Share on Facebook Share on Twitter Share on Google+ Share on Pinterest Share on Linkedin ਕੁਰਾਲੀ ਦੇ ਸਰਬਪੱਖੀ ਵਿਕਾਸ ਲਈ ਨਗਰ ਕੌਂਸਲ ਵੱਲੋਂ ਕਰੋੜਾਂ ਰੁਪਏ ਦੇ ਮਤੇ ਪਾਸ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਜੂਨ: ਨਗਰ ਕੌਂਸਲ ਕੁਰਾਲੀ ਵੱਲੋਂ ਸ਼ਹਿਰ ਵਿੱਚ ਚਲਦੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਅਤੇ ਨਵੇਂ ਕਾਰਜਾਂ ਦੀ ਆਰੰਭਤਾ ਲਈ ਇਕ ਜ਼ਰੂਰੀ ਮੀਟਿੰਗ ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿੱਚ 5 ਕਰੋੜ 15 ਲੱਖ 68 ਹਜ਼ਾਰ ਰੁਪਏ ਦੇ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਕਿਸ਼ਨਾ ਦੇਵੀ ਧੀਮਾਨ ਨੇ ਦੱਸਿਆ ਕਿ ਸ਼ਹਿਰ ਵਿਚ ਚਲਦੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਅਤੇ ਵੱਖ-ਵੱਖ ਵਾਰਡਾਂ ਵਿਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਲਈ ਮੀਟਿੰਗ ਕੀਤੀ ਗਈ ਜਿਸ ਵਿਚ ਇਲਾਕਾ ਵਿਧਾਇਕ ਕੰਵਰਪਾਲ ਸਿੰਘ ਸੰਧੂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਧਾਨ ਕਿਸ਼ਨਾ ਦੇਵੀ ਧੀਮਾਨ ਨੇ ਪ੍ਰਵਾਨ ਕੀਤੇ ਮਤਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਪਾਣੀ ਦੀ ਸ਼ੁੱਧ ਸਪਲਾਈ ਯਕੀਨੀ ਬਨਾਉਣ, ਸਟਰੀਟ ਲਾਈਟਾਂ ਲਾਉਣ, ਗੰਦਗੀ ਦੀ ਸਫ਼ਾਈ, ਸੀਵਰੇਜ਼ ਸਿਸਟਮ ਨੂੰ ਸ਼ਚਾਰੂ ਢੰਗ ਨਾਲ ਨੇਪਰੇ ਚਲਾਉਣ ਅਤੇ ਗਲੀਆਂ ਤੇ ਨਾਲਿਆਂ ਦੇ ਕੰਮਾਂ ਨੂੰ ਗਤੀ ਦੇਣ ਦੇ ਲਈ ਸ਼ਹਿਰ ਦੇ ਚੁਣੇ ਗਏ ਸਮੂਹ ਨੁਮਾਇੰਦਿਆਂ ਦੀ ਸਰਬ ਸੰਮਤੀ ਨਾਲ 5 ਕਰੋੜ 15 ਲੱਖ 68 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਲਈ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਬਰਸਾਤੀ ਮੌਸਮ ਨੂੰ ਦੇਖਦਿਆਂ ਸ਼ਹਿਰ ਦੇ ਨਾਲਿਆਂ ਦੀ ਸਫ਼ਾਈ ਨੂੰ ਸੰਚਾਰੂ ਢੰਗ ਨਾਲ ਕਰਵਾਉਣ ਲਈ ਕੌਸਲਰ ਸ਼ਿਵ ਵਰਮਾ, ਗੁਰਚਰਨ ਰਾਣਾ ਅਤੇ ਪਰਮਜੀਤ ਸਿੰਘ ਪੰਮੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਤਾਂ ਕਿ ਵਾਰਸ਼ਾਂ ਦੇ ਮੌਸਮ ਦੌਰਾਨ ਲੋਕਾਂ ਦੇ ਘਰਾਂ ’ਚ ਪਾਣੀ ਨਾ ਦਾਖ਼ਲ ਹੋ ਸਕੇ। ਇਸ ਮੌਕੇ ਦਵਿੰਦਰ ਠਾਕੁਰ, ਬਹਾਦਰ ਸਿੰਘ ਓ.ਕੇ, ਵਿਨੀਤ ਕਾਲੀਆ, ਭਾਨੂੰ ਪ੍ਰਤਾਪ, ਗੌਰਵ ਗੁਪਤਾ ਵਿਸ਼ੂ, ਰਾਜਦੀਪ ਹੈਪੀ, ਕੁਲਵੰਤ ਕੌਰ ਪਾਵਲਾ, ਲਾਡੀ, ਐਸ. ਓ. ਅਨਿਲ ਕੁਮਾਰ ਅਤੇ ਲੇਖਾਕਾਰ ਕੇਵਲ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ