Share on Facebook Share on Twitter Share on Google+ Share on Pinterest Share on Linkedin ਕੁਰਾਲੀ ਦੇ ਪਿੰਡਾਂ ਦੀਆਂ ਖਸਤਾ ਹਾਲ ਸੜਕਾਂ ਕਾਰਨ ਇਲਾਕੇ ਦੇ ਲੋਕ ਪ੍ਰੇਸ਼ਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਜੂਨ: ਸਥਾਨਕ ਸ਼ਹਿਰ ਤੋਂ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਸੜਕਾਂ ‘ਤੇ ਵਾਹਨ ਲੈ ਕੇ ਲੰਘਣਾ ਤਾਂ ਇੱਕ ਪਾਸੇ ਰਿਹਾ, ਪੈਦਲ ਚੱਲਣਾ ਵੀ ਦੁੱਭਰ ਹੋਇਆ ਪਿਆ ਹੈ। ਬਰਸਾਤ ਦੇ ਦਿਨਾਂ ਵਿੱਚ ਇਨ੍ਹਾਂ ਸੜਕਾਂ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ। ਕੁਰਾਲੀ ਤੋਂ ਚਨਾਲਂੋ, ਝਿੰਗੜਾਂ ਕਲਾਂ, ਝਿੰਗੜਾਂ ਖੁਰਦ, ਰਕੌਲੀ, ਸੁਹਾਲੀ ਅਤੇ ਤਿਊੜ ਨੂੰ ਜਾਣ ਵਾਲੀ ਲਿੰਕ ਸੜਕ ਦੀ ਹਾਲਤ ਇੰਨੀ ਬਦਤਰ ਬਣੀ ਹੋਈ ਹੈ ਕਿ ਇਸ ਸੜਕ ਤੋਂ ਜਾਣ ਵਾਲੇ ਤਿੰਨ ਪਹੀਆ ਸਵਾਰੀ ਟੈਂਪੂ ਇਥੋਂ ਲੰਘਣ ਤੋਂ ਕਤਰਾਉਣ ਲੱਗ ਪਏ ਹਨ ਜਿਸ ਕਾਰਨ ਪਿੰਡ ਝਿੰਗੜਾਂ ਕਲਾਂ ਅਤੇ ਝਿੰਗੜਾਂ ਖੁਰਦ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਚਨਾਲੋਂ ਲਿੰਕ ਸੜਕ ਤੇ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ ਅਤੇ ਲੋਕਾਂ ਨੇ ਦੱਸਿਆ ਕਿ ਸੜਕ ਥਾਂ ਥਾਂ ਤੋਂ ਟੁੱਟਣ ਕਾਰਨ ਉੱਡਦੀ ਧੂੜ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਦੁਕਾਨਾਂ ਤੇ ਗ੍ਰਾਹਕ ਦੇ ਘੱਟ ਆਉਣ ਕਾਰਨ ਕਾਰੋਬਾਰ ਮੰਦੇ ਵਿਚ ਚਲਾ ਗਿਆ। ਇਸੇ ਤਰ੍ਹਾਂ ਮਾਜਰੀ, ਸਿਆਲਬਾ, ਫ਼ਤਿਹਪੁਰ, ਖੇੜਾ ਤੋਂ ਖਿਜ਼ਰਬਾਦ ਤੱਕ ਜਾਣ ਵਾਲੀ ਲਿੰਕ ਸੜਕ ਦੀ ਹਾਲਤ ਵੀ ਕਾਫੀ ਮਾੜੀ ਹੈ। ਸਿਸਵਾਂ ਰੋਡ ਤੋਂ ਅੰਧਹੇੜੀ ਤੋਂ ਹੋਰ ਪਿੰਡਾਂ ਨੂੰ ਜਾਣ ਵਾਲੀ ਸੜਕ ਨੂੰ ਜਾਣ ਵਾਲੀ ਸੜਕ ਦੀ ਹਾਲਤ ਵਿਚ ਖਸਤਾ ਹੈ ਅਤੇ ਬਰਸਾਤ ਦੇ ਦਿਨਾਂ ਵਿੱਚ ਇਨ੍ਹਾਂ ਸੜਕਾਂ ਤੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਇਥੇ ਦੱਸਣਾ ਬਣਦਾ ਹੈ ਕਿ ਸੜਕਾਂ ਦੀ ਖਸਤਾ ਹਾਲਤ ਨੂੰ ਵੇਖਦਿਆਂ ਪਿੰਡਾਂ ਦੇ ਲੋਕਾਂ ਨੇ ਕਈ ਥਾਂਈ ਆਪਣੇ ਪੱਧਰ ਤੇ ਸੜਕਾਂ ਤੇ ਮਿੱਟੀ ਜਾਂ ਰੋੜੀ ਆਦਿ ਪਾਕੇ ਕੰਮ ਸਾਰਿਆ ਪਰ ਸੜਕਾਂ ਤੇ ਕਈ ਕਈ ਫੁੱਟ ਡੂੰਘੇ ਟੋਇਆਂ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਇਨ੍ਹਾਂ ਸੜਕਾਂ ਤੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਇਸ ਮੌਕੇ ਗੁਰਸੇਵਕ ਸਿੰਘ, ਰੁਸਤਮ, ਅਫਜਲ ਖ਼ਾਨ, ਸੰਤੋਸ਼ ਕੁਮਾਰ, ਜਸਪਾਲ ਸਿੰਘ, ਵਿਕਾਸ ਕੁਮਾਰ, ਸ਼ਰਮਾ ਪ੍ਰਾਪਰਟੀ ਸਮੇਤ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ਦੀ ਖਸਤਾ ਹਾਲਤ ਨੂੰ ਠੀਕ ਕਰਵਾਇਆ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ