nabaz-e-punjab.com

ਕੁਰਾਲੀ ਵਿੱਚ ਬਣ ਰਹੇ ਨਵੇਂ ਬਾਈਪਾਸ ਤੋਂ ਤੰਗ ਪ੍ਰੇਸ਼ਾਨ ਕਿਸਾਨਾਂ ਨੇ ਜਗਮੋਹਨ ਕੰਗ ਕੋਲ ਰੋਏ ਦੁੱਖੜੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਜੂਨ:
ਇੱਥੋਂ ਦੇ ਨੇੜਲੇ ਪਿੰਡ ਸਿੰਘਪੁਰਾ ਵਿੱਚੋਂ ਨਿਕਲ ਰਹੇ ਕੁਰਾਲੀ ਬਾਈਪਾਸ ਕਾਰਨ ਪ੍ਰੇਸ਼ਾਨ ਪਿੰਡ ਸਿੰਘਪੁਰਾ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕੌਮੀ ਮਾਰਗ ਅਥਾਰਟੀ ਦੇ ਉਚ ਅਧਿਕਾਰੀਆਂ ਦੀ ਟੀਮ ਨਾਲ ਪਿੰਡ ਦਾ ਦੌਰਾ ਕੀਤਾ। ਇਸ ਦੌਰਾਨ ਜਗਮੋਹਨ ਸਿੰਘ ਕੰਗ ਨੇ ਮੌਕਾ ਦੇਖਿਆ ਅਤੇ ਪਿੰਡ ਦੇ ਕਿਸਾਨਾਂ ਤੇ ਹੋਰਨਾਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੇ ਨਿਰਦੇਸ਼ ਦਿੱਤੇ ਕੰਗ ਨੇ ਕੌਮੀ ਮਾਰਗ ਅਥਾਰਟੀ ਦੇ ਡਾਇਰੈਕਟਰ ਜਸਬਿੰਦਰ ਸਿੰਘ, ਮੈਨੇਜਜਰ ਕ੍ਰਿਸ਼ਨ ਸੱਚਦੇਵਾ, ਟੈਕਨੀਕਲ ਅਧਿਕਾਰੀ ਬੀਟੀ ਨੇਗੀ, ਆਰਈ ਰਣਵੀਰ ਸਿੰਘ ਅਤੇ ਪ੍ਰੋਜੈਕਟ ਮੈਨੇਜਰ ਦਵਿੰਦਰਪਾਲ ਸਿੰਘ ‘ਤੇ ਅਧਾਰਿਤ ਟੀਮ ਸਮੇਤ ਪਿੰਡ ਸਿੰਘਪੁਰਾ ਦਾ ਦੌਰਾ ਕੀਤਾ।
ਇਸ ਮੌਕੇ ਅਕਾਲੀ ਦਲ 1920 ਦੇ ਨੌਜਵਾਨ ਆਗੂ ਅਰਵਿੰਦਰ ਸਿੰਘ ਪੈਂਟਾ ਦੀ ਅਗਵਾਈ ਵਿੱਚ ਪਿੰਡ ਦੇ ਸਾਬਕਾ ਸਰੰਪਚ ਜਗਨਾਹਰ ਸਿੰਘ, ਜ਼ੈਲਦਾਰ ਕੁਲਵਿੰਦਰ ਸਿੰਘ, ਗੁਰਸੇਵਕ ਸਿੰਘ ਸਿੰਘਪੁਰਾ, ਰਵੀ ਵੜੈਚ, ਦਰਸ਼ਨ ਵੜੈਚ ਸਮੇਤ ਹੋਰਨਾਂ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਜ਼ਮੀਨ ਵਿੱਚੋਂ ਬਾਈਪਾਸ ਨਿਕਲਣ ਕਾਰਨ ਪਿੰਡ ਦੇ ਵਧੇਰੇ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਕਈ ਰਸਤੇ (ਪਹੀਆਂ) ਬੰਦ ਹੋ ਗਏ ਹਨ ਤੇ ਪਿੰਡ ਦੀ ਵਧੇਰੇ ਜ਼ਮੀਨ ਵੀ ਇਸੇ ਪਾਸੇ ਪੈਂਦੀ ਹੈ ਅਤੇ ਪਿੰਡ ਦੇ ਸੈਂਕੜੇ ਏਕੜ ਜ਼ਮੀਨ ਵਿੱਚ ਕਿਸਾਨ ਕਿਸ ਤਰ੍ਹਾਂ ਪਹੁੰਚ ਕੇ ਖੇਤੀਬਾੜੀ ਕਰਨਗੇ ਇਸ ਬਾਰੇ ਕਿਸੇ ਨੇ ਨਹੀਂ ਸੋਚਿਆ। ਇਸ ਮੌਕੇ ਕੌਮੀ ਮਾਰਗ ਅਥਾਰਟੀ ਦੇ ਡਾਇਰੈਕਟਰ ਜਸਬਿੰਦਰ ਸਿੰਘ ਅਤੇ ਮੈਨੇਜਜਰ ਕ੍ਰਿਸ਼ਨ ਸੱਚਦੇਵਾ ਨੇ ਕਿਹਾ ਕਿ ਨੇਮਾਂ ਅਨੁਸਾਰ ਢਾਈ ਕਿਲੋਮੀਟਰ ਦੀ ਦੂਰੀ ਤੋਂ ਬਾਅਦ ਹੀ ਕੱਟ ਦਿੱਤਾ ਜਾ ਸਕਦਾ ਹੈ । ਉਨ੍ਹਾਂ ਵਿਭਾਗੀ ਨੇਮਾਂ ਦੀ ਪਾਲਣਾ ਕਰਦਿਆਂ ਪਿੰਡ ਦੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…