਏ ਮਾਰਸ਼ਲ ਅਮਨਜੋਤ ਸਿੰਘ ਅਤੇ ਹਰਜੀਤ ਕੌਰ ਨਾਲ ਅੱਜ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੱੁਛਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੁਝ ਵਿਧਾਇਕਾਂ ਦੁਆਰਾ ਇੱਥੇ ਡਿਊਟੀ ’ਤੇ ਤਾਇਨਾਤ ਮਾਰਸ਼ਲਾਂ ਨਾਲ ਕੀਤੀ ਗਈ ਧੱਕਾ ਮੁੱਕੀ ਕਾਰਨ ਮਾਰਸ਼ਲ ਅਮਨਜੋਤ ਸਿੰਘ ਦੀ ਡਿਊਟੀ ਦੌਰਾਨ ਬਾਂਹ ਟੁੱਟ ਗਈ ਅਤੇ ਅਤੇ ਹਰਜੀਤ ਕੌਰ ਦੇ ਗੁੱਝੀਆਂ ਸੱਟਾਂ ਵੱਜੀਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਦੇ ਇਲਾਜ ਉੱਤੇ ਆਉਣ ਵਾਲਾ ਸਾਰਾ ਖਰਚ ਵਿਧਾਨ ਸਭਾ ਵੱਲੋਂ ਕੀਤਾ ਜਾਵੇਗਾ ਅਤੇ ਹਰ ਤਰ੍ਹਾਂ ਦੀ ਮਦਦ ਵਿਧਾਨ ਸਭਾ ਵੱਲੋਂ ਕੀਤੀ ਜਾਵੇਗੀ। ਇਥੇ ਇਹ ਦਸਣਯੋਗ ਹੈ ਕਿ ਅਮਨਜੋਤ ਸਿੰਘ ਭਾਰਤੀ ਬਾਸਕਟਬਾਲ ਟੀਮ ਦਾ ਮੈਂਬਰ ਹੈ ਅਤੇ ਭਾਰਤੀ ਟੀਮ ਦਾ ਵਾਈਸ ਕਪਤਾਨ ਵੀ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ