Share on Facebook Share on Twitter Share on Google+ Share on Pinterest Share on Linkedin ਸਵਰਗੀ ਗੁਰਮੁੱਖ ਸਿੰਘ ਯਾਦਗਾਰੀ 3 ਰੋਜ਼ਾ ਛੇਵਾਂ ਕ੍ਰਿਕਟ ਟੂਰਨਾਮੈਂਟ ਸ਼ੁਰੂ ਨੌਜੁਆਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਮੇਲੇ ਲਾਹੇਬੰਦ ਸਾਬਿਤ ਹੋਣਗੇ: ਸੁਖਜਿੰਦਰ ਮਾਵੀ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਜੂਨ: ਸਥਾਨਕ ਸ਼ਹਿਰ ਦੇ ਫਰੈਂਡਜ਼ ਸਪੋਰਟਸ ਕਲੱਬ ਵੱਲੋਂ ਸਵ. ਗੁਰਮੁੱਖ ਸਿੰਘ ਦੀ ਯਾਦ ਵਿਚ ਛੇਵਾਂ ਤਿੰਨ ਰੋਜ਼ਾ ਕ੍ਰਿਕੇਟ ਟੂਰਨਾਮੈਂਟ ਖੇਡ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਉਘੇ ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ ਅਤੇ ਕੌਂਸਲਰ ਬਹਾਦਰ ਸਿੰਘ ਓ.ਕੇ ਨੇ ਸਾਂਝੇ ਰੂਪ ਵਿਚ ਕੀਤਾ। ਇਸ ਮੌਕੇ ਸੁਖਜਿੰਦਰ ਸਿੰਘ ਮਾਵੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਹੋ ਰਹੇ ਖੇਡ ਮੇਲੇ ਪ੍ਰਬੰਧਕਾਂ ਦੇ ਸਰਾਹੁਣਯੋਗ ਉਪਰਾਲੇ ਹਨ ਇਨ੍ਹਾਂ ਖੇਡ ਮੇਲਿਆਂ ਨਾਲ ਜੁੜਕੇ ਨਸ਼ਿਆਂ ਅਤੇ ਬੁਰੀ ਸੰਗਤ ਤੋਂ ਬਚਿਆ ਰਹਿੰਦਾ ਹੈ। ਗੈਰੀ ਭੱਟੀ, ਰਮਨ ਸਰੋਆ, ਦਲਵਿੰਦਰ ਸਿੰਘ, ਅਮਨ ਟਿਵਾਣਾ, ਸੂਰਜ ਚੌਧਰੀ, ਸੈਂਪੀ, ਸੁਖਰਾਜ ਸਿੰਘ, ਹੈਪੀ ਆਦਿ ਪ੍ਰਬੰਧਕਾਂ ਨੇ ਦੱਸਿਆ 25 ਜੂਨ ਨੂੰ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਹੋਵੇਗਾ ਜਿਸ ਦੌਰਾਨ ਮੁਖ ਮਹਿਮਾਨ ਵੱਜੋਂ ਉਘੇ ਖੇਡ ਪ੍ਰਮੋਟਰ ਨਰਿੰਦਰ ਸਿੰਘ ਸ਼ੇਰਗਿੱਲ ਇਨਾਮਾਂ ਦੀ ਵੰਡ ਕਰਨਗੇ। ਇਸ ਦੌਰਾਨ ਆਜ਼ਾਦ ਕਲੱਬ ਢੰਗਰਾਲੀ ਨੇ ਭਗਤ ਸਿੰਘ ਸਪੋਰਟਸ ਕਲੱਬ ਕੁਰਾਲੀ ਨੂੰ, ਗੁਰਤੇਜ ਸਪੋਰਟਸ ਕੱਲਬ ਨੇ ਖ਼ਾਬੜਾਂ ਨੂੰ, ਸਟੇਸ਼ਨ ਮੰਡੀ ਕਲੱਬ ਨੇ ਫਤਿਹਗੜ੍ਹ ਦੀ ਟੀਮ ਨੂੰ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ