Share on Facebook Share on Twitter Share on Google+ Share on Pinterest Share on Linkedin ਪਿੰਡ ਚਨਾਲੋਂ ਨੇੜੇ ਦੋ ਟਿੱਪਰਾਂ ਦੀ ਟੱਕਰ ਵਿੱਚ ਦੋ ਵਿਅਕਤੀ ਜ਼ਖ਼ਮੀ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਜੂਨ: ਸਥਾਨਕ ਸ਼ਹਿਰ ਦੇ ਨੈਸ਼ਨਲ ਹਾਈਵੇਅ 21 ’ਤੇ ਪਿੰਡ ਚਨਾਲੋਂ ਨੇੜੇ ਦੋ ਟਿੱਪਰਾਂ ਦੀ ਆਪਸੀ ਟੱਕਰ ਵਿਚ ਦੋ ਰਾਹਗੀਰ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਚਨਾਲੋਂ ਵਿਖੇ ਖੜੇ ਇੱਕ ਟਿੱਪਰ ਪੀ.ਬੀ 65 ਏ. ਕੇ 4727 ਨੂੰ ਕੁਰਾਲੀ ਤੋਂ ਚੰਡੀਗੜ੍ਹ ਵੱਲ ਜਾ ਰਹੇ ਤੇਜ਼ ਰਫਤਾਰ ਟਿੱਪਰ ਪੀ.ਬੀ 10 ਈ (ਟੀ) 7621 ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਗੇਅਰ ਵਿਚ ਖੜੇ ਟਿੱਪਰ ਨੇ ਇੱਕ ਐਕਟਿਵਾ ਪੀ.ਬੀ 65 ਏ.ਈ 4251ਸਵਾਰ ਮਨਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਪਿੰਡ ਸ਼ਾਹਪੁਰ , ਮੋਟਰਸਾਈਕਲ ਪੀ.ਬੀ 65 ਏ.ਜੇ 1748 ਸਵਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਇਸ ਦੌਰਾਨ ਸੜਕ ਕਿਨਾਰੇ ਖੜੀਆਂ ਦੋ ਰੇਹੜੀਆਂ ਨੂੰ ਵੀ ਆਪਣੀ ਲਿਪਟ ਵਿਚ ਲੈ ਲਿਆ ਅਤੇ ਰੇਹੜੀ ਮਾਲਕ ਰਾਮ ਲਾਲ ਨੇ ਭੱਜਕੇ ਮੌਕੇ ਤੋਂ ਜਾਨ ਬਚਾਈ। ਇਸ ਸਬੰਧੀ ਮੌਕੇ ਤੇ ਪਹੁੰਚੀ ਪੁਲਿਸ ਨੇ ਟਿੱਪਰਾਂ ਨੂੰ ਕਬਜ਼ੇ ਵਿਚ ਲੈਕੇ ਬਣਦੀ ਕਾਰਵਾਈ ਆਰੰਭ ਕਰ ਦਿੱਤੀ ਜਦਕਿ ਟਿੱਪਰਾਂ ਦੇ ਡਰਾਈਵਰ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ। ਇਸ ਹਾਦਸੇ ਵਿੱਚ ਜਖਮੀਆਂ ਨੂੰ ਸਿਵਲ ਹਸਪਤਾਸਲ ਕੁਰਾਲੀ ਵਿਖੇ ਦਾਖਲ ਕਰਵਇਆ ਗਿਆ। ਖਬਰ ਲਿਖੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ