nabaz-e-punjab.com

ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਸਰਕਾਰ ਦਾ ਪੁਤਲਾ ਸਾੜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਗਿਆਰਾਂ ਦਿਨਾਂ ਤੋਂ ਪਿੰਡ ਸੋਹਾਣਾ ਸਥਿਤ ਪਾਣੀ ਦੀ ਟੈਂਕੀ ’ਤੇ ਧਰਨਾ ਦੇ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਸਨਿੱਚਰਵਾਰ ਨੂੰ ਅੰਤਰ ਰਾਸ਼ਟਰੀ ਹਵਾਈ ਅੱਡਾ ਸੜਕ ’ਤੇ ਕੁੱਝ ਸਮੇਂ ਲਈ ਜਾਮ ਲਗਾ ਕੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ। ਬੀ.ਐੱਡ ਟੈਟ ਅਤੇ ਸਬਜੈਕਟ ਪਾਸ ਇਨ੍ਹਾਂ ਬੇਰੁਜ਼ਗਾਰ ਅਧਿਆਪਕਾ ਨੇ ਸੜਕ ਦੇ ਉਪਰ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕਰਦਿਆਂ ਰੋਸ ਮੁਜਾਹਰਾ ਕੀਤਾ। ਇਸ ਰੋਸ ਵਿਖਾਵੇ ਦੌਰਾਨ ਟੈਂਕੀ ਦੇ ਉਪਰ ਬੈਠੇ ਪੰਜ ਬੇਰੁਜਗਾਰ ਅਧਿਆਪਕਾਵਾਂ ਬਰਿੰਦਰਜੀਤ ਕੌਰ ਨਾਭਾ, ਪ੍ਰਵੀਨ ਕੌਰ ਘੁਬਾਇਆ, ਹਰਵਿੰਦਰ ਸਿੰਘ ਮਲੇਰਕੋਟਲਾ, ਸਤਨਾਮ ਸਿੰਘ ਦਸੂਹਾ ਅਤੇ ਵਿਜੇ ਕੁਮਾਰ ਨੇ ਵੀ ਟੈਂਕੀ ਉਪਰੋਂ ਸਰਕਾਰ ਖਿਲਾਫ ਯੂਨੀਅਨ ਆਗੂਆਂ ਪੂਨਮ ਰਾਣੀ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਰਾਜਪਾਲ, ਸ਼ੰਕਰ ਸ਼ਰਮਾ ਤੇ ਤੇਜਿੰਦਰ ਅਪਰਾ ਦੀ ਅਗਵਾਈ ਹੇਠ ਧਰਨਕਾਰੀਆਂ ਨੇ ਕਿਹਾ ਕਿ ਉਹ 11 ਦਿਨਾਂ ਤੋਂ ਇੱਥੇ ਧਰਨੇ ’ਤੇ ਬੈਠੇ ਹਨ ਅਤੇ ਸਾਡੇ 5 ਸਾਥੀ 11 ਦਿਨਾਂ ਤੋਂ ਟੈਂਕੀ ਦੇ ਉਪਰ ਬੈਠੇ ਹਨ। ਜਿਨ੍ਹਾਂ ’ਚੋਂ ਦੋ ਸਾਥੀ ਮੈਡਮ ਅਨੀਤਾ ਹੁਸ਼ਿਆਰਪੁਰ ਤੇ ਦਲਜੀਤ ਸਿੰਘ ਦਿੜਬਾ ਸ਼ੁੱਕਰਵਾਰ ਤੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਈ ਪਰਵਾਹ ਨਹੀਂ ਕਿ ਦੇਸ਼ ਦਾ ਭਵਿੱਖ ਬਣਾਉਣ ਵਾਲਾ ਅਧਿਆਪਕ ਅੱਜ ਮੁਹਾਲੀ ਦੀਆਂ ਸੜਕਾਂ ’ਤੇ ਰੁਲ ਰਿਹਾ ਹੈ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੁਣ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੇ ਮਜ਼ਬੂਰ ਹਨ ਤੇ ਜਲਦ ਹੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਵੀ ਕਰਾਂਗੇ।
ਇਸ ਮੌਕੇ ਗਗਨਦੀਪ ਕੌਰ ਗਰੇਵਾਲ, ਅਮਨਦੀਪ ਕੌਰ, ਜੈਸਮੀਨ ਕੌਰ, ਆਰਤੀ ਫਿਲੋਰ, ਮੀਨਾ ਰਾਣੀ, ਮਨਜੀਤ ਕੌਰ, ਸਰੋਜ ਕੁਮਾਰੀ, ਯਾਦਵਿੰਦਰ ਸਿੰਘ, ਗਿੰਨੀ, ਬਲਵਿੰਦਰ ਢੋਗਲ, ਰਣਧੀਰ ਸਿੰਘ, ਮਹਿੰਦਰ ਸਿਘ, ਜਸਵੀਰ ਮਾਨਸਾ, ਮੁਕੇਸ਼ ਬਠਿੰਡਾ, ਪ੍ਰਿੰਸ, ਰਾਜੇਸ਼, ਗੁਰਵਿੰਦਰ ਸਿੰਘ, ਤਰਸੇਮ ਸਿੰਘ, ਸਿੰਗਾਰਾ ਸਿੰਘ, ਹਰਦਮ ਸਿੰਘ, ਟੋਨੀ ਮੁਹਾਲੀ, ਬਿੱਕੀ ਬੋਹਾ ਸਣੇ ਵੱਡੀ ਗਿਣਤੀ ਵਿਚ ਧਰਨਾਕਾਰੀ ਹਾਜਿਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…